ਅੰਮ੍ਰਿਤਸਰ: ਪੁਲਸ ਦੀ ਗੱਡੀ ਹੇਠਾਂ ਬੰਬ ਰੱਖਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ, ਰਿੰਦਾ ਗੈਂਗ ਨਾਲ ਜੁੜਿਆ ਨਾਂ

Wednesday, Aug 17, 2022 - 04:36 PM (IST)

ਅੰਮ੍ਰਿਤਸਰ: ਪੁਲਸ ਦੀ ਗੱਡੀ ਹੇਠਾਂ ਬੰਬ ਰੱਖਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ, ਰਿੰਦਾ ਗੈਂਗ ਨਾਲ ਜੁੜਿਆ ਨਾਂ

ਅੰਮ੍ਰਿਤਸਰ (ਬਿਊਰੋ) - ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਵਿਚ ਪੰਜਾਬ ਪੁਲਸ ਦੇ ਅਧਿਕਾਰੀ ਦੀ ਗੱਡੀ ਹੇਠਾਂ ਬੰਬ ਰੱਖਣ ਦੇ ਮਾਮਲੇ ’ਚ ਪੁਲਸ ਨੇ ਦਿੱਲੀ ਏਅਰਪੋਰਟ ਤੋਂ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਅਨੁਸਾਰ ਗ੍ਰਿਫ਼ਤਾਰ ਕੀਤੇ ਉਕਤ ਮੁਲਜ਼ਮ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੀ ਗੈਂਗ ਨਾਲ ਸਬੰਧ ਰੱਖਦੇ ਹਨ। ਬੰਬ ਰੱਖਣ ਵਾਲੇ ਦੋਵੇਂ ਮੁਲਜ਼ਮ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ: ਕੁੱਤੇ ਦੀ ਵਜ੍ਹਾ ਕਰਕੇ ਟਲਿਆ ਅੰਮ੍ਰਿਤਸਰ 'ਚ ਬੰਬ ਧਮਾਕਾ, ਵੀਡੀਓ ਵਾਇਰਲ

ਦੱਸ ਦੇਈਏ ਕਿ ਬੀਤੇ ਦਿਨ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਵਿਚ ਬੀਤੇ ਦਿਨ ਮੋਟਰਸਾਈਕਲ ਸਵਾਰ 2 ਅਣਪਛਾਤੇ ਵਿਅਕਤੀਆਂ ਵੱਲੋਂ ਪੰਜਾਬ ਪੁਲਸ ਦੇ ਅਧਿਕਾਰੀ ਦੇ ਘਰ ਦੇ ਬਾਹਰ ਖੜ੍ਹੀ ਗੱਡੀ ਹੇਠਾਂ ਬੰਬ ਰੱਖ ਦਿੱਤਾ ਸੀ। ਬੰਬ ਰੱਖਣ ਦੀ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਉਣ ਤੋਂ ਬਾਅਦ ਪੁਲਸ ਵਿਭਾਗ ਨੂੰ ਭਾਜੜਾਂ ਪੈ ਗਈਆਂ ਸਨ। ਪੁਲਸ ਅਧਿਕਾਰੀਆਂ ਅਤੇ ਬੰਬ ਨਿਰੋਧਕ ਦਸਤੇ ਨੇ ਮੌਕੇ ’ਤੇ ਪਹੁੰਚ ਕੇ ਬੰਬ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਸੀ, ਜਿਸ ਨਾਲ ਵੱਡੀ ਵਾਰਦਾਤ ਹੋਣੋ ਟਲ ਗਈ ਸੀ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਪੁਲਸ ਦੀ ਗੱਡੀ ਨੂੰ ਬੰਬ ਨਾਲ ਉਡਾਉਣ ਦੀ ਕੋਸ਼ਿਸ਼, CCTV ’ਚ ਕੈਦ ਹੋਏ ਨੌਜਵਾਨ (ਤਸਵੀਰਾਂ)


author

rajwinder kaur

Content Editor

Related News