53 ਸਾਲ ਦਾ ਇਹ ਬਾਡੀ ਬਿਲਡਰ ਨੌਜਵਾਨਾਂ ਨੂੰ ਵੀ ਪਾ ਰਿਹਾ ਮਾਤ, ਸਿੱਧੂ ਵੀ ਕਾਇਲ

Friday, Aug 16, 2019 - 02:19 PM (IST)

53 ਸਾਲ ਦਾ ਇਹ ਬਾਡੀ ਬਿਲਡਰ ਨੌਜਵਾਨਾਂ ਨੂੰ ਵੀ ਪਾ ਰਿਹਾ ਮਾਤ, ਸਿੱਧੂ ਵੀ ਕਾਇਲ

ਅੰਮ੍ਰਿਤਸਰ (ਸੁਮਿਤ ਖੰਨਾ) : ਲੁਧਿਆਣਾ ਦੇ ਆਵਤਾਰ ਸਿੰਘ ਨੇ ਜ਼ਿੰਦਗੀ 'ਚ ਬਹੁਤ ਮੁਸੀਬਤਾ ਦਾ ਸਾਹਮਣਾ ਕੀਤਾ ਪਰ ਅੱਜ ਤੱਕ ਕਦੇ ਮੁਸੀਬਤਾ ਅੱਗੇ ਹਾਰ ਨਹੀਂ ਮੰਨੀ ਤੇ ਆਪਣੀ ਬਾਡੀ ਬਿਲਡਿੰਗ ਜਾਰੀ ਰੱਖੀ। ਅੱਜ ਇਹ 53 ਸਾਲਾ ਅਵਤਾਰ ਸਿੰਘ ਨੌਜਵਾਨਾਂ ਨੂੰ ਮਾਤ ਦੇ ਰਿਹਾ ਹੈ। 40 ਸਾਲ ਜਿਸ ਉਮਰ 'ਚ ਲੋਕਾਂ ਨੂੰ ਗੋਡਿਆਂ ਜਾਂ ਕਈ ਹੋਰ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਸ ਉਮਰ 'ਚ ਅਵਤਾਰ ਸਿੰਘ ਨੇ ਬਾਡੀ ਬਿਲਡਿੰਗ ਦੀ ਸ਼ੁਰੂਆਤ ਕੀਤੀ।  

PunjabKesariਅੱਜ ਅਵਤਾਰ ਸਿੰਘ ਐੱਸ.ਐੱਫ.ਐੱਲ. ਬਾਡੀ ਬਿਲਡਰ ਹਨ। ਉਹ ਮਿਸਟਰ ਏਸ਼ੀਆ ਤੋਂ ਲੈ ਕੇ ਦੇਸ਼ ਦੇ ਕਈ ਵੱਡੇ ਆਯੋਜਨਾਂ 'ਚ ਹਿੱਸਾ ਲੈ ਚੁੱਕੇ ਹਨ। ਅਵਤਾਰ ਸਿੰਘ ਅੱਜ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰਨ ਲਈ ਅੰਮ੍ਰਿਤਸਰ ਪੁੱਜੇ, ਜਿਥੇ ਸਿੱਧੂ ਵੀ ਉਨ੍ਹਾਂ ਦੇ ਕਾਇਲ ਹੋ ਗਏ।


author

Baljeet Kaur

Content Editor

Related News