ਕੜਾਕੇਦਾਰ ਸਰਦੀ ਅਤੇ ਕੋਹਰੇ ਨੇ ਰੋਕੀ ਉਡਾਨਾਂ ਦੀ ਰਫਤਾਰ

12/31/2019 10:41:13 AM

ਅੰਮ੍ਰਿਤਸਰ (ਇੰਦਰਜੀਤ) - ਕੜਾਕੇਦਾਰ ਪੈ ਰਹੀ ਸਰਦੀ ਅਤੇ ਕੋਹਰੇ ਦੇ ਕਾਰਨ ਅੱਜ ਅੰਮ੍ਰਿਤਸਰ ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ ’ਤੇ ਕਈ ਉਡਾਨਾਂ ਲੇਟ ਹੋ ਗਈਆਂ। ਜਾਣਕਾਰੀ ਅਨੁਸਾਰ ਇੰਡੀਗੋ ਏਅਰਲਾਈਨਜ਼ ਦੀ ਸਵੇਰੇ ਦਿੱਲੀ ਤੋਂ ਆਉਣ ਵਾਲੀ ਉਡਾਨ ਗਿਣਤੀ 6-ਈ 2024 ਆਪਣੇ ਨਿਰਧਾਰਤ ਸਮੇਂ ਤੋਂ ਸਾਢੇ 5 ਘੰਟੇ ਲੇਟ ਰਹੀ। ਏਅਰ ਇੰਡੀਆ ਦੀ ਦਿੱਲੀ ਦੀ ਉਡਾਨ ਗਿਣਤੀ ਏ. ਆਈ. 461 ਆਪਣੇ ਸਮੇਂ ਤੋਂ 3 ਘੰਟੇ ਲੇਟ ਪਹੁੰਚੀ। ਇਸ ਤੋਂ ਇਲਾਵਾ ਦੁਬਈ ਤੋਂ ਆਉਣ ਵਾਲੀ ਸਪਾਈਸ ਜੈੱਟ ਦੀ ਉਡਾਨ ਸਵੇਰੇ 9:30 ਵਜੇ ਦੀ ਜਗ੍ਹਾ 10:30 ਵਜੇ ਪਹੁੰਚੀ। ਸ਼੍ਰੀਨਗਰ ਦੀ ਉਡਾਨ 22 ਮਿੰਟ, ਮਲਿੰਡੋ ਏਅਰਲਾਈਨਜ਼ ਦੀ ਕੁਆਲਾਲੰਪੁਰ ਦੀ ਉਡਾਨ 16 ਮਿੰਟ, ਏਅਰ ਇੰਡੀਆ ਐਕਸਪ੍ਰੈੱਸ ਦੀ ਦੁਬਈ ਦੀ ਉਡਾਨ 13 ਮਿੰਟ ਆਪਣੇ ਨਿਰਧਾਰਤ ਸਮੇਂ ਤੋਂ ਲੇਟ ਪਹੁੰਚੀ।

 

 

 


rajwinder kaur

Content Editor

Related News