267 ਪਾਵਨ ਸਰੂਪਾਂ ਦੀ ਜਾਂਚ ਸੱਚ ਤੋਂ ਕੋਹਾਂ ਦੂਰ : ਪ੍ਰੋ. ਬਲਜਿੰਦਰ ਸਿੰਘ

Monday, Aug 03, 2020 - 01:42 PM (IST)

267 ਪਾਵਨ ਸਰੂਪਾਂ ਦੀ ਜਾਂਚ ਸੱਚ ਤੋਂ ਕੋਹਾਂ ਦੂਰ : ਪ੍ਰੋ. ਬਲਜਿੰਦਰ ਸਿੰਘ

ਅੰਮ੍ਰਿਤਸਰ (ਅਨਜਾਣ) : ਵਿਵਾਦਾਂ, ਬੇਭਰੋਸਗੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰੀ ਹੋਈ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਤੋਂ 267 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਸਲੇ 'ਤੇ ਕੀਤੀ ਜਾ ਰਹੀ ਜਾਂਚ ਸੱਚ ਤੋਂ ਕੋਹਾਂ ਦੂਰ ਜਾ ਚੁੱਕੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਹਵਾਰਾ ਕਮੇਟੀ ਦੇ ਸਪੋਕਸਪਰਸਨ ਪ੍ਰੋ. ਬਲਜਿੰਦਰ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ ਤੇ ਗੁਰਚਰਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਦੁਨੀਆ ਦੇ ਨਕਸ਼ੇ 'ਤੇ ਛੇਵੇਂ ਨੰਬਰ 'ਤੇ ਜਾਣਿਆਂ ਜਾਂਦਾ ਸਿੱਖ ਧਰਮ ਆਪਣੀ ਵਿਸ਼ਾਲਤਾ ਤੇ ਮਹਾਨਤਾ ਦੀ ਬੁੱਕਲ 'ਚ ਚੋਟੀ ਦੇ ਜੱਜ, ਜਰਨੈਲ, ਬੁੱਧੀਜੀਵੀ, ਲਿਖਾਰੀ, ਸਾਇੰਸਦਾਨ, ਵਾਈਸ ਚਾਂਸਲਰ, ਵਕੀਲ, ਡਾਕਟਰ ਆਦਿ ਸਮੋਈ ਬੈਠਾ ਹੈ। ਜਦ ਗੱਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੁੰਦੀ ਹੈ ਤਾਂ ਇਸ ਕੌਮੀ ਵਿਰਾਸਤ ਦੇ ਖਜ਼ਾਨੇ 'ਚੋਂ ਅਨੇਕਾਂ ਲੋਕ ਆਪਣੀਆਂ ਸੇਵਾਵਾਂ ਅਰਪਿਤ ਕਰਨ ਲਈ ਤਿਆਰ ਹੋ ਜਾਂਦੇ ਹਨ। ਵਿਸ਼ੇਸ਼ ਕਰਕੇ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਹੋਵੇ ਤਾਂ ਸੇਵਾਵਾਂ ਦੇਣ ਵਾਲਿਆਂ ਦੀ ਕੋਈ ਕਮੀ ਨਹੀਂ ਰਹਿੰਦੀ ਬਸ਼ਰਤੇ ਜੇਕਰ ਧੜੇਬੰਦੀ ਤੋਂ ਪਰੇ ਉੱਠ ਕੇ ਇਨਸਾਫ਼ ਦੀ ਗੱਲ ਕੀਤੀ ਜਾਵੇ। ਪਰ ਜਦ ਬਾਹਰ ਮੁਖੀ ਚਿਹਰਾ ਪੰਥਕ ਹੋਵੇ ਅਤੇ ਅੰਤਰ ਮੁਖੀ ਭਾਵਨਾ ਧੜਿਆਂ ਅਤੇ ਸੌੜੀ ਸਿਆਸਤ ਦਾ ਹਿੱਤ ਪਾਲਦੀ ਹੋਵੇ ਤਾਂ ਕੌਮੀ ਵਿਰਾਸਤ ਦੇ ਖਜ਼ਾਨੇ 'ਚੋਂ ਚੰਗੇ ਬੰਦਿਆਂ ਦੀ ਭਾਲ ਕਰਨੀ ਔਖੀ ਹੋ ਜਾਂਦੀ ਹੈ। ਇਹੋ ਕੁਝ ਹੀ ਬਾਦਲਾਂ ਦੀ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਹੋਏ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਵਾਪਰ ਰਿਹਾ ਹੈ। 

ਇਹ ਵੀ ਪੜ੍ਹੋਂ : ਜ਼ਹਿਰੀਲੀ ਸ਼ਰਾਬ ਪੀਣ ਵਾਲੇ ਦੇ ਖੁਲਾਸੇ, ਪਹਿਲਾਂ ਜਾਣ ਲੱਗੀ ਅੱਖਾਂ ਦੀ ਰੌਸ਼ਨੀ ਫਿਰ...(ਵੀਡੀਓ)

ਉਨ੍ਹਾਂ ਕਿਹਾ ਕਿ 267 ਸਰੂਪਾਂ ਦੇ ਲਾਪਤਾ ਹੋ ਜਾਣ ਦੀ ਜਾਂਚ ਦੂਰ ਅੰਦੇਸ਼ੀ, ਵਚਨਬੱਧਤਾ, ਇਮਾਨਦਾਰੀ, ਨਿਰਪੱਖਤਾ ਅਤੇ ਵਫ਼ਾਦਾਰੀ ਦੀ ਘਾਟ ਕਾਰਣ ਸੱਚ ਨੂੰ ਉਜਾਗਰ ਕਰਨ ਅਤੇ ਮੂਲ ਦੋਸ਼ੀਆਂ ਤੱਕ ਨਾ ਪਹੁੰਚ ਸਕਣ ਦਾ ਮੌਕਾ ਗਵਾ ਚੁੱਕੀ ਹੈ। ਚਾਹੀਦਾ ਤਾਂ ਇਹ ਸੀ ਕਿ ਜਾਂਚ ਦੀ ਆਰੰਭਤਾ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਕੌਮੀ ਜਥੇਬੰਦੀਆਂ ਨਾਲ ਸਲਾਹ ਕਰਕੇ ਉੱਚ ਕੋਟੀ ਦੇ ਪੰਜ ਜੱਜਾਂ, ਜਰਨੈਲਾਂ, ਵਿਦਵਾਨਾਂ, ਵਕੀਲਾਂ, ਚਾਰਟਰਡ ਅਕਾਊਂਟੈਂਟਾਂ ਦਾ ਪੈਨਲ ਬਣਾਉਂਦੇ ਪਰ ਤਜ਼ਰਬੇ ਤੋਂ ਵਿਹੂਣੇ ਅਤੇ ਧੜੇਬੰਦੀਆਂ ਦੀ ਮਜ਼ਬੂਰੀ 'ਚ ਫਸੇ ਗਿਆਨੀ ਹਰਪ੍ਰੀਤ ਸਿੰਘ ਨੇ ਜੱਜ ਨਵਿਤਾ ਸਿੰਘ ਅਤੇ ਡਾਕਟਰ ਈਸ਼ਰ ਸਿੰਘ ਵਕੀਲ ਨਾਲ ਗੱਲਬਾਤ ਕਰਕੇ ਕਮਜ਼ੋਰ ਜਾਂਚ ਕਮੇਟੀ ਸਥਾਪਿਤ ਕਰ ਦਿੱਤੀ। ਦੂਜੇ ਪਾਸੇ ਨਵਿਤਾ ਸਿੰਘ 'ਤੇ ਦਬਾਅ ਪੈਣ ਦੇ ਸਿੱਟੇ ਵਜੋਂ ਜਾਂਚ ਦੇ 13 ਦਿਨਾਂ ਬਾਅਦ ਘਰੇਲੂ ਮਜ਼ਬੂਰੀਆਂ ਦੱਸ ਕੇ ਲਾਂਭੇ ਹੋਣ ਦਾ ਫੈਂਸਲਾ ਕਰ ਲਿਆ। ਜੇਕਰ ਜੱਜਾਂ ਜਰਨੈਲਾਂ ਦਾ ਵੱਡਾ ਪੈਨਲ ਤਿਆਰ ਹੋਇਆ ਹੁੰਦਾ ਤਾਂ ਧੜੇਬੰਦੀਆਂ ਪਾਲਣ ਵਾਲਿਆਂ ਨੂੰ ਅਤੇ ਡੇਰਾ ਪ੍ਰੇਮੀਆਂ ਨਾਲ ਸਾਂਝ ਰੱਖਣ ਵਾਲੇ ਬਾਦਲਕਿਆਂ ਨੂੰ ਨੱਥ ਪੈ ਸਕਦੀ ਸੀ। ਪਰ ਹੁਣ ਤਾਂ 267 ਸਰੂਪਾਂ ਦੀ ਇਹ ਜਾਂਚ ਮਹਿਜ਼ ਰਸਮੀ ਬਣ ਕਹੇ ਰਹਿ ਗਈ ਹੈ।

ਇਹ ਵੀ ਪੜ੍ਹੋਂ :  ਸ਼ਰਮਸਾਰ ਹੋਏ ਰਿਸ਼ਤੇ: ਮਾਸੜ ਨੇ ਨਾਬਾਲਗ ਭਾਣਜੀ ਨੂੰ ਕੀਤਾ ਗਰਭਵਤੀ


author

Baljeet Kaur

Content Editor

Related News