ਸਰਾਏਨਾਗਾ 'ਚ ਨੌਜਵਾਨ ਵਲੋਂ ਵੱਢੀ ਗਈ ਕੁੜੀ ਦਾ ਪਤਾ ਲੈਣ ਪਹੁੰਚੀ ਅੰਮ੍ਰਿਤਾ ਵੜਿੰਗ (ਵੀਡੀਓ)

Sunday, Jun 02, 2019 - 01:53 PM (IST)

ਸ੍ਰੀ ਮੁਕਤਸਰ ਸਾਹਿਬ (ਬਿਊਰੋ) - ਮੁਕਤਸਰ ਦੇ ਪਿੰਡ ਸਰਾਏਨਾਗਾ 'ਚ ਇਕ ਸਿਰਫਿਰੇ ਆਸ਼ਕ ਵਲੋਂ ਘਰ 'ਚ ਵੜ ਕੇ ਕੁੜੀ 'ਤੇ ਤੇਜ਼ਧਾਰ ਹਮਲਾ ਕਰ ਦਿੱਤਾ ਗਿਆ ਸੀ, ਜਿਸ ਕਾਰਨ ਉਹ ਗੰਭੀਰ ਤੌਰ 'ਤੇ ਜ਼ਖਮੀ ਹੋ ਗਈ ਸੀ। ਕੁੜੀ ਦੀ ਇਕ ਬਾਂਹ ਡਾਕਟਰਾਂ ਵਲੋਂ ਕੱਟ ਦਿੱਤੀ ਗਈ ਹੈ ਅਤੇ ਦੂਜੀ ਦੀ ਸਰਜ਼ਰੀ ਕੀਤੀ ਗਈ ਹੈ। ਚੰਡੀਗੜ੍ਹ ਦੇ ਪੀ.ਜੀ.ਆਈ. 'ਚ ਦਾਖਲ ਉਕਤ ਪੀੜਤ ਕੁੜੀ ਦਾ ਪਤਾ ਲੈਣ ਲਈ ਅੱਜ ਗਿੱਦੜਬਾਹਾ ਦੇ ਵਿਧਾਇਕ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤ ਵੜਿੰਗ ਪਹੁੰਚੀ। ਦੱਸ ਦੇਈਏ ਕਿ ਅੰਮ੍ਰਿਤਾ ਵੜਿੰਗ ਨੇ ਜਿੱਥੇ ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ, ਉੱਥੇ ਹੀ ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਇਕ ਸੰਦੇਸ਼ ਵੀ ਦਿੱਤਾ। ਆਪਣੇ ਇਸ ਸੰਦੇਸ਼ 'ਚ ਉਨ੍ਹਾਂ ਕਿਹਾ ਕਿ ਜ਼ਿੰਦਗੀ 'ਚ ਕਦੇ ਵੀ ਕੋਈ ਅਜਿਹਾ ਕਦਮ ਨਾ ਚੁੱਕੋ, ਜਿਸ ਨਾਲ ਤੁਹਾਡੀ ਵੀ ਜ਼ਿੰਦਗੀ ਖਰਾਬ ਹੋਵੇ ਅਤੇ ਦੂਜੇ ਦੀ ਵੀ। ਉਨ੍ਹਾਂ ਨੇ ਕੁੜੀਆਂ ਨੂੰ ਸੰਦੇਸ਼ ਦਿੱਤਾ ਕਿ ਆਪਣੀ ਜ਼ਿੰਦਗੀ ਦਾ ਅਹਿਮ ਫੈਸਲਾ ਲੈਣ ਸਮੇਂ ਆਪਣੇ ਮਾਤਾ-ਪਿਤਾ ਦੀ ਸਲਾਹ ਜ਼ਰੂਰ ਲਵੋਂ, ਕਿਉਂਕਿ ਉਨ੍ਹਾਂ ਤੋਂ ਇਲਾਵਾ ਕੋਈ ਹੋਰ ਤੁਹਾਡਾ ਚੰਗਾ ਨਹੀਂ ਸੋਚ ਸਕਦਾ। ਜ਼ਿੰਦਗੀ ਬੜੀ ਅਨਮੋਲ ਹੈ, ਜਿਸ ਇਸੇ ਤਰ੍ਹਾਂ ਜ਼ਾਇਆ ਨਾ ਜਾਣ ਦਿਓ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੁਕਤਸਰ ਦੇ ਪਿੰਡ ਸਰਾਏਨਾਗਾ 'ਚ ਗੁਆਂਢੀ ਵਲੋਂ ਐੱਮ. ਏ., ਬੀ. ਐੱਡ ਲੜਕੀ ਮਨਪ੍ਰੀਤ ਕੌਰ ਦੇ ਘਰ 'ਚ ਦਾਖਲ ਹੋ ਕੇ ਉਸ ਦੀਆਂ ਬਾਹਾਂ ਵੱਢ ਦਿੱਤੀਆਂ ਸਨ। ਉਕਤ ਲੜਕੇ ਨੇ ਪਹਿਲਾਂ ਲੜਕੀ ਨਾਲ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਬੜੀ ਹੀ ਬੇਰਹਿਮੀ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ।


author

rajwinder kaur

Content Editor

Related News