ਅਮਿਤ ਸ਼ਾਹ ਨੇ SDMF ਤਹਿਤ ਯੂ. ਪੀ., ਪੰਜਾਬ ਤੇ ਗੋਆ ਨੂੰ 488 ਕਰੋੜ ਰੁਪਏ ਜਾਰੀ ਕਰਨ ਦੀ ਦਿੱਤੀ ਮਨਜ਼ੂਰੀ

Saturday, Oct 01, 2022 - 12:05 AM (IST)

ਨਵੀਂ ਦਿੱਲੀ (ਭਾਸ਼ਾ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼, ਪੰਜਾਬ ਅਤੇ ਗੋਆ ਨੂੰ 2021-22 ਲਈ ਸਟੇਟ ਡਿਜ਼ਾਸਟਰ ਮਿਟੀਗੇਸ਼ਨ ਫੰਡ (SDMF) ਦੇ ਕੇਂਦਰੀ ਹਿੱਸੇ ਵਜੋਂ 488 ਕਰੋੜ ਰੁਪਏ ਜਾਰੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ। ਇਕ ਅਧਿਕਾਰਤ ਰਿਲੀਜ਼ ਦੇ ਅਨੁਸਾਰ 15ਵੇਂ ਵਿੱਤ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਦੇ ਆਧਾਰ ’ਤੇ ਕੇਂਦਰ ਸਰਕਾਰ ਨੇ 2021-22 ਤੋਂ 2025-26 ਲਈ ਐੱਸ.ਡੀ.ਐੱਮ.ਐੱਫ. ਲਈ 32,031 ਕਰੋੜ ਰੁਪਏ ਅਤੇ ਨੈਸ਼ਨਲ ਡਿਜ਼ਾਸਟਰ ਮਿਟੀਗੇਸ਼ਨ ਫੰਡ (ਐੱਨ.ਡੀ.ਐੱਮ.ਐੱਫ.) ਲਈ 13,693 ਕਰੋੜ ਰੁਪਏ ਅਲਾਟ ਕੀਤੇ ਹਨ। ਇਨ੍ਹਾਂ ਮਿਟੀਗੇਸ਼ਨ ਫੰਡਾਂ ਦੀ ਵਰਤੋਂ ਆਫ਼ਤਾਂ ਦੇ ਜੋਖ਼ਮ ਨੂੰ ਘਟਾਉਣ ਅਤੇ ਵਾਤਾਵਰਣ ਦੇ ਅਨੁਕੂਲ ਬਸਤੀਆਂ ਅਤੇ ਰੋਜ਼ੀ-ਰੋਟੀ ਦੇ ਅਭਿਆਸਾਂ ਨੂੰ ਉਤਸ਼ਾਹਿਤ ਕਰਨ ’ਚ ਮਦਦ ਕਰੇਗੀ।

ਇਹ ਖ਼ਬਰ ਵੀ ਪੜ੍ਹੋ : ਮਿਡ-ਡੇ-ਮੀਲ ਵਰਕਰਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ

ਬਿਆਨ ’ਚ ਕਿਹਾ ਗਿਆ ਹੈ ਕਿ ਗ੍ਰਹਿ ਮੰਤਰੀ ਨੇ ਹਮੇਸ਼ਾ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ 1990 ਦੇ ਦਹਾਕੇ ਤੋਂ ਪਹਿਲਾਂ ਕੇਂਦਰ ਸਰਕਾਰ ਕੋਲ ਰਾਹਤ-ਕੇਂਦ੍ਰਿਤ ਨਜ਼ਰੀਆ ਸੀ ਅਤੇ ਇਸ ’ਚ ਜਾਨ ਮਾਲ ਨੂੰ ਬਚਾਉਣ ਦੀ ਕੋਈ ਗੁੰਜਾਇਸ਼ ਨਹੀਂ ਸੀ ਅਤੇ ਇਹ ਯੋਜਨਾ ਪ੍ਰਕਿਰਿਆ ਦਾ ਹਿੱਸਾ ਨਹੀਂ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਜ਼ਰੀਏ ਅਨੁਸਾਰ ਸਰਕਾਰ ਨੇ ਸ਼ੁਰੂਆਤੀ ਚਿਤਾਵਨੀ, ਕਿਰਿਆਸ਼ੀਲ ਰੋਕਥਾਮ, ਘੱਟ ਕਰਨ ਅਤੇ ਅਗਾਊਂ ਤਿਆਰੀ ਦੇ ਆਧਾਰ ’ਤੇ ਜਾਨਾਂ ਅਤੇ ਜਾਇਦਾਦ ਨੂੰ ਬਚਾਉਣ ਲਈ ਇਕ ਵਿਗਿਆਨਕ ਪ੍ਰੋਗਰਾਮ ਉਲੀਕਿਆ ਹੈ। ਕੇਂਦਰ ਸਰਕਾਰ ਨੇ 5 ਫਰਵਰੀ, 2021 ਨੂੰ ਰਾਸ਼ਟਰੀ ਪੱਧਰ ’ਤੇ ਐੱਨ. ਡੀ. ਐੱਮ. ਐੱਫ. ਦਾ ਗਠਨ ਕੀਤਾ ਸੀ। ਸੂਬਾ ਸਰਕਾਰਾਂ ਨੂੰ ਆਪਣੇ-ਆਪਣੇ ਸੂਬਿਆਂ ’ਚ ਐੱਸ.ਡੀ.ਐੱਮ.ਐੱਫ. ਸਥਾਪਿਤ ਕਰਨ ਦੀ ਸਲਾਹ ਦਿੱਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਐੱਸ. ਡੀ. ਐੱਮ. ਐੱਫ. ਅਤੇ ਐੱਨ.ਡੀ.ਐੱਮ.ਐੱਫ. ਦੇ ਸੰਚਾਲਨ ਲਈ ਦਿਸ਼ਾ-ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ : ਹੁਣ ਪਾਕਿ ਦੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ’ਚ ਸ਼ੂਟਿੰਗ ਕਰਨ ਆਈ ਟੀਮ ਨੇ ਸਿੱਖ ਮਰਿਆਦਾ ਦਾ ਕੀਤਾ ਅਪਮਾਨ


Manoj

Content Editor

Related News