ਅਮਿਤ ਸ਼ਾਹ ਦੀ ਮੌਜੂਦਗੀ ''ਚ ਫਿਰ ਗੂੰਜਿਆ ਪਾਣੀ ਦਾ ਮੁੱਦਾ

09/21/2019 11:40:17 AM

ਚੰਡੀਗੜ੍ਹ (ਬਾਂਸਲ, ਪਾਂਡੇ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਵਿਚ ਜਿੰਨੇ ਵੀ ਸੂਬੇ ਹਨ, ਉਨ੍ਹਾਂ ਵਿਚ ਪਾਣੀ ਕਿਤੇ ਨਾ ਕਿਤੇ ਗੁੰਝਲਦਾਰ ਮੁੱਦਾ ਬਣ ਗਿਆ ਹੈ ਅਤੇ ਇਸ ਦਾ ਹੱਲ ਸਾਨੂੰ ਸਿਆਸਤ ਤੋਂ ਉਠ ਕੇ ਕਰਨਾ ਪਵੇਗਾ। ਪੰਜਾਬ ਨੂੰ ਵੱਡਾ ਭਰਾ ਹੋਣ ਦੇ ਨਾਤੇ ਹਰਿਆਣਾ ਨਾਲ ਲਟਕੇ ਪਾਣੀ ਦੇ ਮੁੱਦੇ ਦਾ ਹੱਲ ਦਿਲੋਂ ਕਰਨਾ ਹੋਵੇਗਾ। ਕੇਂਦਰ ਸਰਕਾਰ ਇਸ ਮੁੱਦੇ ਦਾ ਹੱਲ ਕੱਢਣ ਲਈ ਪਹਿਲਾਂ ਤੋਂ ਹੀ ਗੰਭੀਰ ਹੈ।

ਸ਼ਾਹ ਇਥੇ ਹਰਿਆਣਾ ਸਰਕਾਰ ਵਲੋਂ ਆਯੋਜਿਤ ਉੱਤਰੀ ਖੇਤਰੀ ਕੌਂਸਲ ਦੀ 29ਵੀਂ ਬੈਠਕ ਦੀ ਪ੍ਰਧਾਨਗੀ ਕਰਦਿਆਂ ਉੱਤਰੀ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਸੰਬੋਧਨ ਕਰ ਰਹੇ ਸਨ। ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਭਾਰਤੀ ਦੰਡਾਵਲੀ ਅਤੇ ਅਪਰਾਧਿਕ ਸਜ਼ਾ ਪ੍ਰਕਿਰਿਆ ਕੋਡ ਦੇ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਚਲੇ ਆ ਰਹੇ ਪੁਰਾਣੇ ਕਾਨੂੰਨਾਂ ਵਿਚ ਸੋਧ ਕਰਨ ਲਈ ਥੋੜ੍ਹੀਆਂ-ਬਹੁਤ ਤਬਦੀਲੀਆਂ ਕਰ ਰਹੀ ਹੈ। ਗ੍ਰਹਿ ਮੰਤਰੀ ਨੇ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਸਿਲਸਿਲੇ ਵਿਚ ਆਪਣੇ-ਆਪਣੇ ਸੂਬੇ ਤੋਂ ਸਾਰਥਕ ਸਹਿਯੋਗ ਦੇਣ ਲਈ ਉਹ ਭਾਰਤੀ ਪੁਲਸ ਸੇਵਾ ਦੇ ਸੀਨੀਅਰ ਅਧਿਕਾਰੀਆਂ ਦੀ ਇਕ ਕਮੇਟੀ ਤੁਰੰਤ ਗਠਿਤ ਕਰਨ ਅਤੇ ਕੇਂਦਰ ਸਰਕਾਰ ਨੂੰ ਆਪਣੇ ਸੁਝਾਅ ਭੇਜਣ।
ਫਾਰੈਂਸਿਕ ਵਿਗਿਆਨ ਯੂਨੀਵਰਸਿਟੀ ਖੋਲ੍ਹਣ ਸਾਰੇ ਸੂਬੇ
ਸ਼ਾਹ ਨੇ ਕਿਹਾ ਕਿ ਸਰਕਾਰ ਛੇਤੀ ਹੀ ਕੇਂਦਰੀ ਫਾਰੈਂਸਿਕ ਵਿਗਿਆਨ ਯੂਨੀਵਰਸਿਟੀ ਸਥਾਪਿਤ ਕਰਨ ਜਾ ਰਹੀ ਹੈ। ਇਸ ਲਈ ਸਾਰੇ ਸੂਬੇ ਆਪਣੇ ਇਥੇ ਘੱਟ ਤੋਂ ਘੱਟ 1-1 ਕੇਂਦਰੀ ਫਾਰੈਂਸਿਕ ਵਿਗਿਆਨ ਯੂਨੀਵਰਸਿਟੀ ਖੋਲ੍ਹਣ ਦੀ ਪਹਿਲ ਕਰਨ, ਕਿਉਂਕਿ ਇਸ ਨਾਲ ਜਿਥੇ ਇਕ ਪਾਸੇ ਮੁਸ਼ਕਲ ਅਪਰਾਧ ਦੇ ਮਾਮਲੇ ਸੁਲਝਾਉਣ ਵਿਚ ਮਦਦ ਮਿਲੇਗੀ ਤਾਂ ਉਥੇ ਹੀ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਮੁਹੱਈਆ ਹੋਣਗੇ।


Babita

Content Editor

Related News