ਆਕਸੀਜਨ ਦੀ ਕਮੀ ਤੇ ਖਤਰਨਾਕ ਹੁੰਦੇ ਹਾਲਾਤ ਵਿਚਕਾਰ ਸੂਬੇ ’ਚ 92 ਕੋਰੋਨਾ ਮਰੀਜ਼ਾਂ ਦੀ ਮੌਤ
Sunday, Apr 25, 2021 - 02:27 AM (IST)
ਜਲੰਧਰ, (ਰੱਤਾ)– ਪੰਜਾਬ ਵਿਚ ਆਕਸੀਜਨ ਦੀ ਕਮੀ ਅਤੇ ਕੋਰੋਨਾ ਵਾਇਰਸ ਦੇ ਫੈਲਾਅ ਕਾਰਨ ਹਾਲਾਤ ਇੰਨੇ ਬਦਤਰ ਹੋ ਗਏ ਹਨ ਕਿ ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿਚ 92 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਸ਼ਨੀਵਾਰ ਨੂੰ ਸਭ ਤੋਂ ਜ਼ਿਆਦਾ ਮੌਤਾਂ ਮੋਹਾਲੀ ਅਤੇ ਅੰਮ੍ਰਿਤਸਰ ਵਿਚ ਹੋਈਆਂ। ਮੋਹਾਲੀ ਅਤੇ ਅੰਮ੍ਰਿਤਸਰ ਵਿਚ 11-11, ਲੁਧਿਆਣਾ ’ਚ 10, ਗੁਰਦਾਸਪੁਰ ਵਿਚ 8, ਜਲੰਧਰ, ਬਠਿੰਡਾ ਅਤੇ ਸੰਗਰੂਰ ਵਿਚ 6-6, ਹੁਸ਼ਿਆਰਪੁਰ ਵਿਚ 5 ਮਰੀਜ਼ਾਂ ਦੀ ਮੌਤ ਨਾਲ ਸੂਬੇ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 8359 ’ਤੇ ਪਹੁੰਚ ਗਈ ਹੈ।
ਸ਼ਨੀਵਾਰ ਨੂੰ 5676 ਨਵੇਂ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸੂਬੇ ਵਿਚ ਹੁਣ ਤੱਕ ਕੋਰੋਨਾ ਇਨਫੈਕਟਿਡਾਂ ਦਾ ਅੰਕੜਾ 332173 ’ਤੇ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਵਿਚ ਸਭ ਤੋਂ ਜ਼ਿਆਦਾ ਲੁਧਿਆਣਾ ਵਿਚ 861, ਮੋਹਾਲੀ ਵਿਚ 802, ਬਠਿੰਡਾ 'ਚ 596, ਜਲੰਧਰ ਵਿਚ 544, ਪਟਿਆਲਾ ਵਿਚ 438 ਅਤੇ ਅੰਮ੍ਰਿਤਸਰ ਵਿਚ 385 ਮਰੀਜ਼ ਪਾਜ਼ੇਟਿਵ ਪਾਏ ਗਏ ਹਨ।