ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ : ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਹੋਈ ਮੌਤ

Thursday, Jun 01, 2023 - 08:58 PM (IST)

ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ : ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਹੋਈ ਮੌਤ

ਨਕੋਦਰ (ਪਾਲੀ) : ਨਕੋਦਰ ਦੇ ਨੇੜਲੇ ਪਿੰਡ ਖੁਰਸ਼ੇਦਪੁਰ (ਪੰਡੋਰੀ) ਦੇ ਇਕ 23 ਸਾਲਾ ਨੌਜਵਾਨ ਦੀ ਅਮਰੀਕਾ ’ਚ ਭੇਤਭਰੇ ਹਾਲਾਤ ’ਚ ਮੌਤ ਹੋਣ ਕਾਰਨ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਡੂੰਘਾ ਸਦਮਾ ਲੱਗਾ ਹੈ। ਮ੍ਰਿਤਕ ਦੀ ਪਛਾਣ ਸੁਖਜੀਤ ਸਿੰਘ ਸੰਧੂ (23) ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਖੁਰਸ਼ੇਦਪੁਰ (ਨਕੋਦਰ) ਵਜੋਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸਿੱਖਿਆ ਦੇ ਖੇਤਰ ’ਚ ਵੱਡਾ ਫ਼ੈਸਲਾ, ਲਾਰੈਂਸ ਬਿਸ਼ਨੋਈ ਗੈਂਗ ਦੇ 10 ਸ਼ੂਟਰ ਗ੍ਰਿਫ਼ਤਾਰ, ਪੜ੍ਹੋ Top 10

ਮ੍ਰਿਤਕ ਦੇ ਚਾਚੇ ਹਰਭਿੰਦਰ ਸਿੰਘ ਨੇ ਦੱਸਿਆ ਕਿ ਸੁਖਜੀਤ ਸਿੰਘ ਸੰਧੂ ਤਕਰੀਬਨ ਪੌਣੇ 2 ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਤੇ ਰੋਜ਼ੀ-ਰੋਟੀ ਦੀ ਖਾਤਰ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਗਿਆ ਸੀ, ਜਿਸ ਨੂੰ ਕੁਝ ਮਹੀਨੇ ਪਹਿਲਾਂ ਹੀ ਵਰਕ ਪਰਮਿਟ ਮਿਲਿਆ ਸੀ। ਅਮਰੀਕਾ ਤੋਂ ਸਾਨੂੰ ਫੋਨ ਆਇਆ ਕਿ ਸੁਖਜੀਤ ਸਿੰਘ ਦੀ ਮੌਤ ਹੋ ਗਈ ਪਰ ਪਰਿਵਾਰ ਨੂੰ ਮੌਤ ਹੋਣ ਦੇ ਕਾਰਨਾਂ ਦਾ ਕੋਈ ਸਪੱਸ਼ਟ ਪਤਾ ਨਹੀਂ ਲੱਗਾ।

 


author

Manoj

Content Editor

Related News