ਸ੍ਰੀ ਦਰਬਾਰ ਸਾਹਿਬ ਵਿਖੇ ਵੱਖ-ਵੱਖ ਦੇਸ਼ਾਂ ਦੇ ਅੰਬੈਸਡਰ ਤੇ ਹਾਈ ਕਮਿਸ਼ਨਰ ਹੋਏ ਨਤਮਸਤਕ

Tuesday, Oct 18, 2022 - 08:07 PM (IST)

ਸ੍ਰੀ ਦਰਬਾਰ ਸਾਹਿਬ ਵਿਖੇ ਵੱਖ-ਵੱਖ ਦੇਸ਼ਾਂ ਦੇ ਅੰਬੈਸਡਰ ਤੇ ਹਾਈ ਕਮਿਸ਼ਨਰ ਹੋਏ ਨਤਮਸਤਕ

ਅੰਮ੍ਰਿਤਸਰ (ਸਰਬਜੀਤ) : ਅੱਜ ਵੱਖ-ਵੱਖ ਦੇਸ਼ਾਂ ਦੇ ਅੰਬੈਸਡਰ ਅਤੇ ਹਾਈ ਕਮਿਸ਼ਨਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਗੁਰਬਾਣੀ ਦਾ ਆਨੰਦ ਮਾਣਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

PunjabKesari

ਇਸ ਵਫ਼ਦ ਵਿਚ ਸੰਜੀਵ ਕੁਮਾਰ ਟੰਡਨ ਅੰਬੈਸਡਰ ਆਫ ਇੰਡੀਆ ਤੋਂ ਟੋਗੋ, ਤਰਨਜੀਤ ਸਿੰਘ ਸੰਧੂ ਅੰਬੈਸਡਰ ਆਫ ਇੰਡੀਆ ਤੋਂ  ਯੂ. ਐੱਸ. ਏ., ਰੀਨਤ ਸੰਧੂ ਅੰਬੈਸਡਰ ਆਫ ਇੰਡੀਆ ਤੋਂ ਨੀਦਰਲੈਂਡ, ਪਵਨ ਕਪੂਰ ਅੰਬੈਸਡਰ ਆਫ ਇੰਡੀਆ ਤੋਂ ਰਸ਼ੀਆ, ਡਾ ਵਰਿੰਦਰ ਕੁਮਾਰ ਪੌਲ ਅੰਬੈਸਡਰ ਆਫ ਇੰਡੀਆ ਤੋਂ ਰਿਪਬਲਿਕ ਆਫ਼ ਤੁਰਕੀ, ਮੋਹਿੰਦਰ ਪ੍ਰਤਾਪ ਸਿੰਘ ਅੰਬੈਸਡਰ ਆਫ ਇੰਡੀਆ ਤੋਂ ਮੰਗੋਲੀਆ ਸ਼ਾਮਲ ਸਨ। ਇਨ੍ਹਾਂ ਅੰਬੈਸਡਰਾਂ ਨੂੰ ਇੰਫੋਰਮੇਸ਼ਨ ਅਧਿਕਾਰੀਆਂ ਵੱਲੋਂ ਸਨਮਾਨਤ ਕੀਤਾ ਗਿਆ।

PunjabKesari

 

ਇਹ ਖ਼ਬਰ ਵੀ ਪੜ੍ਹੋ - ਦੀਪ ਸਿੱਧੂ ਦੀ ਦੋਸਤ ਰੀਨਾ ਰਾਏ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ


author

Harnek Seechewal

Content Editor

Related News