ਅਹਿਮ ਖ਼ਬਰ : ਮੋਹਾਲੀ ਦੇ ਨਵੇਂ ਮੇਅਰ ਬਣੇ ਸਿਹਤ ਮੰਤਰੀ ਦੇ ਭਰਾ ''ਅਮਰਜੀਤ ਸਿੰਘ ਜੀਤੀ ਸਿੱਧੂ''

Monday, Apr 12, 2021 - 12:51 PM (IST)

ਮੋਹਾਲੀ (ਨਿਆਮੀਆਂ) : ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਮੋਹਾਲੀ ਨਗਰ ਨਿਗਮ ਦੇ ਨਵੇਂ ਮੇਅਰ ਬਣ ਗਏ ਹਨ। ਇਸ ਤੋਂ ਇਲਾਵਾ ਅਮਰੀਕ ਸਿੰਘ ਸੋਮਲ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਕੁਲਜੀਤ ਸਿੰਘ ਬੇਦੀ ਨੂੰ ਡਿਪਟੀ ਮੇਅਰ ਨਿਯੁਕਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮੇਅਰ ਦੀ ਚੋਣ ਦੀ ਕਾਰਵਾਈ ਸ਼ੁਰੂ ਹੋਣ ਦੌਰਾਨ ਵਿਰੋਧੀ ਧਿਰ ਵੱਲੋਂ ਵਾਕਆਊਟ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਖੰਨਾ ਤੋਂ ਵੱਡੀ ਖ਼ਬਰ : ਲੁੱਟ ਦੀ ਵਾਰਦਾਤ ਮਗਰੋਂ ਲੁਟੇਰਿਆਂ ਨੇ ਸਾੜਿਆ ATM, ਦੇਖੋ ਮੌਕੇ ਦੀਆਂ ਤਸਵੀਰਾਂ

PunjabKesari

ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਹ ਕਹਿੰਦੇ ਹੋਏ ਚੋਣ ਪ੍ਰਕਿਰਿਆ ਵਿੱਚੋਂ ਬਾਹਰ ਆਉਣ ਦਾ ਐਲਾਨ ਕਰ ਦਿੱਤਾ ਸੀ ਕਿ ਜਦੋਂ ਪੰਜਾਬ 'ਚ ਬੀਬੀਆਂ ਲਈ ਸੀਟਾਂ ਰਾਖਵੀਆਂ ਹਨ ਤਾਂ ਸਭ ਤੋਂ ਪਹਿਲਾਂ ਬੀਬੀਆਂ ਵਾਸਤੇ ਸੀਟਾਂ ਦਾ ਐਲਾਨ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਸੀ ਕਿ ਇਹ ਇੱਕ ਗ਼ੈਰ ਸੰਵਿਧਾਨਕ ਚੋਣ ਹੈ। ਸੀਨੀਅਰ ਕਾਂਗਰਸੀ ਆਗੂ ਅਤੇ ਚਾਰ ਵਾਰ ਦੇ ਕੌਂਸਲਰ ਰਹਿ ਚੁੱਕੇ ਸਾਬਕਾ ਡਿਪਟੀ ਮੇਅਰ ਰਿਸ਼ਵ ਜੈਨ ਦੀ ਨਾਰਾਜ਼ਗੀ ਸਬੰਧੀ ਜਦੋਂ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਸੀਨੀਆਰਟੀ ਕੋਈ ਮਾਅਨੇ ਨਹੀਂ ਰੱਖਦੀ।

ਇਹ ਵੀ ਪੜ੍ਹੋ : ਪੰਜਾਬ ਦੀ 'ਵੇਰਕਾ ਲੱਸੀ' ਦੀ ਸ਼ੌਕੀਨ Indian Army, ਸਰਹੱਦਾਂ 'ਤੇ ਤਾਇਨਾਤ ਫ਼ੌਜੀ ਲੈਣਗੇ ਸੁਆਦ (ਵੀਡੀਓ)

PunjabKesari

ਉਨ੍ਹਾਂ ਕਿਹਾ ਕਿ ਇਹ ਹਾਈ ਕਮਾਂਡ ਨੇ ਦੇਖਣਾ ਹੁੰਦਾ ਹੈ ਕਿ ਕਿਸ ਨੂੰ ਕਿਹੜੀ ਪੋਸਟ ਦੇਣੀ ਹੈ। ਉਨ੍ਹਾਂ ਕਿਹਾ ਕਿ ਹਾਈ ਕਮਾਂਡ ਨੇ ਉਨ੍ਹਾਂ ਨੂੰ ਜੋ ਨਾਂ ਦਿੱਤੇ ਸਨ, ਉਨ੍ਹਾਂ ਨੂੰ ਇੱਥੇ ਅਮਲ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਰਿਸ਼ਭ ਜੈਨ ਨੂੰ ਅਗਲੇ ਢਾਈ ਸਾਲ ਬਾਅਦ ਮੇਅਰ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ : 18 ਸਾਲਾਂ ਤੋਂ ਖੜ੍ਹੇ ਹੋ ਕੇ ਤਪ ਕਰਨ ਵਾਲੇ ਇਸ ਬਾਬੇ ਦੇ ਪੈਰ ਬਣੇ ਪੱਥਰ, ਨਹੀਂ ਭੰਗ ਕੀਤੀ ਤਪੱਸਿਆ (ਤਸਵੀਰਾਂ)

ਇਸੇ ਤਰ੍ਹਾਂ ਦੂਸਰੇ ਨਾਰਾਜ਼ ਕਾਂਗਰਸੀ ਨਰਪਿੰਦਰ ਸਿੰਘ ਰੰਗੀ ਨੂੰ ਅਗਲੇ ਢਾਈ ਸਾਲ ਬਾਅਦ ਸੀਨੀਅਰ ਡਿਪਟੀ ਮੇਅਰ ਬਣਾਇਆ ਜਾਵੇਗਾ ਜ਼ਿਕਰਯੋਗ ਹੈ ਕਿ ਸਹੁੰ ਚੁੱਕ ਸਮਾਗਮ ਤੋਂ ਬਾਅਦ ਜਿਉਂ ਹੀ ਮੇਅਰ ਦੀ ਚੋਣ ਹੋਣ ਲੱਗੀ ਤਾਂ ਰਿਸ਼ਭ ਜੈਨ ਰਾਜ ਰਾਣੀ ਜੈਨ ਬਾਹਰ ਆ ਗਏ ਅਤੇ ਉਨ੍ਹਾਂ ਦੇ ਪਿੱਛੇ ਨਰਪਿੰਦਰ ਸਿੰਘ ਰੰਗੀ ਵੀ ਬਾਹਰ ਨੂੰ ਆਉਂਦੇ ਦਿਖਾਈ ਦਿੱਤੇ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News