ਕੈਪਟਨ ਦੇ ਕਰਜ਼ ਮੁਆਫੀ ਦੇ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਦੇ ਬੈਂਕ ਦੀਆਂ ਮੁਸ਼ਕਿਲਾਂ ''ਚ ਹੋਇਆ ਵਾਧਾ

07/18/2017 10:13:20 AM

ਸ੍ਰੀ ਮਾਛੀਵਾੜਾ ਸਾਹਿਬ (ਟਕੱਰ) — ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਤੋਂ ਚੋਣਾਂ  ਤੋਂ ਪਹਿਲਾਂ ਕਿਸਾਨਾਂ ਦਾ ਬੈਂਕ ਅਤੇ ਆੜਤੀਆਂ ਦਾ ਸਾਰਾ ਕਰਜ਼ ਮੁਆਫ ਕਰਨ ਦੇ ਐਲਾਨ ਕਾਰਨ ਹੁਣ ਸਰਕਾਰ ਬਣਨ ਤੋਂ ਬਾਅਦ ਪੰਜਾਬ ਸਰਕਾਰ ਦਾ ਆਪਣਾ ਬੈਂਕ ਹੀ ਇਸ ਕਰਜ਼ ਮੁਆਫੀ ਦੇ ਐਲਾਨ ਦੇ ਨਾਲ ਮੁਸ਼ਕਿਲਾਂ 'ਚ ਘਿਰ ਗਿਆ ਹੈ ਕਿਉਂਕਿ ਕਿਸਾਨਾਂ ਵਲੋਂ ਕਰਜ਼ ਮੁਆਫੀ ਦੇ ਚੱਕਰ 'ਚ ਬੈਂਕ ਦੀਆਂ ਕਰੋੜਾਂ ਰੁਪਏ ਲੋਨ ਦੀਆਂ ਕੀਸ਼ਤਾਂ ਅਦਾ ਨਹੀਂ ਕੀਤੀਆਂ ਗਈਆਂ।
ਪੰਜਾਬ ਦੇ ਕਿਸਾਨਾਂ ਨੂੰ ਖੇਤੀ ਲਈ ਹਰ ਤਰ੍ਹਾਂ ਦਾ ਕਰਜ਼ ਦੇਣ ਵਾਲਾ ਖੇਤੀ ਸਹਿਕਾਰੀ ਵਿਕਾਸ ਬੈਂਕ (ਲੈਡ ਮਾਰਗੇਜ ਬੈਂਕ) ਦੀਆਂ ਸਾਰੇ ਸੂਬੇ 'ਚ ਕਰੀਬ 89 ਸ਼ਾਖਾਵਾਂ ਹਨ। ਪੰਜਾਬ ਸਰਕਾਰ ਦੇ ਇਸ ਬੈਂਕ ਵਲੋਂ ਨਬਾਰਡ ਤੋਂ ਕਰਜ਼ ਲੈ ਕੇ ਪੰਜਾਬ ਦੇ ਕਿਸਾਨਾਂ ਨੂੰ ਕਰੀਬ 2800 ਕਰੋੜ ਰੁਪਏ ਕਰਜ਼ ਦੇ ਰੂਪ 'ਤ ਵੰਡੇ ਹੋਏ ਹਨ। ਬੇਸ਼ਕ ਇਹ ਬੈਂਕ ਜਦ ਤੋਂ ਖੁੱਲ੍ਹੇ ਹਨ ਉਦੋਂ ਤੋਂ ਲਾਭ 'ਚ ਜਾ ਰਹੇ ਹਨ ਤੇ ਜਿਸ ਦਾ ਕਿਸਾਨਾਂ ਨੂੰ ਵੀ ਬੇਹਦ ਲਾਭ ਰਿਹਾ ਹੈ ਪਰ ਜਦ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ ਮੁਆਫੀ ਦਾ ਐਲਾਨ ਕੀਤਾ ਉਸ ਦੇ ਇਸ ਬੈਂਕ ਦੇ ਨਾਲ ਜੁੜੇ ਕਿਸਾਨਾਂ ਵਲੋਂ ਕਰਜ਼ੇ ਦੀਆਂ ਕਿਸ਼ਤਾਂ ਨਹੀਂ ਦਿੱਤੀਆਂ ਜਾ ਰਹੀਆਂ, ਜਿਸ ਕਾਰਨ ਬੈਂਕ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ।
ਕਾਂਗਰਸ ਦੇ ਕਰਜ਼ ਮੁਆਫੀ ਦੇ ਐਲਾਨ ਤੋਂ ਬਾਅਦ ਖੇਤੀ ਸਹਿਕਾਰੀ ਵਿਕਾਸ ਬੈਂਕ ਦੀ ਰਿਕਵਰੀ ਦੇ ਹੈਰਾਨੀਜਨਕ ਅੰਕੜੇ ਪ੍ਰਾਪਤ ਹੋਏ ਹਨ। ਇਸ 'ਚ ਬੈਂਕ ਨੂੰ ਪਿਛਲੀ ਫਸਲ ਦੌਰਾਨ 1550 ਕਰੋੜ ਰੁਪਏ ਕਿਸਾਨਾਂ ਨੇ ਕਰਜ਼ੇ ਦੀ ਕਿਸ਼ਤਾਂ ਦੇ ਰੂਪ 'ਚ ਮੋੜਨਾ ਸੀ ਪਰ ਸਿਰਫ ਰਿਕਵਰੀ 165 ਕਰੋੜ ਰੁਪਏ ਹੋਈ। ਇਸ ਕਾਰਨ ਬੈਂਕ ਦੇ ਅਧਿਕਾਰੀਆਂ ਦੇ ਪੈਂਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਉਹ ਪਿੰਡ-ਪਿੰਡ ਕਿਸਾਨਾਂ ਦੇ ਕੋਲ ਰਿਕਵਰੀ ਲਈ ਪਹੁੰਚੇ। ਬੈਂਕਾਂ ਦੇ ਅਧਿਕਾਰੀਆਂ ਦੀਆਂ  ਕੋਸ਼ਿਸ਼ਾਂ ਦੇ ਬਾਵਜੂਦ ਵੀ ਕਿਸਾਨਾਂ ਦੇ ਦਿਮਾਗ 'ਚ ਇਕ ਗੱਲ ਘਰ ਚੁੱਕੀ ਹੈ ਕਿ ਕੈਪਟਨ ਸਰਕਾਰ ਵਲੋਂ ਜਲਦ ਹੀ ਕਿਸਾਨਾਂ ਦਾ ਸਾਰਾ ਕਰਜ਼ ਮੁਆਫੀ ਕੀਤਾ ਜਾਵੇਗਾ। ਜਿਸ ਕਾਰਨ ਉਹ ਕਰਜ਼ੇ ਦੀਆਂ ਕਿਸ਼ਤਾਂ ਦੇਣ ਤੋਂ ਕਿਨਾਰਾ ਕਰੀ ਬੈਠੇ ਹਨ।


Related News