ਕਿਸਾਨਾਂ ਦੇ ਹੱਕ 'ਚ ਆਏ ਰਾਜਾ ਵੜਿੰਗ ਨੇ ਡਾ. ਧਰਮਵੀਰ ਗਾਂਧੀ ਦੀ ਪੋਸਟ ਨੂੰ ਕੀਤਾ ਨਕਲ, ਹੋਏ ਟਰੋਲ

Thursday, Nov 26, 2020 - 06:37 PM (IST)

ਜਲੰਧਰ/ਫਰੀਦਕੋਟ— ਕਿਸਾਨਾਂ ਦੇ ਹੱਕ 'ਚ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਅੱਜ ਉਸ ਸਮੇਂ ਸੋਸ਼ਲ ਮੀਡੀਆ 'ਤੇ ਟਰੋਲ ਹੋ ਗਏ, ਜਦੋਂ ਉਨ੍ਹਾਂ ਦਿੱਲੀ ਰਵਾਨਾ ਹੋਣ ਸਮੇਂ ਦੀਆਂ ਤਸਵੀਰਾਂ ਫੇਸਬੁੱਕ 'ਤੇ ਸਾਂਝੀਆਂ ਕਰਨ ਦੌਰਾਨ ਵਿਚਾਰ(ਕੈਪਸ਼ਨ) ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੇ ਨਕਲ ਕਰਕੇ ਪੋਸਟ ਕਰ ਦਿੱਤੇ।

ਫਗਵਾੜਾ: ਮਾਤਾ ਵੈਸ਼ਨੋ ਦੇਵੀ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ

PunjabKesari

ਦਰਅਸਲ ਅੱਜ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਨੇ ਕਿਸਾਨਾਂ ਦੇ ਹੱਕਾਂ ਲਈ ਟਰੈਕਟਰ 'ਤੇ ਸਵਾਰ ਹੋ ਕੇ ਆਪਣੀ ਪਤਨੀ ਸਮੇਤ ਦਿੱਲੀ ਲਈ ਕੂਚ ਕੀਤਾ। ਇਸ ਬਾਰੇ ਰਾਜਾ ਵੜਿੰਗ ਨੇ ਇਕ ਪੋਸਟ ਵੀ ਫੇਸਬੁੱਕ ਪੇਜ਼ 'ਤੇ ਸਾਂਝੀ ਕੀਤੀ, ਜੋ ਕਿ ਕਾਫ਼ੀ ਵਾਇਰਲ ਹੋ ਗਈ। ਪੋਸਟ ਸਾਂਝੀ ਕਰਦੇ ਹੋਏ ਰਾਜਾ ਵੜਿੰਗ ਨੇ ਲਿਖਿਆ, ''ਦਰਅਸਲ ਇਹ ਮੇਰੀ ਜ਼ਿੰਮੇਵਾਰੀ ਹੈ, ਜਦੋਂ ਤੋਂ ਸੋਝੀ ਆਈ ਹੈ, ਨਾ ਕਦੇ ਬਤੌਰ ਪੰਜਾਬ ਦੇ ਪੁੱਤ ਆਪਣੀ ਜਿੰਮੇਵਾਰੀ ਤੋਂ ਭੱਜੇ ਹਾਂ, ਨਾ ਆਖ਼ਰੀ ਸਾਹ ਤੱਕ ਭੱਜਣਾ ਹੈ। ਵੋਟਾਂ ਮੇਰਾ ਮਕਸਦ ਨਹੀਂ, ਮੇਰਾ ਮਕਸਦ ਮੇਰੇ ਲੋਕ ਨੇ, ਉਹ ਲੋਕ ਜੋ ਮੇਰੇ ਅੰਦਰ ਧੜਕਦੇ ਨੇ, ਜੋ ਮੇਰੇ ਨਾਲ ਵਰਤੇ ਹਨ, ਉਨ੍ਹਾਂ ਦੇ ਅੰਦਰ ਮੈਂ ਵੀ ਉਵੇਂ ਹੀ ਧੜਕਦਾ ਹਾਂ। ਇਹ ਸਾਡੀ ਲੋੜ ਹੈ ਕਿ ਅਸੀਂ ਇਕ-ਦੂਜੇ ਲਈ ਇਕੱਠੇ ਤੁਰੀਏ, ਲੜੀਏ ਮਰੀਏ ਤਾਂ ਕਿ ਸਾਡਾ ਸੋਹਣਾ ਸੁਨੱਖਾ ਗੁਰਾਂ, ਯੋਧਿਆਂ, ਸ਼ਹੀਦਾਂ ਅਤੇ ਮਿਹਨਤਕਸ਼ਾਂ ਦਾ ਪੰਜਾਬ ਆਪਣੀ ਸ਼ਾਨ ਬਰਕਰਾਰ ਰੱਖੇ।
ਤੁਹਾਡਾ ਆਪਣਾ
ਅਮਰਿੰਦਰ ਸਿੰਘ ਰਾਜਾ ਵੜਿੰਗ।''

ਇਹ ਵੀ ਪੜ੍ਹੋ: ਵੱਡੀ ਖ਼ਬਰ: ਆਦਮਪੁਰ ਵਿਖੇ ਸੈਲੂਨ 'ਚ ਦਿਨ-ਦਿਹਾੜੇ ਗੈਂਗਵਾਰ, ਗੋਲੀਆਂ ਮਾਰ ਨੌਜਵਾਨ ਦਾ ਕੀਤਾ ਕਤਲ

PunjabKesari

ਰਾਜਾ ਵੜਿੰਗ ਵੱਲੋਂ ਕੀਤੀ ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿਉਂਕਿ ਰਾਜਾ ਵੜਿੰਗ ਨੇ ਡਾ. ਧਰਮਵੀਰ ਗਾਂਧੀ ਦੀ ਪੋਸਟ ਨੂੰ ਹੀ ਕਾਪੀ ਕਰ ਦਿੱਤਾ ਹੈ, ਜਿਸ ਤੋਂ ਬਾਅਦ ਵਿਧਾਇਕ ਕਾਫ਼ੀ ਟਰੋਲ ਹੋ ਗਏ। ਡਾ. ਧਰਮਵੀਰ ਗਾਂਧੀ ਨੇ ਵੀ ਅਜਿਹੀ ਪੋਸਟ ਰਾਜਾ ਵੜਿੰਗ ਤੋਂ ਕੁਝ ਘੰਟੇ ਪਹਿਲਾਂ ਪੋਸਟ ਕੀਤੀ, ਜਿਸ 'ਚ ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਹਨ।

ਇਹ ਵੀ ਪੜ੍ਹੋ: ਆਦਮਪੁਰ ਏਅਰਪੋਰਟ ਤੋਂ 38 ਯਾਤਰੀਆਂ ਨੂੰ ਲੈ ਕੇ ਮੁੰਬਈ ਲਈ ਉੱਡਿਆ ਜਹਾਜ਼, ਅੱਜ ਫਲਾਈਟ ਰਹੇਗੀ ਰੱਦ

PunjabKesari

ਫੇਸਬੁੱਕ 'ਤੇ ਇਕ ਯੂਜ਼ਰ ਨੇ ਰਾਜਾ ਵੜਿੰਗ ਦੀ ਪੋਸਟ ਨੂੰ ਸ਼ੇਅਰ ਕਰਕੇ ਲਿਖਿਆ ਕਿ ਰਾਜਾ ਵੜਿੰਗ ਬਾਈ ਨੇ ਆਪਣੇ ਆਫੀਸ਼ੀਅਲ ਪੇਜ 'ਤੇ ਆਪਣੀ ਭਾਵਨਾ ਦੇ ਦਿਖਾਵੇ ਲਈ ਵੀ ਡਾਕਟਰ ਧਰਮਵੀਰ ਗਾਂਧੀ ਦੀ ਨਕਲ ਮਾਰ ਕੇ ਦਿਖਾਵਾ ਕੀਤਾ। ਯਾਰ ਫੀਲਿੰਗ ਤਾਂ ਆਪੋ-ਆਪਣੀ ਹੁੰਦੀ ਹੈ, ਇਹ 'ਚ ਕੁਝ ਤਾਂ ਕ੍ਰਿਏਟਿਵ ਕਰੋ।

PunjabKesari

ਜ਼ਿਕਰਯੋਗ ਹੈ ਕਿ ਆਪਣੇ ਹੱਕਾਂ ਦੀ ਲੜਾਈ ਲਈ ਕੇਂਦਰ ਸਰਕਾਰ ਖ਼ਿਲਾਫ਼ ਦਿੱਲੀ ਵੱਲ ਵਧ ਰਹੇ ਕਿਸਾਨਾਂ ਨੂੰ ਹੁਣ ਪੰਜਾਬ ਦੇ ਕਈ ਕਾਂਗਰਸੀ ਵਿਧਾਇਕਾਂ ਦਾ ਸਾਥ ਮਿਲਣਾ ਸ਼ੁਰੂ ਹੋ ਗਿਆ ਹੈ।

PunjabKesari

ਕਿਸਾਨਾਂ ਦੇ ਸਮਰਥਨ 'ਚ ਮੈਦਾਨ 'ਚ ਉੱਤਰੇ ਵਿਧਾਇਕ ਕੌਮੀ ਰਾਜਧਾਨੀ 'ਚ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਹਿੱਸਾ ਲੈਣ ਲਈ ਦਿੱਲੀ ਲਈ ਰਵਾਨਾ ਹੋਏ ਹਨ। ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸੀ ਵਿਧਾਇਕਾਂ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਜੰਤਰ-ਮੰਤਰ ਦਿੱਲੀ ਵਿਖੇ ਇਕ ਧਰਨਾ ਦਿੱਤਾ ਸੀ।

PunjabKesari


shivani attri

Content Editor

Related News