ਰਾਜਾ ਵੜਿੰਗ ਦਾ ਵੱਡਾ ਬਿਆਨ, ਭਾਜਪਾ ਤੇ ਆਰ. ਐੱਸ. ਐੱਸ. ਪੰਜਾਬ ਨੂੰ ਕਰ ਰਹੀ ਵੰਡਣ ਦੀ ਕੋਸ਼ਿਸ਼

Monday, Jan 16, 2023 - 05:23 PM (IST)

ਰਾਜਾ ਵੜਿੰਗ ਦਾ ਵੱਡਾ ਬਿਆਨ, ਭਾਜਪਾ ਤੇ ਆਰ. ਐੱਸ. ਐੱਸ. ਪੰਜਾਬ ਨੂੰ ਕਰ ਰਹੀ ਵੰਡਣ ਦੀ ਕੋਸ਼ਿਸ਼

ਜਲੰਧਰ (ਵੈੱਬ ਡੈਸਕ)- ਰਾਹੁਲ ਗਾਂਧੀ ਵੱਲੋਂ ਪੰਜਾਬ ਵਿੱਚ ਕੱਢੀ ਜਾ ਰਹੀ 'ਭਾਰਤ ਜੋੜੋ ਯਾਤਰਾ' ਦਾ ਅੱਜ ਪੰਜਵਾਂ ਦਿਨ ਹੈ। ਰਾਹੁਲ ਗਾਂਧੀ ਦੀ 5ਵੇਂ ਦਿਨ ਦੀ 'ਭਾਰਤ ਜੋੜੋ ਯਾਤਰਾ' ਜਲੰਧਰ ਤੋਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਦਾਖ਼ਲ ਹੋ ਗਈ ਹੈ। ਯਾਤਰਾ ਖਰਲ ਕਲਾਂ ਆਦਮਪੁਰ ਪਹੁੰਚ ਚੁੱਕੀ ਹੈ। ਇਸ ਦੌਰਾਨ ਯਾਤਰਾ ਵਿਚ ਨੌਜਵਾਨ ਆਗੂ ਕਨੱਈਆ ਕੁਮਾਰ ਵੀ ਪਹੁੰਚੇ। ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਭਾਜਪਾ ਅਤੇ ਆਰ. ਐੱਸ. ਐੱਸ. ਧਰਮ ਦੇ ਨਾਂ 'ਤੇ ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਰ. ਐੱਸ. ਐੱਸ. ਦੀ ਜਿਹੜੀ ਸੋਚ ਹੈ, ਉਸ ਨਾਲ ਸਾਡੀ ਸਿੱਧੀ-ਸਿੱਧੀ ਲੜਾਈ ਹੈ ਅਤੇ ਹਮੇਸ਼ਾ ਅਸੀਂ ਕਹਿੰਦੇ ਹਾਂ ਕਿ ਜਿੰਨੀ ਦੇਰ ਤੱਕ ਕਾਂਗਰਸ ਪਾਰਟੀ ਹੈ, ਗਾਂਧੀ ਪਰਿਵਾਰ ਹੈ, ਉਨੀ ਦੇਰ ਤੱਕ ਇਸ ਦੇਸ਼ ਵਿਚ ਆਰ. ਐੱਸ. ਐੱਸ. ਦੀ ਵਿਚਾਰਧਾਰਾ ਲਾਗੂ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਆਪਣੀ ਤਾਕਤ ਦੇ ਨਾਲ ਕਈ ਸੂਬਿਆਂ ਵਿਚ ਸਰਕਾਰ ਤਾਂ ਬਣਾ ਸਕਦੇ ਹਨ ਪਰ ਵਿਚਾਰ ਧਾਰਾ ਇਸ ਦੇਸ਼ 'ਤੇ ਲਾਗੂ ਨਹੀਂ ਸਕਦੀ। 

ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਜਪਾ-ਆਰ. ਐੱਸ. ਐੱਸ. ਹਿੰਦੂ-ਮੁਸਲਮਾਨ ਦੀ ਗੱਲ ਕਰਦੇ ਹਨ, ਕਦੇ ਕਬਰਸਥਾਨ ਤੇ ਸ਼ਮਸ਼ਾਨਘਾਟ ਦੀ ਗੱਲ ਕੀਤੀ, ਮੰਦਿਰ-ਮਸਜ਼ਿਦ ਦੀ ਗੱਲ ਕੀਤੀ, ਉਸੇ ਤਰ੍ਹਾਂ ਦਾ ਮਾਹੌਲ ਪੰਜਾਬ ਵਿਚ ਬਣਾਇਆ ਜਾ ਰਿਹਾ ਹੈ। ਪੰਜਾਬ ਨੂੰ ਤੋੜਨ ਦੀ ਗੱਲ ਕੀਤੀ ਜਾ ਰਹੀ ਹੈ। ਪੰਜਾਬ ਵਿਚ ਉਸੇ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ। ਅਜਿਹੇ ਕੰਮ ਪੰਜਾਬ ਵਿਚ ਚੰਗੇ ਨਹੀਂ ਹਨ। ਅਜਿਹੇ ਤਮਾਮ ਮੁੱਦਿਆਂ 'ਤੇ ਅਸੀਂ ਹਮੇਸ਼ਾ ਲੜਦੇ ਰਹਾਂਗੇ। 

ਇਹ ਵੀ ਪੜ੍ਹੋ : ਜਲੰਧਰ: ASI ਦੀ ਬਹਾਦਰੀ ਨੂੰ ਸਲਾਮ, ਜਾਨ 'ਤੇ ਖੇਡ ਕੇ ਅੱਗ ਲੱਗੀ ਕਾਰ 'ਚੋਂ ਇੰਝ ਬਾਹਰ ਕੱਢਿਆ ਪਰਿਵਾਰ

PunjabKesari

ਉਥੇ ਹੀ ਇਸ ਮੌਕੇ ਕਨ੍ਹੱਈਆ ਕੁਮਾਰ ਨੇ ਵੀ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਕਿਹਾ ਕਿ ਭਾਜਪਾ ਅਤੇ ਆਰ. ਐੱਸ. ਐੱਸ. ਦੋਵੇਂ ਇਕੋ ਹਨ। ਜੇਕਰ ਆਰ. ਐੱਸ. ਐੱਸ. ਜੜ੍ਹ ਹੈ ਤਾਂ ਭਾਜਪਾ ਇਸ ਦਾ ਫਲ ਹੈ। ਆਰ. ਐੱਸ. ਐੱਸ. ਨੇ ਧਰਮ ਨੂੰ ਜੋੜ ਕੇ ਰਾਜਨੀਤੀ ਕੀਤੀ ਹੈ। ਅਜਿਹੀ ਸਥਿਤੀ ਵਿਚ ਕਾਂਗਰਸ ਲਈ ਭਾਜਪਾ-ਆਰ. ਐੱਸ. ਐੱਸ. ਵੱਖ-ਵੱਖ ਨਹੀਂ ਹੈ, ਜੋ ਵੀ ਭਾਜਪਾ ਬੋਲ ਰਹੀ ਹੈ, ਉਹ ਆਰ. ਐੱਸ. ਐੱਸ.ਵੱਲੋਂ ਕਰਵਾਇਆ ਜਾ ਰਿਹਾ ਹੈ।  ਉਨ੍ਹਾਂ ਆਰ. ਐੱਸ. ਐੱਸ. 'ਤੇ ਦੋਸ਼ ਲਾਇਆ ਕਿ ਉਹ ਸਨਾਤਨ ਧਰਮ ਦੇ ਚਿੰਨ੍ਹਾਂ ਦੀ ਵਰਤੋਂ ਕਰਕੇ ਉਸ ਧਰਮ ਨਾਲ ਜੁੜੇ ਲੋਕਾਂ ਨੂੰ ਆਪਣੇ ਫਾਇਦੇ ਲਈ ਸਹਿਯੋਗ ਦੇਣ ਲਈ ਕਹਿ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ-ਆਰ. ਐੱਸ. ਐੱਸ. ਦੇ ਸੱਤਾ ਵਿੱਚ ਆਉਣ ਤੋਂ ਬਾਅਦ ਫਿਰਕੂ ਮਤਭੇਦ ਪੈਦਾ ਹੋਏ ਹਨ। ਕਾਂਗਰਸ ਅਤੇ ਆਰ. ਐੱਸ. ਐੱਸ. ਵੱਖ-ਵੱਖ ਵਿਚਾਰਧਾਰਾ ਵਾਲੇ ਹਨ। ਕਾਂਗਰਸ ਜੋ ਵੀ ਕਰ ਰਹੀ ਹੈ, ਸੰਵਿਧਾਨ ਮੁਤਾਬਕ ਹੀ ਕਰ ਰਹੀ ਹੈ।

ਇਹ ਵੀ ਪੜ੍ਹੋ : ਯਾਤਰੀ ਰਹਿਣ ਸਾਵਧਾਨ, ਜਲੰਧਰ ਵਿਖੇ 4 ਘੰਟੇ ਨੈਸ਼ਨਲ ਹਾਈਵੇਅ ਅਤੇ ਰੇਲ ਆਵਾਜਾਈ ਰਹੇਗੀ ਠੱਪ, ਜਾਣੋ ਕਾਰਨ

ਇਹ ਹੈ ਅੱਜ ਦੀ ਯਾਤਰਾ ਦਾ ਸ਼ੈਡਿਊਲ
ਇਥੇ ਦੱਸਣਯੋਗ ਹੈ ਕਿ ਅੱਜ 'ਭਾਰਤਾ ਜੋੜੋ ਯਾਤਰਾ' ਸਵੇਰੇ ਕਾਲਾ ਬੱਕਰਾ ਨੇੜੇ ਅਵਤਾਰ ਰੀਜੈਂਸੀ ਤੋਂ ਸ਼ੁਰੂ ਹੋਈ ਸੀ, ਜੋਕਿ ਸ਼ਿਕਾਰਪੁਰ, ਪਚਰੰਗਾ, ਸਦਾ ਚੱਕ, ਡੱਲੀ, ਭੋਗਪੁਰ, ਖਰਲਕਲਾਂ ਆਦਮਪੁਰ, ਖੱਖ ਢਡਿਆਲਾ, ਜਾਜਾ ਜੋੜ ਹੁੰਦੇ ਹੋਏ ਸ਼ਾਮ ਨੂੰ ਚਾਵਲਾ ਸਕਾਈ ਬਾਰ ਟੀ-ਪੁਆਇੰਟ ਵਿਖੇ ਖ਼ਤਮ ਹੋਵੇਗੀ। 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News