ਚਾਹ-ਸਮੋਸਿਆਂ ''ਤੇ ਆਇਆ ''ਖੰਘ ਦੀ ਦਵਾਈ'' ਆਫਰ ਕਰਨ ਵਾਲਾ ਕਾਂਗਰਸੀ ਵਿਧਾਇਕ (ਵੀਡੀਓ)
Monday, Nov 26, 2018 - 06:42 PM (IST)
ਜਲੰਧਰ : ਰਾਜਸਥਾਨ 'ਚ ਚੋਣ ਸਭਾ ਦੌਰਾਨ ਵੋਟਰਾਂ ਨੂੰ ਪੰਜਾਬ ਦੀ ਸ਼ਰਾਬ ਨਾਲ ਲੁਭਾਉਣ ਦੀ ਕੋਸ਼ਿਸ਼ ਕਰਨ ਵਾਲੇ ਗਿੱਦੜਬਾਹਾ ਤੋਂ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਪੱਸ਼ਟੀਕਰਨ ਦਿੱਤਾ ਹੈ। ਫੇਸਬੁੱਕ 'ਤੇ ਲਾਈਵ ਹੋ ਕੇ ਦਿੱਤੇ ਇਸ ਸਪੱਸ਼ਟੀਕਰਨ ਵਿਚ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਸ਼ਰਾਬ ਦੀ ਆਫਰ ਨਹੀਂ ਦਿੱਤਾ ਸੀ, ਸਗੋਂ ਉਨ੍ਹਾਂ ਕਿਹਾ ਸੀ ਕਿ ਜੇਕਰ ਤੁਸੀਂ ਪੰਜਾਬ ਆਉਗੇ ਤਾਂ ਤੁਹਾਡਾ ਚਾਹ, ਸਮੋਸੇ ਅਤੇ ਰਸਗੁੱਲਿਆਂ ਨਾਲ ਸਵਾਗਤ ਕਰਾਂਗੇ, ਇਸ ਦੌਰਾਨ ਸਭਾ 'ਚ ਬੈਠੇ ਇਕ ਵਿਅਕਤੀ ਨੇ ਕਿਹਾ ਕਿ ਜੇਕਰ ਸ਼ਾਮ ਨੂੰ ਆਈਏ ਤਾਂ, ਇਸ 'ਤੇ ਉਨ੍ਹਾਂ 'ਖੰਘ ਦਾ ਦਵਾਈ' ਦਾ ਜ਼ਿਕਰ ਜ਼ਰੂਰ ਕੀਤਾ ਸੀ। ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਮੀਡੀਆ 'ਤੇ ਇਸ ਮੁੱਦੇ ਨੂੰ ਜਾਣ ਬੁੱਝ ਕੇ ਤੂਲ ਦੇਣ ਦੀ ਗੱਲ ਵੀ ਆਖੀ।
ਕਾਂਗਰਸੀ ਵਿਧਾਇਕ ਨੇ ਕਿਹਾ ਕਿ ਉਹ ਆਪ ਪੂਰੀ ਤਰ੍ਹਾਂ ਸ਼ਾਕਾਹਾਰੀ ਹਨ ਅਤੇ ਉਨ੍ਹਾਂ ਪੂਰੀ ਜ਼ਿੰਦਗੀ ਵਿਚ ਕਦੇ ਸ਼ਰਾਬ ਨੂੰ ਹੱਥ ਤਕ ਨਹੀਂ ਲਗਾਇਆ। ਵੜਿੰਗ ਨੇ ਕਿਹਾ ਕਿ ਸ਼ਰਾਬ ਸਿਹਤ ਲਈ ਮਾੜੀ ਹੈ। ਰਾਜਾ ਨੇ ਕਿਹਾ ਕਿ ਸਰਕਾਰਾਂ ਸ਼ਰਾਬ ਵੇਚਦੀਆਂ ਪਨ ਅਤੇ ਲੋਕ ਪੀਂਦੇ ਹਨ, ਫਿਰ ਉਸੇ ਪੈਸੇ ਨਾਲ ਸੂਬੇ ਦੀ ਤਰੱਕੀ ਹੁੰਦੀ ਹੈ ਪਰ ਬਾਵਜੂਦ ਇਸ ਦੇ ਉਹ ਲੋਕਾਂ ਨੂੰ ਸ਼ਰਾਬ ਦੇ ਸੇਵਨ ਨਾ ਕਰਨ ਦੀ ਅਪੀਲ ਕਰਦੇ ਹਨ।