ਆਪ ਦੇ ਅਮਨ ਅਰੋੜਾ ਦੀ ਵੱਡੀ ਜਿੱਤ, 50 ਹਜ਼ਾਰ ਤੋਂ ਵੱਧ ਵੋਟਾਂ ਨਾਲ ਮਾਰੀ ਬਾਜ਼ੀ
Thursday, Mar 10, 2022 - 12:33 PM (IST)
ਸੁਨਾਮ (ਬਿਊਰੋ)– ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕੇ ਸੁਨਾਮ ਤੋਂ ਉਮੀਦਵਾਰ ਅਮਨ ਅਰੋੜਾ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਅਮਨ ਅਰੋੜਾ ਨੇ 50 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਸੁਨਾਮ ਹਲਕੇ ’ਚ ਆਪਣੀ ਜਿੱਤ ਦਰਜ ਕਰਵਾ ਲਈ ਹੈ। ਅਮਨ ਅਰੋੜਾ ਨੂੰ 74945 ਵੋਟਾਂ ਪਈਆਂ, ਜਿਸ ਨਾਲ ਉਹ ਮੂਹਰੇ ਰਹੇ।
ਸੁਨਾਮ ਤੋਂ ਦੂਜੇ ਨੰਬਰ ’ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਵਿੰਦਰ ਸਿੰਘ ਧੀਮਾਨ ਹਨ, ਜਿਨ੍ਹਾਂ ਨੂੰ ਸਿਰਫ 15276 ਵੋਟਾਂ ਹੀ ਮਿਲੀਆਂ ਹਨ।
ਤੀਜੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਬਲਦੇਵ ਸਿੰਘ ਮਾਨ ਹਨ, ਜਿਨ੍ਹਾਂ ਨੂੰ 9963 ਵੋਟਾਂ ਮਿਲੀਆਂ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।