ਕੈਬਨਿਟ ਮੰਤਰੀ ਬਣੇ ਅਮਨ ਅਰੋੜਾ ਦੀ 'ਜਗ ਬਾਣੀ' ਨਾਲ ਖਾਸ ਗੱਲਬਾਤ, ਸਵਾਲਾਂ ਦੇ ਦਿੱਤੇ ਖੁੱਲ੍ਹ ਕੇ ਜਵਾਬ

Wednesday, Aug 17, 2022 - 01:53 AM (IST)

ਕੈਬਨਿਟ ਮੰਤਰੀ ਬਣੇ ਅਮਨ ਅਰੋੜਾ ਦੀ 'ਜਗ ਬਾਣੀ' ਨਾਲ ਖਾਸ ਗੱਲਬਾਤ, ਸਵਾਲਾਂ ਦੇ ਦਿੱਤੇ ਖੁੱਲ੍ਹ ਕੇ ਜਵਾਬ

ਜਲੰਧਰ (ਬਿਊਰੋ) : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਖਾਸ ਗੱਲਬਾਤ ਕੀਤੀ। 'ਆਪ' ਸਰਕਾਰ ਬਣਨ ਤੋਂ ਬਾਅਦ ਇਹ ਕਿਹਾ ਜਾਂਦਾ ਸੀ ਕਿ ਅਮਨ ਅਰੋੜਾ ਨੂੰ ਕੈਬਨਿਟ 'ਚ ਨਹੀਂ ਲਿਆ ਗਿਆ ਤੇ ਕਿਆਸ ਲਾਏ ਜਾ ਰਹੇ ਸਨ ਕਿ ਮੁੱਖ ਮੰਤਰੀ ਮਾਨ ਉਨ੍ਹਾਂ ਤੋਂ ਨਰਾਜ਼ ਹਨ। ਅਮਨ ਅਰੋੜਾ ਨੂੰ ਦੇਰ ਨਾਲ ਮੰਤਰੀ ਬਣਾਉਣ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ, ਜਦੋਂ ਪਰਮਾਤਮਾ ਨੇ ਜੋ ਕਰਨਾ ਹੁੰਦਾ ਹੈ, ਉਹੀ ਹੁੰਦਾ ਹੈ। ਇਮਾਨਦਾਰੀ ਨਾਲ ਕੰਮ ਕਰਦੇ ਰਹੋ, ਅੱਜ ਨਹੀਂ ਤਾਂ ਕੱਲ੍ਹ ਉਸ ਦਾ ਮੁੱਲ ਪੈ ਹੀ ਜਾਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੰਤਰੀ ਬਣਾਉਣ 'ਚ ਕੋਈ ਦੇਰੀ ਨਹੀਂ ਹੋਈ, ਜੇਕਰ ਮੈਨੂੰ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਜੀ 5 ਸਾਲ ਮੰਤਰੀ ਨਾ ਵੀ ਬਣਾਉਂਦੇ, ਮੈਂ ਤਾਂ ਫਿਰ ਵੀ ਪਾਰਟੀ ਦਾ ਸੱਚਾ ਸਿਪਾਹੀ ਰਹਿਣਾ ਸੀ ਤੇ ਹਮੇਸ਼ਾ ਰਹਾਂਗਾ।

ਖ਼ਬਰ ਇਹ ਵੀ : ਪੁਲਸ ਦੀ ਗੱਡੀ ਨੂੰ ਬੰਬ ਨਾਲ ਉਡਾਉਣ ਦੀ ਕੋਸ਼ਿਸ਼, ਉਥੇ J&K 'ਚ ਫੌਜੀ ਜਵਾਨਾਂ ਨਾਲ ਵਾਪਰਿਆ ਵੱਡਾ ਹਾਦਸਾ, ਪੜ੍ਹੋ TOP 10

ਉਨ੍ਹਾਂ ਸਪੱਸ਼ਟ ਕਿਹਾ ਕਿ ਸਭ ਤੋਂ ਪਹਿਲਾਂ ਪੰਜਾਬ ਹਿੱਤ, ਫਿਰ ਪਾਰਟੀ ਹਿੱਤ ਤੇ ਫਿਰ ਆਪਣੇ ਨਿੱਜੀ ਹਿੱਤ ਦੇ ਤਹਿਤ ਹੀ ਕੰਮ ਕੀਤਾ ਹੈ। ਜੇਕਰ ਅਸੀਂ ਆਪਣੇ ਹਿੱਤ ਲਈ ਹੀ ਮਰੂ-ਮਰੂ ਕਰੀ ਗਏ ਤਾਂ ਕੰਮ ਨਹੀਂ ਚੱਲੇਗਾ। ਜਿੱਥੋਂ ਤੱਕ ਪਾਰਟੀ ਜਾਂ ਮਾਨ ਸਾਬ ਨਾਲ ਕੋਈ ਝਗੜਾ ਜਾਂ ਮਾਫ਼ੀ ਵਾਲੀ ਗੱਲ ਹੈ ਤਾਂ ਅਜਿਹੀ ਕੋਈ ਗੱਲ ਨਹੀਂ ਹੈ। 2015 ਦੀ ਗੱਲ ਹੈ ਜਦੋਂ ਸਾਡੇ ਕਾਲਜ 'ਚ ਮੇਰੇ ਪਿਤਾ ਜੀ ਦੇ ਜਨਮ ਦਿਨ ਦੇ ਪਾਠ ਮੌਕੇ ਮਾਨ ਸਾਬ ਦਾ ਫੋਨ ਆਇਆ ਕਿ ਜਿਹੋ-ਜਿਹੀ ਰਾਜਨੀਤੀ ਮੈਂ ਤੁਹਾਡੇ ਪਿਤਾ ਨੂੰ ਕਰਦੇ ਵੇਖਿਆ ਹੈ, ਉਹੋ-ਜਿਹੀ ਸੱਚੀ-ਸੁੱਚੀ ਤੇ ਇਮਾਨਦਾਰ ਰਾਜਨੀਤੀ ਤੂੰ ਕਿਸੇ ਹੋਰ ਪਾਰਟੀ 'ਚ ਨਹੀਂ ਕਰ ਸਕਦਾ। ਅਜਿਹੀ ਰਾਜਨੀਤੀ ਸਿਰਫ ਆਮ ਆਦਮੀ ਪਾਰਟੀ 'ਚ ਹੀ ਕਰ ਸਕੇਂਗਾ। ਉਸ ਦਿਨ ਤੋਂ ਮੈਂ ਪਾਰਟੀ ਨਾਲ ਜੁੜ ਗਿਆ। ਉਸ ਦਿਨ ਤੋਂ ਮਾਨ ਸਾਬ ਮੇਰੇ ਪ੍ਰਧਾਨ ਵੀ ਹਨ, ਮੇਰੇ ਸੀ.ਐੱਮ. ਵੀ, ਲੀਡਰ ਵੀ ਤੇ ਵੱਡੇ ਭਰਾ ਵੀ ਨੇ। ਇਸ ਲਈ ਨਰਾਜ਼ ਹੋਣ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਮਾਨਦਾਰ ਬੰਦਾ ਹੀ ਰਾਜਨੀਤੀ 'ਚ ਕਾਮਯਾਬ ਹੋਏਗਾ, ਝੂਠਿਆਂ ਦਾ, ਲਾਰੇ ਲਾਉਣ ਵਾਲਿਆਂ ਦਾ ਤੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਦਾ ਸਮਾਂ ਹੁਣ ਲੰਘ ਚੁੱਕਾ ਹੈ। 

ਇਹ ਵੀ ਪੜ੍ਹੋ : ਪਹਿਲਗਾਮ ਬੱਸ ਹਾਦਸੇ 'ਚ ਸ਼ਹੀਦ ਹੋਇਆ ਤਰਨਤਾਰਨ ਦਾ ਜਵਾਨ, ਪਰਿਵਾਰ ਦਾ ਰੋ-ਰੋ ਬੁਰਾ ਹਾਲ

'ਆਪ' ਵੱਲੋਂ ਇਹ ਕਿਹਾ ਗਿਆ ਸੀ ਕਿ ਸੀ.ਐੱਮ. ਤੇ ਹੋਰ ਮੰਤਰੀਆਂ ਦੀਆਂ ਫੋਟੋਆਂ ਤੇ ਇਸ਼ਤਿਹਾਰਬਾਜ਼ੀ ਤੋਂ ਗੁਰੇਜ਼ ਕੀਤਾ ਜਾਵੇਗਾ ਪਰ ਚਾਹੇ ਮੁਹੱਲਾ ਕਲੀਨਿਕ ਹੋਣ ਜਾਂ ਕੋਈ ਹੋਰ ਸਕੀਮ ਹੋਵੇ, ਉਨ੍ਹਾਂ 'ਤੇ ਸੀ.ਐੱਮ. ਜਾਂ ਹੋਰ ਮੰਤਰੀਆਂ ਦੀਆਂ ਫੋਟੋਆਂ ਲੱਗੀਆਂ ਹੁੰਦੀਆਂ ਹਨ, ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਜਿਸ ਦਿਨ ਵਾਤਾਵਰਣ ਦਿਵਸ ਸੀ, ਉਸ ਦਿਨ ਆਈਆਂ NGOs ਤੇ ਹੋਰ ਲੋਕਾਂ ਨੇ ਆਪਣੇ ਤੌਰ 'ਤੇ ਜੂਟ ਦੇ ਲਿਫਾਫਿਆਂ 'ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਮੰਤਰੀ ਮੀਤ ਹੇਅਰ ਦੀਆਂ ਫੋਟੋਆਂ ਲਗਾ ਦਿੱਤੀਆਂ ਸਨ, ਜੋ ਇੰਨਾ ਵੱਡਾ ਮੁੱਦਾ ਨਹੀਂ ਹੈ। ਇਸ ਤੋਂ ਇਲਾਵਾ ਮੁਹੱਲਾ ਕਲੀਨਿਕ 'ਤੇ ਜੇ ਕੋਈ ਫੋਟੋ ਲਾਈ ਹੈ ਤਾਂ ਇਸ ਬਾਰੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇ ਕੋਈ ਆਪਣੇ ਸਾਰੇ ਨਿੱਜੀ ਹਿੱਤ ਤਿਆਗ ਕੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰ ਰਿਹਾ ਹੈ ਤਾਂ ਇਸ ਵਿੱਚ ਕੀ ਗਲਤ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਵਾਪਸ ਪਰਤ ਰਿਹਾ ਕੋਰੋਨਾ!, 2 ਦਿਨਾਂ 'ਚ 13 ਮਰੀਜ਼ਾਂ ਦੀ ਹੋਈ ਮੌਤ

ਸ਼ਹਿਰੀ ਵਿਕਾਸ ਜੋ ਮੰਤਰੀ ਅਰੋੜਾ ਦਾ ਵਿਭਾਗ ਹੈ, ਨੂੰ ਲੈ ਕੇ ਹੁਣ ਕੀ ਕੰਮ ਕੀਤਾ ਜਾ ਰਿਹਾ ਹੈ, ਬਾਰੇ ਉਨ੍ਹਾਂ ਕਿਹਾ ਕਿ ਲੋਕ ਪਿੰਡਾਂ ਤੋਂ ਸ਼ਹਿਰਾਂ ਵੱਲ ਆ ਰਹੇ ਹਨ, ਸ਼ਹਿਰੀਕਰਨ ਹੋ ਰਿਹਾ ਹੈ ਪਰ ਪਿਛਲੀਆਂ ਸਰਕਾਰਾਂ ਨੇ ਇਸ ਵਿਭਾਗ ਨੂੰ ਮਜ਼ਬੂਤ ਕਰਨ ਦੀ ਬਜਾਏ ਉਹ ਖੁਦ ਕਾਲੋਨਾਈਜ਼ਰ ਬਣ ਗਏ, ਜਿਸ ਕਾਰਨ ਸ਼ਹਿਰਾਂ ਦੇ ਆਲੇ-ਦੁਆਲੇ ਵੱਡੇ ਪੱਧਰ 'ਤੇ ਕੰਕਰੀਟ ਦੇ ਜੰਗਲ ਬਣ ਗਏ ਅਤੇ ਅੱਜ ਸਾਨੂੰ ਇਸੇ ਕਰਕੇ ਦਿੱਕਤਾਂ ਪੇਸ਼ ਆ ਰਹੀਆਂ ਹਨ। ਹੁਣ ਅਸੀਂ ਸਾਰੇ ਸਿਸਟਮ ਨੂੰ ਰੈਗੂਲੇਟ ਕਰਨ ਲੱਗੇ ਹੋਏ ਹਾਂ ਤੇ ਇਕ ਜੁਆਇੰਟ ਪਾਲਿਸੀ ਬਣਾ ਰਹੇ ਹਾਂ, ਜਿਸ ਤਹਿਤ ਲੋਕਾਂ ਨੂੰ ਬੇਸਿਕ ਕਮਿਊਨਿਟੀ ਨੂੰ ਉਨ੍ਹਾਂ ਤੱਕ ਪਹੁੰਚਾ ਸਕੀਏ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News