ਅੰਮ੍ਰਿਤਸਰ : ਗੁੱਸਾ ਇਨਾ ਕੇ ਕੱਟ ਦਿੱਤਾ ਜਨਰਲ ਡਾਇਰ ਦਾ ਨੱਕ
Wednesday, Jan 17, 2018 - 09:03 PM (IST)

ਅੰਮ੍ਰਿਤਸਰ - ਜਲਿਆਂਵਾਲਾ ਬਾਗ 'ਚ 13 ਅਪ੍ਰੈਲ 1919 ਨੂੰ ਅੰਗ੍ਰੇਜ਼ ਜਨਰਲ ਮਾਈਕਲ ਓ ਡਾਇਰ ਵੱਲੋਂ ਬੇਕਸੂਰ ਲੋਕਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਏ ਜਾਣ ਦਾ ਬਦਲਾ ਸ਼ਹੀਦ ਉਧਮ ਸਿੰਘ ਨੇ 13 ਮਾਰਚ 1940 ਨੂੰ ਮਾਰ ਕੇ ਲਿਆ ਸੀ, ਪਰ ਦੇਸ਼ਵਾਸੀਆਂ 'ਚ ਅੰਗ੍ਰੇਜ਼ ਜਨਰਲ ਖਿਲਾਫ ਗੁੱਸਾ ਘੱਟ ਨਹੀਂ ਹੋਇਆ। ਇਸ ਕਾਰਨ ਲੋਕਾਂ ਨੇ ਜਨਰਲ ਡਾਇਰ ਦੀ ਤਸਵੀਰ 'ਤੇ ਆਪਣਾ ਗੁੱਸਾ ਕੱਢਿਆ ਤੇ ਉਸ ਦਾ ਨੱਕ ਕੱਟ ਦਿੱਤਾ।
ਜਲਿਆਂਵਾਲਾ ਬਾਗ 'ਚ ਲੱਗੀ ਅੰਗ੍ਰੇਜ਼ ਜਨਰਲ ਮਾਈਕਲ ਓ ਡਾਇਰ ਦੀ ਤਸਵੀਰ ਥੱਲੇ ਲਿੱਖੇ 'ਸਰ' ਸ਼ਬਦ ਨੂੰ ਵੀ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ। ਮੰਨਿਆ ਕਿ ਦੇਸ਼ 'ਚ ਅੱਜ ਵੀ ਜਲਿਆਂਵਾਲਾ ਬਾਗ 'ਚ ਹੋਈ ਘਟਨਾ ਨੂੰ ਲੈ ਕੇ ਲੋਕਾਂ ਦਾ ਗੁੱਸਾ ਘੱਟ ਨਹੀਂ ਹੋਇਆ ਪਰ ਜਲਿਆਂਵਾਲਾ ਬਾਗ ਦੇਸ਼ ਦੀ ਸਭ ਤੋਂ ਮਹੱਤਪੂਰਨ ਜਗ੍ਹਾ ਹੈ ਤੇ ਇਸ ਨਾਲ ਹੋਈ ਛੇੜਛਾੜ ਨੇ ਉੱਥੇ ਦੀ ਸੁਰੱਖਿਆ 'ਤੇ ਸਵਾਲ ਖੜੇ ਕਰ ਦਿੱਤੇ ਹਨ।
ਐੱਸ. ਕੇ, ਮੁਖਰਜੀ, ਸਕੱਤਰ ਜਲਿਆਂਵਾਲ ਬਾਗ ਟਰੱਸਟ ਨੇ ਦੱਸਿਆ ਕਿ ਤਸਵੀਰ ਖਰਬਾ ਹੋਈ ਸੀ, ਜਿਸ ਨੂੰ ਭਾਰਤ ਸਰਕਾਰ ਨੇ ਮੁਰੰਮਤ ਲਈ ਲਖਨਾਊ ਭੇਜਿਆ ਸੀ ਤੇ ਇਹ ਤਸਵੀਰ ਉੱਥੋਂ ਹੀ ਇਸ ਤਰ੍ਹਾਂ ਆਈ ਹੈ। ਜਦੋਂ ਉਨ੍ਹਾਂ ਨੇ ਇਸ ਸਬੰਧ 'ਚ ਲਖਨਾਊ ਗੱਲ ਕੀਤੀ ਤਾਂ ਕਿਹਾ ਗਿਆ ਕਿ ਲੋਕ ਜਨਰਲ ਡਾਇਰ ਨੂੰ ਪਸੰਦ ਨਹੀਂ ਕਰਦੇ।