ਅਕਾਲੀ-ਭਾਜਪਾ ਗਠਜੋੜ ਟੁੱਟਣ 'ਤੇ ਸੁਖਦੇਵ ਢੀਂਡਸਾ ਦਾ ਪਹਿਲਾ ਵੱਡਾ ਬਿਆਨ

Sunday, Sep 27, 2020 - 06:22 PM (IST)

ਅਕਾਲੀ-ਭਾਜਪਾ ਗਠਜੋੜ ਟੁੱਟਣ 'ਤੇ ਸੁਖਦੇਵ ਢੀਂਡਸਾ ਦਾ ਪਹਿਲਾ ਵੱਡਾ ਬਿਆਨ

ਚੰਡੀਗੜ੍ਹ : ਅਕਾਲੀ ਦਲ ਵਲੋਂ ਭਾਜਪਾ ਨਾਲੋਂ ਤੋੜ-ਵਿਛੋੜੇ ਦੇ ਐਲਾਨ ਤੋਂ ਬਾਅਦ ਅਕਾਲੀ ਦਲ (ਡੀ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਹੈ ਕਿ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ ਬਣਿਆ ਉਦੋਂ ਤੋਂ ਪਾਰਟੀ ਦਾ ਏਜੰਡਾ ਬਦਲ ਗਿਆ। ਉਨ੍ਹਾਂ ਕਿਹਾ ਕਿ ਸੁਖਬੀਰ ਦੀਆਂ ਨੀਤੀਆਂ ਕਾਰਣ ਇਕ ਤੋਂ ਬਾਅਦ ਇਕ ਸੀਨੀਅਰ ਲੀਡਰਾਂ ਨੇ ਪਾਰਟੀ ਤੋਂ ਕਿਨਾਰਾ ਕਰ ਲਿਆ। ਢੀਂਡਸਾ ਨੇ ਆਖਿਆ ਕਿ ਪ੍ਰਧਾਨ ਬਣਨ ਤੋਂ ਬਾਅਦ ਸੁਖਬੀਰ ਨੇ ਪੰਥਕ ਏਜੰਡਾ ਛੱਡ ਦਿੱਤਾ ਅਤੇ ਇਕ ਗਰੁੱਪ ਬਣਾ ਕੇ ਪਾਰਟੀ ਨੂੰ ਇਕ ਕਾਰਪੋਰੇਟ ਸੈਕਟਰ ਵਾਂਗ ਚਲਾਉਣਾ ਸ਼ੁਰੂ ਕਰ ਦਿੱਤਾ। ਇਹੋ ਕਾਰਣ ਹੈ ਕਿ ਪੁਰਾਣੇ ਲੀਡਰ ਹੌਲੀ-ਹੌਲੀ ਪਾਰਟੀ ਤੋਂ ਕਿਨਾਰਾ ਕਰਦੇ ਗਏ। ਲਿਹਾਜ਼ਾ ਸਾਨੂੰ ਵੀ ਮਜਬੂਰ ਹੋ ਕੇ ਪਾਰਟੀ ਦਾ ਸਾਥ ਛੱਡਣਾ ਪਿਆ। 

ਇਹ ਵੀ ਪੜ੍ਹੋ :  ਖੇਤੀ ਬਿੱਲ ਪਾਸ ਕਰਨ ਤੋਂ ਬਾਅਦ ਪੰਜਾਬ ਵਿਚ ਭਾਜਪਾ ਨੂੰ ਲੱਗਾ ਪਹਿਲਾ ਵੱਡਾ ਝਟਕਾ

ਢੀਂਡਸਾ ਨੇ ਆਖਿਆ ਕਿ ਜਿਸ ਪਾਰਟੀ ਦਾ ਸੁਨਹਿਰੀ ਇਤਿਹਾਸ ਹੋਵੇ ਅਤੇ ਸੁਖਬੀਰ ਵਰਗੇ ਵਿਅਕਤੀ ਆ ਕੇ ਇਸ ਨੂੰ ਕਾਰਪੋਰੇਟ ਵਾਂਗ ਚਲਾਉਣ ਤਾਂ ਕੋਈ ਵੀ ਪੁਰਾਣਾ ਲੀਡਰ ਇਹ ਬਰਦਸ਼ਤ ਨਹੀਂ ਕਰ ਸਕਦਾ।  ਢੀਂਡਸਾ ਨੇ ਆਖਿਆ ਕਿ ਸੁਖਬੀਰ ਬਾਦਲ ਦੀ ਸੋਚ ਕਿਸੇ ਨੂੰ ਵੀ ਪਸੰਦ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਲੜਾਈ ਲੜ ਰਹੇ ਸਾਂ ਇਕੱਲੀ ਸੁਖਬੀਰ ਦੀ ਪਾਰਟੀ ਕੇਂਦਰ ਨਾਲ ਸੀ, ਜਦੋਂ ਵੱਸ ਨਹੀਂ ਚੱਲਿਆ ਤਾਂ ਹੁਣ ਮਜਬੂਰ ਹੋ ਕੇ ਹਰਸਿਮਰਤ ਕੋਲੋਂ ਅਸਤੀਫ਼ਾ ਦਿਵਾਇਆ ਗਿਆ ਅਤੇ ਹੁਣ ਸ਼ਹੀਦ ਬਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ :  ਗਠਜੋੜ 'ਚ ਸਿਖ਼ਰਾਂ 'ਤੇ ਪਹੁੰਚੀ ਤਲਖੀ, ਸੁਖਬੀਰ ਬਾਦਲ ਨੂੰ ਭਾਜਪਾ ਦਾ ਠੋਕਵਾਂ ਜਵਾਬ

ਅੱਗੇ ਬੋਲਦਿਆਂ ਢੀਂਡਸਾ ਨੇ ਆਖਿਆ ਕਿ ਆਉਣ ਵਾਲੀਆਂ ਚੋਣਾਂ ਵਿਚ ਵੀ ਲੋਕ ਸੁਖਬੀਰ ਨੂੰ ਪ੍ਰਵਾਨ ਨਹੀਂ ਕਰਨਗੇ, ਜਿਸ ਤਰ੍ਹਾਂ ਇਨ੍ਹਾਂ ਨੇ ਧਰਮ ਦੀ ਅਵੱਗਿਆ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਸਰੂਪਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ, ਅਜਿਹੇ ਵਿਚ ਨਾ ਤਾਂ ਸਿੱਖ ਚਾਹੁਣਗੇ ਅਤੇ ਨਾ ਹੀ ਕੋਈ ਸਿਆਸੀ ਧਿਰ ਅਕਾਲੀ ਦਲ ਬਾਦਲ ਨੂੰ ਪ੍ਰਵਾਨ ਕਰੇਗੀ। ਅਕਾਲੀ ਦਲ ਵਲੋਂ ਲਾਗਏ ਜਾ ਰਹੇ ਧਰਨਿਆਂ 'ਤੇ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਜਦੋਂ ਕੇਂਦਰ ਦੀ ਕੈਬਨਿਟ ਵਿਚ ਬੈਠ ਕੇ ਕੁਝ ਨਹੀਂ ਕਰ ਸਕਿਆ ਤਾਂ ਬਾਹਰ ਕੀ ਕਰ ਲਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਹੁਣ ਵਿਰੋਧੀ ਧਿਰਾਂ ਨਾਲ ਰਾਬਤਾ ਕਰੇਗੀ ਅਤੇ ਕਿਸਾਨੀ ਹਿੱਤਾਂ ਲਈ ਸੰਘਰਸ਼ ਵਿੱਢੇਗੀ। 

ਇਹ ਵੀ ਪੜ੍ਹੋ :  ਹਰਸਿਮਰਤ ਦੇ ਅਸਤੀਫੇ ਨੂੰ 'ਬੰਬ' ਆਖਣ ਵਾਲੇ ਸੁਖਬੀਰ ਦੇ ਬਿਆਨ 'ਤੇ ਕੈਪਟਨ ਦੀ ਚੁਟਕੀ

ਭਾਜਪਾ 'ਤੇ ਬੋਲਦਿਆਂ ਢੀਂਡਸਾ ਨੇ ਆਖਿਆ ਕਿ ਜਿਸ ਤਰ੍ਹਾਂ ਦੇ ਹਾਲਾਤ ਹੁਣ ਭਾਜਪਾ ਦੇ ਹਨ, ਉਸ ਨੂੰ ਵੇਖ ਕੇ ਲੱਗਦਾ ਹੈ ਕਿ ਲੋਕ ਇਸ ਤੋਂ ਕਿਨਾਰਾ ਕਰ ਰਹੇ ਹਨ। ਇਸ ਲਈ ਭਾਜਪਾ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਵੀ ਇਕੱਲਿਆਂ ਸੱਤਾ ਵਿਚ ਨਹੀਂ ਆ ਸਕਦੀ ਖਾਸ ਕਰਕੇ ਪੰਜਾਬ ਵਿਚ। ਉਨ੍ਹਾਂ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ, ਲਿਹਾਜ਼ਾ ਇਥੇ ਕਿਸਾਨਾਂ ਨਾਲ ਵਿਗਾੜ ਕੇ ਕੋਈ ਵੀ ਸੱਤਾ 'ਤੇ ਨਹੀਂ ਆ ਸਕਦਾ।

ਇਹ ਵੀ ਪੜ੍ਹੋ :  ਖੇਤੀ ਬਿੱਲਾਂ 'ਤੇ ਕੇਂਦਰ ਨੂੰ ਅੱਖਾਂ ਵਿਖਾਉਣ ਵਾਲੇ ਅਕਾਲੀ ਦਲ ਦਾ ਇਕ ਹੋਰ ਵੱਡਾ ਬਿਆਨ


author

Gurminder Singh

Content Editor

Related News