ਜਲੰਧਰ : ਸੈਕਰਡ ਹਾਰਟ ਹਸਪਤਾਲ ਦੇ ਮੈਡੀਕਲ ਸਟਾਫ ਦੇ 18 ਮੈਂਬਰਾਂ ਦਾ ਹੋਵੇਗਾ ਕੋਰੋਨਾ ਟੈਸਟ

Friday, Apr 10, 2020 - 03:28 PM (IST)

ਜਲੰਧਰ (ਰੱਤਾ) : ਜਲੰਧਰ ਦੇ ਸੈਕਰਡ ਹਾਰਟ ਹਸਪਤਾਲ ਦੇ ਇਕ ਡਾਕਟਰ ਦੇ ਸੈਲਫ ਕੁਆਰੰਟਾਈਨ ਕਰਨ ਤੋਂ ਬਾਅਦ ਹੁਣ ਸਾਰੇ ਸਟਾਫ ਦਾ ਕੋਰੋਨਾ ਟੈਸਟ ਹੋਵੇਗਾ। ਹਸਪਤਾਲ ਦੇ ਈ. ਐੱਨ. ਟੀ. ਵਿਭਾਗ ਦੇ ਸਰਜਨ ਸਟਾਫ ਦੇ ਸਾਰੇ ਮੈਂਬਰ ਬਲੱਡ ਸੈਂਪਲ ਲੈ ਕੇ ਖੁਦ ਸਿਹਤ ਵਿਭਾਗ ਨੂੰ ਦੇਣਗੇ। ਜਾਣਕਾਰੀ ਮੁਤਾਬਕ ਸਥਾਨਕ ਮਕਸੂਦਾਂ ਇਲਾਕੇ 'ਚ ਰਹਿਣ ਵਾਲਾ ਅਰਵਿੰਦਰ ਸਿੰਘ ਸੈਕਰਡ ਹਾਰਟ 'ਚ ਓ. ਟੀ. ਟੈਕਨੀਸ਼ੀਅਨ ਹੈ ਅਤੇ ਉਹ 3 ਅਪ੍ਰੈਲ ਨੂੰ ਸੈਕਰਡ ਹਾਰਟ 'ਚ ਹੀ ਬੁਖਾਰ ਅਤੇ ਸਰੀਰ 'ਚ ਦਰਦ ਹੋਣ ਕਾਰਨ ਦਾਖਲ ਹੋਇਆ ਸੀ, ਜਿੱਥੇ ਉਸ ਦਾ 3 ਦਿਨ ਇਲਾਜ ਚੱਲਿਆ ਅਤੇ ਉਸ ਨੂੰ 6 ਅਪ੍ਰੈਲ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ ► ਜਲੰਧਰ 'ਚ 3 ਹੋਰ ਕੇਸ ਪਾਜ਼ੇਟਿਵ, ਵਧਿਆ ਕੋਰੋਨਾ ਦਾ ਕਹਿਰ

ਇਲਾਜ ਦੌਰਾਨ 3 ਦਿਨ 'ਚ ਉਸ ਦੇ ਸੰਪਰਕ 'ਚ ਆਉਣ ਵਾਲੇ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ (ਕੁੱਲ 18 ਲੋਕ) ਨੇ ਖੁਦ ਨੂੰ ਕੁਆਰੰਟਾਈਨ ਕਰ ਲਿਆ ਸੀ। ਇੱਥੇ ਦੱਸਣਯੋਗ ਹੈ ਕਿ ਬੀਤੇ ਦਿਨੀਂ ਜਲੰਧਰ ਦੇ ਤਿੰਨ ਕੇਸ ਕੋਰੋਨਾ ਪਾਜ਼ੇਟਿਵ ਆਏ ਹਨ। ਇਨ੍ਹਾਂ 'ਚੋਂ ਇਕ ਵਿਅਕਤੀ (53 ਸਾਲਾ) ਮਕਸੂਦਾ ਦਾ ਹੈ, ਇਕ ਔਰਤ (65 ਸਾਲਾ) ਭੈਰੋ ਬਾਜ਼ਾਰ ਦੀ ਹੈ ਅਤੇ ਦੂਜੀ ਔਰਤ (42 ਸਾਲਾ) ਪੁਰਾਣੀ ਸਬਜ਼ੀ ਮੰਡੀ ਦੀ ਹੈ। ਅੰਮ੍ਰਿਤਸਰ ਵਿਖੇ ਗੁਰੂ ਨਾਨਕ ਹਸਪਤਾਲ 'ਚ ਇਨ੍ਹਾਂ ਤਿੰਨਾਂ ਉਕਤ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਅੱਜ ਗੁਰੂ ਨਾਨਕ ਹਸਪਤਾਲ ਦੀ ਲੈਬੋਰਟਰੀ 'ਚ ਕੁੱਲ 98 ਟੈਸਟ ਕੀਤੇ ਗਏ, ਜਿਨ੍ਹਾਂ 'ਚੋਂ 4 ਦੀਆਂ ਰਿਪੋਰਟਾਂ (3 ਜਲੰਧਰ + 1 ਅੰਮ੍ਰਿਤਸਰ) ਪਾਜ਼ੇਟਿਵ ਆਈਆਂ ਹਨ। ਕੀਤੇ ਗਏ ਟੈਸਟਾਂ 'ਚੋਂ 94 ਟੈਸਟ ਨੈਗੇਟਿਵ ਆਏ ਹਨ।

ਪੰਜਾਬ 'ਚ ਕੋਰੋਨਾ ਦਾ ਕਹਿਰ
ਪੰਜਾਬ 'ਚ ਹੁਣ ਤੱਕ 132 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ। ਜਦਕਿ ਕੋਰੋਨਾ ਵਾਇਰਸ ਕਾਰਨ ਨਾਲ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੋਹਾਲੀ 'ਚ ਸਭ ਤੋਂ ਵੱਧ ਕੋਰੋਨਾ ਦੇ 38 ਕੇਸ ਹਨ। ਨਵਾਂਸ਼ਹਿਰ 'ਚ ਕੋਰੋਨਾ ਦੇ 19 ਕੇਸ, ਹੁਸ਼ਿਆਰਪੁਰ ਦੇ 07 ਕੇਸ, ਜਲੰਧਰ ਦੇ 11 ਕੇਸ, ਲੁਧਿਆਣਾ 'ਚ 10 ਪਾਜ਼ੇਟਿਵ ਕੇਸ, ਅੰਮ੍ਰਿਤਸਰ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ 11, ਪਟਿਆਲਾ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ 1, ਰੋਪੜ 'ਚ ਕੋਰੋਨਾ ਦੇ 03 ਮਰੀਜ਼, ਮਾਨਸਾ 'ਚ 11 ਮਰੀਜ਼, ਪਠਾਨਕੋਟ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ 07, ਫਰੀਦਕੋਟ 2 ਕੇਸ, ਬਰਨਾਲਾ 'ਚ 2 ਕੇਸ, ਕਪੂਰਥਲਾ ਦਾ 1 ਕੇਸ ਪਾਜ਼ੇਟਿਵ, ਮੋਗਾ ਦੇ 4 ਕੇਸ ਪਾਜ਼ੇਟਿਵ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਫਤਿਹਗੜ ਸਾਹਿਬ ਦੇ 02 ਪਾਜ਼ੇਟਿਵ ਕੇਸ, ਮੁਕਤਸਰ 'ਚ 1, ਸੰਗਰੂਰ 'ਚ 2 ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ ► ਜੀ. ਐੱਨ. ਡੀ. ਐੱਚ. ਅੰਮ੍ਰਿਤਸਰ 'ਚ ਖੂਨ ਦੇ ਅੱਥਰੂ ਰੋ ਰਹੇ ਹਨ ਕੋਰੋਨਾ ਦੇ ਮਰੀਜ਼ ►  ਬਾਵਾ ਹੈਨਰੀ ਤੋਂ ਬਾਅਦ ਕਈ ਕੌਂਸਲਰ ਤੇ ਕਾਂਗਰਸੀ ਆਗੂ ਘਰਾਂ 'ਚ ਹੋਏ ਕੁਆਰੰਟਾਈਨ


Anuradha

Content Editor

Related News