ਸਾਰੇ ਧਰਮ ਮਨੁੱਖਤਾ ਦੀ ਸੇਵਾ ਦਾ ਰਾਹ ਦਿਖਾਉਂਦੇ ਹਨ : ਪ੍ਰਨੀਤ ਕੌਰ

Friday, Jun 30, 2017 - 07:24 AM (IST)

ਸਾਰੇ ਧਰਮ ਮਨੁੱਖਤਾ ਦੀ ਸੇਵਾ ਦਾ ਰਾਹ ਦਿਖਾਉਂਦੇ ਹਨ : ਪ੍ਰਨੀਤ ਕੌਰ

ਪਟਿਆਲਾ  (ਰਾਜੇਸ਼) - ਗਰੀਬ ਤੇ ਲੋੜਵੰਦਾਂ ਦੀ ਮਦਦ ਅਤੇ ਸਾਰੇ ਵਰਗਾਂ ਦੇ ਧਰਮਾਂ ਦਾ ਸਤਿਕਾਰ ਕਰ ਕੇ ਹੀ ਇੱਕ ਨਿਰੋਏ ਤੇ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਬਡੂੰਗਰ ਖੇਤਰ ਵਿਚ ਗੁਰੂ ਨਾਨਕ ਨਗਰ ਵਿਖੇ ਪੀਰ ਲਾਲਾਂ ਵਾਲਾ ਦੀ ਦਰਗਾਹ ਅਤੇ ਸੰਜੇ ਕਾਲੋਨੀ ਵਿਚ ਸਥਿਤ ਪੀਰ ਰੋਡੇ ਸ਼ਾਹ ਦੀ ਦਰਗਾਹ 'ਤੇ ਨਤਮਸਤਕ ਹੋਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਧਰਮ ਮਨੁੱਖਤਾ ਦੀ ਸੇਵਾ ਦਾ ਰਾਹ ਹੀ ਦਿਖਾਉਂਦੇ ਹਨ। ਇਸ ਲਈ ਸਾਨੂੰ ਹਰ ਧਰਮ ਦਾ ਸਤਿਕਾਰ ਕਰਦੇ ਹੋਏ ਗਰੀਬ ਤੇ ਲੋੜਵੰਦਾਂ ਦੀ ਹਮੇਸ਼ਾ ਮਦਦ ਕਰਨੀ ਚਾਹੀਦੀ ਹੈ।
ਇਸ ਮੌਕੇ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ, ਮੁੱਖ ਮੰਤਰੀ ਦੇ ਓ. ਐੈੱਸ. ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਰਾਜੇਸ਼ ਕੁਮਾਰ, ਸੀਨੀਅਰ ਕੌਂਸਲਰ ਸੰਜੀਵ ਬਿੱਟੂ, ਕਾਂਗਰਸ ਬਲਾਕ ਪ੍ਰਧਾਨ ਨਰੇਸ਼ ਦੁੱਗਲ, ਸੁਰਿੰਦਰਜੀਤ ਸਿੰਘ ਵਾਲੀਆ, ਰਾਮ ਲਾਲ ਰਾਮਾ, ਅਜੇ ਲਾਲੀ, ਗੁਰੂ ਨਾਨਕ ਨਗਰ ਬਡੂੰਗਰ ਦਰਗਾਹ ਦੇ ਸੇਵਕ ਸ਼੍ਰੀ ਹੈਪੀ, ਮਹਿੰਦਰ ਸਿੰਘ ਬਡੂੰਗਰ, ਯਾਦਵਿੰਦਰ ਯਾਦੀ, ਗੁਰਸੇਵਕ ਸਿੰਘ ਲਹਿਲ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।


Related News