ਲਾਹੌਰ ''ਚ ਹੋਈ ਸਰਬ ਧਰਮ ਕਾਨਫੰਰਸ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ

Saturday, Oct 29, 2022 - 09:23 PM (IST)

ਲਾਹੌਰ ''ਚ ਹੋਈ ਸਰਬ ਧਰਮ ਕਾਨਫੰਰਸ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ

ਅੰਮ੍ਰਿਤਸਰ (ਸਰਬਜੀਤ) : ਲਾਹੌਰ ਦੀ ਮਿਨਹਾਜ ਯੂਨੀਵਰਸਿਟੀ 'ਚ ਹੋਈ ਸਰਬ ਧਰਮ ਕਾਨਫੰਰਸ 'ਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਦੱਸਣਯੋਗ ਹੈ ਕਿ ਮਿਨਹਾਜ ਯੂਨੀਵਰਸਿਟੀ ਪਾਕਿਸਤਾਨ ਦੀ ਇਕ ਧਾਰਮਿਕ ਯੂਨੀਵਰਸਿਟੀ ਵਜੋਂ ਜਾਣੀ ਜਾਂਦੀ ਹੈ। ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਜਥੇਦਾਰ ਨੇ ਕਿਹਾ ਕਿ ਇੰਟਰ ਜਲੀਜਿਅਸ ਡਾਇਲਾਗ ਬੰਦ ਨਹੀਂ ਹੋਣ ਦੇਣੇ ਚਾਹੀਦੇ, ਸਗੋਂ ਇਨ੍ਹਾਂ ਨਾਲ ਵੱਖ-ਵੱਖ ਧਰਮਾਂ ਬਾਰੇ ਜਾਨਣ 'ਚ ਸਹਾਇਤਾ ਮਿਲਦੀ ਹੈ।

ਇਹ ਵੀ ਪੜ੍ਹੋ : ਭਾਜਪਾ ਨੂੰ ਗੁਜਰਾਤ ਤੋਂ ਬਾਹਰ ਕਰਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਲੋਕ : CM ਮਾਨ

ਉਨ੍ਹਾਂ ਵੱਖ-ਵੱਖ ਧਰਮਾਂ ਦੇ ਬੁਲਾਰਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਧਰਮ ਇਕ ਰੱਬ ਦੇ ਸਿਧਾਂਤ 'ਤੇ ਖੜ੍ਹਾ ਹੈ ਤੇ ਪਿਛਲੇ 550 ਸਾਲ ਤੋਂ ਅਸੀਂ ਇਕ ਰੱਬ ਦੀ ਇਬਾਦਤ ਦੇ ਨਾਲ ਨਾਲ ਗੁਰੂ ਸਾਹਿਬ ਦੇ ਸੰਦੇਸ਼ 'ਕਿਰਤ ਕਰੋ ਨਾਮ ਜਪੋ, ਤੇ ਵੰਡ ਛਕੋ' ਨੂੰ ਆਪਣੇ ਜੀਵਨ ਦਾ ਅਧਾਰ ਬਣਾਇਆ ਹੈ।ਇਸ ਸਰਬ ਧਰਮ ਕਾਨਫੰਰਸ ਵਿਚ ਭਾਗ ਲੈਣ ਲਈ ਪਾਕਿਸਤਾਨੀ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀ ਖਾਸਕਰ ਲੜਕੀਆਂ ਉਚੇਚੇ ਤੌਰ 'ਤੇ ਪੁੱਜੀਆਂ ਹੋਈਆਂ ਸਨ। ਇਸ ਮੌਕੇ ਮਿਨਹਾਜ ਯੂਨੀਵਰਸਿਟੀ ਵਲੋਂ ਜਥੇਦਾਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। 
 


author

Mandeep Singh

Content Editor

Related News