ਸਾਰੀਆਂ ਪਾਰਟੀਆਂ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ : ਨੱਢਾ

10/29/2020 1:47:54 AM

ਚੰਡੀਗੜ੍ਹ- ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ.  ਨੱਢਾ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਪੰਜਾਬ ’ਚ ਆਪਣੇ ਸਵਾਰਥਾਂ ਲਈ ਰਾਜਨੀਤੀ ਪਾਰਟੀਆਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਹਾਲ ਹੀ ’ਚ ਲਿਆਂਦੇ ਗਏ ਖੇਤੀਬਾੜੀ ਸੁਧਾਰ ਕਾਨੂੰਨ ਕਿਸਾਨਾਂ ਦੇ ਹਿੱਤਾਂ ’ਚ ਦੂਰਅੰਦੇਸ਼ੀ ਅਸਰ ਦਿਖਾਉਣ ਵਾਲੇ ਸਾਬਤ ਹੋਣਗੇ। ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦੀ ਯਾਦ ’ਚ ਆਯੋਜਿਤ ਇਕ ਭਾਸ਼ਣ ਨੂੰ ਸੰਬੋਧਿਤ ਕਰਦੇ ਹੋਏ  ਨੱਢਾ ਨੇ ਪੰਜਾਬ ਸੂਬਿਆਂ ’ਚ ਨੰਬਰ ਇਕ ਪਾਰਟੀ ਬਣਾਉਣ ਦੀ ਅਪੀਲ ਕੀਤੀ।

ਉਨ੍ਹਾਂ ਨੇ ਕਿਹਾ ਕਿ ਸਾਨੂੰ ਪੰਜਾਬ ’ਚ ਨੰਬਰ ਇਕ ਪਾਰਟੀ ਬਣਾਉਣ ਦਾ ਸੰਕਲਪ ਲੈ ਕੇ ਅਗੇ ਚਲਣਾ ਪਵੇਗਾ। ਪੰਜਾਬ ’ਚ ਬਹੁਤ ਪ੍ਰਤਿਭਾ ਹੈ, ਬਹੁਤ ਤਾਕਤ ਹੈ। ਸਾਨੂੰ ਸਿਰਫ ਆਪਣੀ ਤਾਕਤ ਨੂੰ ਪਛਾਣਨ ਦੀ ਲੋੜ ਹੈ ਨਾਲ ਹੀ ਪੰਜਾਬ ’ਚ ਸ਼ਹਿਰ ਦੇ ਦਾਇਰੇ ਤੋਂ ਨਿਕਲ ਕੇ ਪਿੰਡ-ਪਿੰਡ ਤੱਕ ਜਾਣ ਦੀ ਲੋੜ ਹੈ। ਲੋਕ ਸਾਡਾ ਇੰਤਜ਼ਾਰ ਕਰਦੇ ਹਨ, ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਚਾਹੁੰਦੇ ਹਨ ਅਤੇ ਲੋਕ ਚਾਹੁੰਦੇ ਹਨ ਕਿ ਭਾਜਪਾ ਦੀ ਵਿਚਾਰਧਾਰਾ ਤੇਜ਼ੀ ਨਾਲ ਪੰਜਾਬ ’ਚ ਵਧੇ। ਸਾਨੂੰ ਉਸ ਦਾ ਵਾਹਕ ਬਣਨਾ ਪਵੇਗਾ।

ਬੇ.ਜੀ.ਪੀ. ਪ੍ਰਧਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਦਿੱਤੀ ਚੁਣੌਤੀ
ਭਾਜਪਾ ਪ੍ਰਧਾਨ ਜੇ.ਪੀ.  ਨੱਢਾ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਨ੍ਹਾਂ ’ਚ ਸਿਆਸੀ ਈਮਾਨਦਾਰੀ ਬਚੀ ਹੈ ਤਾਂ ਉਹ ਸਵੀਕਾਰ ਕਰਨ ਕਿ ਕਾਂਗਰਸ ਤੋਂ ਗਲਤੀ ਹੋਈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਖੇਤੀਬਾੜੀ ਕਾਨੂੰਨ ਕਿਸਾਨਾਂ ਨੂੰ ਆਜ਼ਾਦੀ ਦਿਵਾਉਣ ਵਾਲਾ ਅਤੇ ਇਸ ਖੇਤਰ ’ਚ ਦੁਰਗਾਮੀ ਅਸਰ ਦਿਖਾਉਣ ਵਾਲਾ ਸੁਧਾਰ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ’ਚ ਖੇਤੀਬਾੜੀ ਸੁਧਾਰ ਸੰਬੰਧੀ ਜੋ ਵਾਅਦੇ ਕੀਤੇ ਸਨ ਮੋਦੀ ਸਰਕਾਰ ਨੇ ਉਹ ਵੀ ਪੂਰੇ ਕੀਤੇ ਹਨ ਪਰ ਕਾਂਗਰਸ ਹੁਣ ਵਿਰੋਧ ਲਈ, ਵਿਰੋਧ ਦੀ ਰਾਜਨੀਤੀ ਕਰ ਰਹੀ ਹੈ।


Karan Kumar

Content Editor

Related News