ਡੇਰਾ ਮੁਖੀ ਦਾ ਫੈਸਲਾ ਆਉੁਣ ਤੋਂ ਪਹਿਲਾਂ ਹਰਿਆਣਾ ''ਚ ਅਲਰਟ, ਧਾਰਾ 144 ਲਾਗੂ

Monday, Aug 21, 2017 - 08:20 PM (IST)

ਡੇਰਾ ਮੁਖੀ ਦਾ ਫੈਸਲਾ ਆਉੁਣ ਤੋਂ ਪਹਿਲਾਂ ਹਰਿਆਣਾ ''ਚ ਅਲਰਟ, ਧਾਰਾ 144 ਲਾਗੂ

ਚੰਡੀਗੜ੍ਹ (ਭਾਸ਼ਾ)- ਡੇਰਾ ਸੱਚਾ ਸੌਦਾ ਮੁਖੀ ਨਾਲ ਜੁੜੇ ਇਕ ਮਾਮਲੇ ਵਿਚ 25 ਅਗਸਤ ਨੂੰ ਫੈਸਲਾ ਆਉਣ ਦੀ ਸੰਭਾਵਨਾ ਤੋਂ ਪਹਿਲਾਂ ਅਧਿਕਾਰੀਆਂ ਨੇ ਹਰਿਆਣਾ 'ਚ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਫਤਿਹਾਬਾਦ ਜ਼ਿਲੇ ਵਿਚ ਧਾਰਾ 144 ਲਾਗੂ ਕੀਤੀ ਗਈ ਹੈ। ਹਰਿਆਣਾ ਦੇ ਡੀ. ਜੀ. ਪੀ., ਬੀ. ਐੱਸ. ਸੰਧੂ ਅੱਜ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਲਈ ਹਿਸਾਰ ਵਿਚ ਸਨ। ਉਨ੍ਹਾਂ ਕਿਹਾ, ''ਹਰਿਆਣਾ ਪੁਲਸ ਅਲਰਟ 'ਤੇ ਹੈ ਅਤੇ ਕੇਂਦਰ ਨੇ ਵੀ ਅਰਧ ਸੈਨਿਕਾਂ ਬਲਾਂ ਦੀਆਂ 35 ਕੰਪਨੀਆਂ ਮੁਹੱਈਆ ਕਰਵਾਈਆਂ ਹਨ।''


Related News