ਸਾਵਧਾਨ ! ਜੇਕਰ ਤੁਹਾਡੇ ਕੋਲੋਂ 100 ਗ੍ਰਾਮ ਵੀ ਪਲਾਸਟਿਕ ਫੜਿਆ ਗਿਆ ਤਾਂ ਹੋਵੇਗਾ 2 ਹਜ਼ਾਰ ਰੁਪਏ ਜੁਰਮਾਨਾ
Saturday, Oct 08, 2022 - 02:48 PM (IST)
ਜਲੰਧਰ (ਖੁਰਾਣਾ) : ਪੰਜਾਬ ਸਰਕਾਰ ਨੇ ਬੀਤੇ ਦਿਨੀਂ ਸਿੰਗਲ ਯੂਜ਼ ਪਲਾਸਟਿਕ ’ਤੇ ਲੱਗੀ ਰੋਕ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਜੁਰਮਾਨੇ ਵੀ ਨਿਰਧਾਰਿਤ ਕਰ ਦਿੱਤੇ ਗਏ ਹਨ।
ਇਹ ਵੀ ਪਡ਼੍ਹੋ - ਪੁਲਸ ਮੁਲਾਜ਼ਮਾਂ ਦੇ ਬੱਚੇ ਪੇਪਰਾਂ ’ਚੋਂ ਨੰਬਰ ਘੱਟ ਆਉਣ ’ਤੇ ਨਹੀਂ ਪਹੁੰਚੇ ਘਰ, ਕੈਂਟ ਪੁਲਸ ਨੇ 2 ਘੰਟਿਆਂ ’ਚ ਲੱਭੇ
ਸਿੰਗਲ ਯੂਜ਼ ਪਲਾਸਟਿਕ ਦਾ ਸਾਮਾਨ ਤਿਆਰ ਕਰਨ ਵਾਲੇ ਨਿਰਮਾਤਾਵਾਂ ਨੂੰ ਪਹਿਲੀ ਵਾਰ 50 ਹਜ਼ਾਰ, ਜਦੋਂ ਕਿ ਦੂਜੀ ਵਾਰ ਇਕ ਲੱਖ ਰੁਪਏ ਜੁਰਮਾਨਾ ਹੋਵੇਗਾ। ਨਿਰਮਾਤਾ ਦੀ ਬਜਾਏ ਦੂਜੇ ਉਲੰਘਣਾ ਕਰਨ ਵਾਲਿਆਂ ਲਈ ਵੀ ਜੁਰਮਾਨੇ ਨਿਰਧਾਰਿਤ ਕਰ ਦਿੱਤੇ ਗਏ ਹਨ।
ਇਹ ਵੀ ਪਡ਼੍ਹੋ - ਜਲੰਧਰ ਵਿਖੇ ਕਮਰਸ਼ੀਅਲ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਨੇ ਪੁਲਸ ਸਾਹਮਣੇ ਕੀਤਾ ਵੱਡਾ ਖ਼ੁਲਾਸਾ
ਅਜਿਹੇ ਵਿਚ ਜੇਕਰ ਕਿਸੇ ਕੋਲੋਂ 100 ਗ੍ਰਾਮ ਤੱਕ ਵੀ ਸਿੰਗਲ ਯੂਜ਼ ਪਲਾਸਟਿਕ ਫੜਿਆ ਜਾਦਾ ਹੈ ਤਾਂ ਉਸ ਨੂੰ 2 ਹਜ਼ਾਰ ਰੁਪਏ ਜੁਰਮਾਨਾ ਹੋਵੇਗਾ। ਅੱਧਾ ਕਿੱਲੋ ਤੱਕ 3 ਹਜ਼ਾਰ ਅਤੇ ਇਕ ਕਿੱਲੋ ਤਕ 5 ਹਜ਼ਾਰ ਰੁਪਏ ਦੇਣੇ ਹੋਣਗੇ। 1 ਤੋਂ 5 ਕਿੱਲੋ ਤਕ 10 ਹਜ਼ਾਰ ਅਤੇ 5 ਕਿੱਲੋ ਤੋਂ ਵੱਧ ਸਾਮਾਨ ਫੜੇ ਜਾਣ ’ਤੇ 20 ਹਜ਼ਾਰ ਰੁਪਏ ਦੇਣੇ ਪੈਣਗੇ। ਜੁਰਮਾਨੇ ਲਈ ਨਿਗਮ ਕਮਿਸ਼ਨਰ ਨੂੰ ਅਧਿਕਾਰਤ ਕੀਤਾ ਗਿਆ ਹੈ।