ਸ਼ਰਾਬ ਸਮੱਗਲਰ ਨੇ ਠੇਕੇਦਾਰ ਦੀ ਗੱਡੀ ''ਤੇ ਚੜ੍ਹਾਈ ਗੱਡੀ, ਮੌਤ

Saturday, Jun 20, 2020 - 05:41 PM (IST)

ਤਪਾ ਮੰਡੀ (ਮੇਸ਼ੀ, ਸ਼ਾਮ ਗਰਗ): ਤਪਾ ਮੰਡੀ ਦੇ ਬਰਨਾਲਾ/ਬਠਿੰਡਾ ਨੈਸ਼ਨਲ ਹਾਈਵੇ ਤੇ ਪਿੰਡ ਘੁੰਨਸਾਂ ਕੋਲ ਤਪਾ ਇਲਾਕੇ ਦੇ ਸ਼ਰਾਬ ਠੇਕੇਦਾਰਾਂ ਦੀ ਬਲੈਰੋ ਗੱਡੀ 'ਚ ਇਕ ਸਵਿੱਫ਼ਟ ਕਾਰ ਨੇ ਜਾਣ ਬੁੱਝ ਕੇ ਭਿਆਨਕ ਟੱਕਰ ਮਾਰ ਦਿੱਤੀ। ਮੌਕੇ 'ਤੇ ਚਸ਼ਮਦੀਦ ਸ਼ਰਾਬ ਠੇਕੇਦਾਰ ਤੇਜਿੰਦਰ ਸਿੰਘ ਮਹਿਤਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਆਪਣੇ ਸਾਥੀ ਸੇਵਕ ਸਿੰਘ ਨਾਲ ਸ਼ਰਾਬ ਠੇਕੇਦਾਰੀ ਕਰਦੇ ਹਨ।

ਇਹ ਵੀ ਪੜ੍ਹੋ:ਮਲੋਟ ਦੇ 22 ਸਾਲਾ ਨੌਜਵਾਨ ਦੀ ਕੈਨੇਡਾ 'ਚ ਹੋਈ ਮੌਤ

PunjabKesari

ਬੀਤੀ ਰਾਤ ਕਰੀਬ ਗਿਆਰਾਂ ਵਜੇ ਜਦ ਉਹ ਬਰਨਾਲਾ/ਬਠਿੰਡਾ ਨੈਸ਼ਨਲ ਹਾਈਵੇ ਤੇ ਪਿੰਡ ਘੁੰਨਸਾਂ ਕੋਲ ਸੜਕ ਤੇ ਖੜ੍ਹੇ ਸੀ ਤਾਂ ਬਰਨਾਲਾ ਸਾਈਡ ਤੋਂ ਆ ਰਹੀ  ਇਕ ਸ਼ਰਾਬ ਨਾਲ ਭਰੀ ਸਵਿੱਫ਼ਟ ਕਾਰ ਨੇ ਉਨ੍ਹਾਂ ਦੀ ਬਲੈਰੋ ਗੱਡੀ 'ਚ ਜਾਣ ਬੁੱਝ ਕੇ ਭਿਆਨਕ ਟੱਕਰ ਮਾਰ ਦਿੱਤੀ। ਕਾਰ ਸਵਾਰ ਨੌਜਵਾਨਾਂ ਨੇ ਸੇਵਕ ਸਿੰਘ ਤੇ ਗੱਡੀ ਚੜ੍ਹਾ ਕੇ ਉਸ ਨੂੰ ਕਾਫੀ ਦੂਰ ਤੱਕ ਘੜੀਸਦੇ ਲੈ ਗਏ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸਦੇ ਸਾਥੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਜੋ ਹਸਤਪਾਲ 'ਚ ਦਾਖਲ ਹੈ।ਮੌਕੇ ਚਸ਼ਮਦੀਦ ਤੇਜਿੰਦਰ ਸਿੰਘ ਮਹਿਤਾ ਨੇ ਬਰਨਾਲਾ ਅਤੇ ਤਪਾ ਮੰਡੀ ਦੇ ਸ਼ਰਾਬ ਠੇਕੇਦਾਰਾਂ ਤੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਜਾਣ ਬੁੱਝ ਕੇ ਉਹਦੇ ਸਾਥੀ ਸੇਵਕ ਸਿੰਘ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ,ਕਿਉਂਕਿ ਕਾਰ 'ਚ ਹਰਿਆਣਾ ਮਾਰਕਾ ਸ਼ਰਾਬ ਵੱਡੇ ਪੱਧਰ ਤੇ ਤਪਾ ਇਲਾਕੇ ਵਿੱਚ ਸਪਲਾਈ ਹੁੰਦੀ ਆ ਰਹੀ ਸੀ, ਜਿਸ ਨੂੰ ਪਿਛਲੇ ਕੁਝ ਦਿਨ ਪਹਿਲਾਂ ਸੇਵਕ ਸਿੰਘ ਸਮੇਤ ਸਾਥੀਆਂ ਵਲੋਂ ਰੋਕਿਆ ਗਿਆ ਸੀ, ਜਿਸਦੀ ਰੰਜਿਸ਼ ਦੇ ਤਹਿਤ ਇਹ ਸਭ ਕੁਝ ਹੋਇਆ ਹੈ।

ਇਹ ਵੀ ਪੜ੍ਹੋ: ਫਿਲਮੀ ਅਦਾਕਾਰ ਸਰਦਾਰ ਸੋਹੀ ਝੋਨਾ ਲਗਾਉਣ ਲਈ ਖੇਤਾਂ ਦਾ ਪੁੱਤ ਬਣ ਕੇ ਨਿੱਤਰਿਆ

PunjabKesari

ਦੂਜੇ ਸਾਥੀਆਂ ਨੇ ਰੋਲਾ ਪਾਇਆ ਤਾਂ ਕਾਰ 'ਚ ਇੱਕ ਨੌਜਵਾਨ ਭੱਜਣ 'ਚ ਸਫਲ ਹੋ ਗਿਆ ਅਤੇ ਦੂਸਰੇ ਨੂੰ ਮੌਕੇ ਤੇ ਫੜ੍ਹ ਲਿਆ ਗਿਆ, ਇਸ ਘਟਨਾ 'ਚ ਪਿੰਡ ਘੁਸਨਾਂ ਦੇ ਸ਼ਰਾਬ ਠੇਕੇਦਾਰ ਸੇਵਕ ਸਿੰਘ ਦੀ ਮੌਤ ਹੋ ਗਈ ਅਤੇ ਉਹਦੇ ਨਾਲ ਸਵਾਰ ਨੌਜਵਾਨ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਜੇਰੇ ਇਲਾਜ ਦਾਖਲ ਹੈ। ਸਵਿਫਟ ਕਾਰ ਚਾਲਕ ਰਵੀ ਕੁਮਾਰ ਨੂੰ ਮੌਕੇ ਤੇ ਫੜ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ ਜਦਕਿ ਉਸ ਦਾ ਇਕ ਸਾਥੀ ਭੱਜਣ 'ਚ ਕਾਮਯਾਬ ਹੋ ਗਿਆ। ਕਾਰ ਚਾਲਕ ਰਵੀ ਕੁਮਾਰ ਦੇ ਵੀ ਕੁਝ ਮਾਮੂਲੀ ਸੱਟਾਂ ਹੋਣ ਕਰਕੇ ਉਸ ਨੂੰ ਤਪਾ ਮੰਡੀ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਸਵਿਫ਼ਟ ਕਾਰ ਚਾਲਕ ਰਵੀ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਦੂਜੀ ਵਾਰ ਇਸ ਇਲਾਕੇ 'ਚ 25 ਪੇਟੀਆਂ ਸ਼ਰਾਬ ਦੀਆਂ ਲੈ ਕੇ ਆਇਆ ਸੀ। ਘਟਨਾ ਦਾ ਪਤਾ ਲੱਗਦੇ ਹੀ ਤਪਾ ਪੁਲਸ ਨੇ ਮੌਕੇ ਤੇ ਪੁੱਜ ਕੇ ਆਪਣੀ ਕਾਰਵਾਈ ਸ਼ੁਰੂ ਕਰਦਿਆਂ ਕਿਹਾ ਕਿ ਮਾਮਲੇ ਦੀ ਡੂੰਘਾਈ ਜਾਂਚ ਕਰਕੇ ਬਣਦੀ ਕਾਨੂੰਨੀ ਕਰਵਾਈ ਕੀਤੀ ਜਾਵੇਗੀ।


Shyna

Content Editor

Related News