200 ਲੀਟਰ ਲਾਹਨ ਅਤੇ 100 ਪੇਟੀ ਸ਼ਰਾਬ ਬਰਾਮਦ

Tuesday, Oct 31, 2017 - 03:41 PM (IST)

200 ਲੀਟਰ ਲਾਹਨ ਅਤੇ 100 ਪੇਟੀ ਸ਼ਰਾਬ ਬਰਾਮਦ

ਤਲਵੰਡੀ ਭਾਈ/ ਮੁੱਦਕੀ (ਗੁਲਾਟੀ, ਹੈਪੀ) - ਸੀ. ਆਈ. ਏ. ਸਟਾਫ ਫ਼ਿਰੋਜ਼ਪੁਰ ਨੇ ਕਰਵਾਈ ਕਰਦਿਆਂ ਇਕ ਵਿਅਕਤੀ ਤੋਂ 200 ਲੀਟਰ ਲਾਹਨ ਅਤੇ 100 ਪੇਟੀ ਸ਼ਰਾਬ ਤੁੰਮਨਾ ਮਾਰਕਾ ਬਰਾਮਦ ਕਰਕੇ ਮਾਮਲਾ ਦਰਜ ਕੀਤਾ। ਮਿਲੀ ਜਾਣਕਾਰੀ ਮੁਤਾਬਕ ਸੀ. ਆਈ. ਏ. ਸਟਾਫ਼ ਫਿਰੋਜ਼ਪੁਰ ਦੇ ਮੇਜਰ ਸਿੰਘ ਨੂੰ ਮਿਲੀ ਇਤਲਾਹ 'ਤੇ ਕਰਵਾਈ ਕਰਦਿਆਂ ਉਸਨੇ ਮੁੱਦਕੀ ਦੇ ਮਾਹਲਾ ਚੌਂਕ ਗੁਰਪ੍ਰੀਤ ਸਿੰਘ ਵਾਸੀ ਕੱਬਰ ਵੱਛਾ ਤੋਂ 200 ਲੀਟਰ ਲਾਹਨ ਅਤੇ 100 ਪੇਟੀ ਸ਼ਰਾਬ ਤੁੰਮਨਾ ਮਾਰਕਾ ਬਰਾਮਦ ਕੀਤੀ। ਪੁਲਸ ਨੇ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ। 


Related News