972 ਬੋਤਲਾਂ ਸ਼ਰਾਬ, 420 ਨਸ਼ੇ ਵਾਲੀਅਾਂ ਗੋਲੀਆਂ ਤੇ  12  ਕਿਲੋ ਭੁੱਕੀ ਬਰਾਮਦ

Saturday, Aug 25, 2018 - 12:30 AM (IST)

972 ਬੋਤਲਾਂ ਸ਼ਰਾਬ, 420 ਨਸ਼ੇ ਵਾਲੀਅਾਂ ਗੋਲੀਆਂ ਤੇ  12  ਕਿਲੋ ਭੁੱਕੀ ਬਰਾਮਦ

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)–ਥਾਣਾ ਦਿਡ਼੍ਹਬਾ ਦੇ ਹੌਲਦਾਰ ਦਵਿੰਦਰ ਦਾਸ ਨੇ ਕਾਲਾ ਸਿੰਘ  ਵਾਸੀ ਖੇਡ਼ੀ ਚਹਿਲਾ ਅਤੇ ਕੁਲਦੀਪ ਸਿੰਘ ਵਾਸੀ ਗੁੰਮਟੀ ਨੂੰ 216 ਬੋਤਲਾਂ ਠੇਕਾ ਸ਼ਰਾਬ  ਦੇਸੀ ਸਣੇ ਕਾਬੂ ਕੀਤਾ।  ਥਾਣਾ ਮੂਨਕ ਦੇ ਹੌਲਦਾਰ ਬੂਟਾ ਸਿੰਘ ਨੇ  ਇਕ ਕਾਰ ਵਿਚੋਂ 63  ਪੇਟੀਅਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਬਰਾਮਦ ਕਰਦਿਆਂ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ  ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਨਸ਼ੇ ਵਾਲੀਅਾਂ 420 ਗੋਲੀਅਾਂ ਫੜੀਅਾਂ  : ਥਾਣਾ ਸਿਟੀ 2 ਮਾਲੇਰਕੋਟਲਾ ਦੇ ਸਹਾਇਕ ਥਾਣੇਦਾਰ ਹਰਮੀਤ ਸਿੰਘ ਨੇ ਸੂਬਾ ਸਿੰਘ ਵਾਸੀ ਮਾਲੇਰਕੋਟਲਾ  ’ਤੇ ਰੇਡ ਕਰਦਿਆਂ ਉਸ ਨੂੰ ਨਸ਼ੇ ਵਾਲੀਅਾਂ 30  ਗੋਲੀਆਂ ਸਣੇ ਕਾਬੂ ਕੀਤਾ। ਜਦੋਂ ਕਿ ਉਕਤ  ਭੂਮ, ਕਾਲਾ ਅਤੇ ਸਿੱਕਾ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਪੁਲਸ ਚੌਕੀ ਬਡਰੁੱਖਾਂ ਦੇ ਇੰਚਾਰਜ ਮਹਿਲਾ ਸਬ-ਇੰਸਪੈਕਟਰ ਪੁਸ਼ਪਿੰਦਰ ਕੌਰ ਨੇ  ਪਿੰਡ ਲਿੱਦਡ਼੍ਹਾਂ ਵੱਲੋਂ ਜਾਂਦੇ ਹੋਏ ਦਿਲਪ੍ਰੀਤ ਸਿੰਘ ਵਾਸੀ ਲਿੱਦਡ਼ਾਂ ਨੂੰ ਨਸ਼ੇ ਵਾਲੀਅਾਂ 390 ਗੋਲੀਆਂ ਸਣੇ ਕਾਬੂ ਕਰਦਿਆਂ ਥਾਣਾ ਲੌਂਗੋਵਾਲ ਵਿਚ ਕੇਸ ਦਰਜ ਕੀਤਾ।   
12  ਕਿਲੋ ਭੁੱਕੀ ਸਣੇ 4 ਦਬੋਚੇ : ਥਾਣਾ ਅਮਰਗਡ਼੍ਹ ਦੇ ਸਹਾਇਕ ਥਾਣੇਦਾਰ ਪਵਿੱਤਰ ਸਿੰਘ ਨੇ   ਪਿੰਡ ਰਟੌਲਾਂ ਤੋਂ  ਗੁਰਦੀਪ ਸਿੰਘ ਵਾਸੀ ਰਟੌਲਾਂ ਥਾਣਾ ਅਮਰਗਡ਼੍ਹ ਨੂੰ 2 ਕਿਲੋ 500  ਗ੍ਰਾਮ ਭੁੱਕੀ ਸਣੇ ਕਾਬੂ ਕੀਤਾ। ਥਾਣਾ ਅਮਰਗਡ਼੍ਹ ਦੇ ਸਹਾਇਕ ਥਾਣੇਦਾਰ ਜਗਦੇਵ ਸਿੰਘ ਨੇ   ਬਲਵੀਰ ਸਿੰਘ ਵਾਸੀ ਬਾਗਡ਼ੀਆਂ ਨੂੰ 4 ਕਿਲੋ 500 ਗ੍ਰਾਮ ਭੁੱਕੀ ਸਣੇ ਕਾਬੂ ਕੀਤਾ। ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਸੁਰਜਨ ਸਿੰਘ ਨੇ  ਪਿੰਡ  ਮੌਡ਼ਾਂ ਵੱਲੋਂ ਪਿੰਡ ਮਹਿਲਾਂ ਵੱਲ ਆਉਂਦੇ ਹੋਏ ਬੂਟਾ ਖਾਂ ਅਤੇ ਸਰਾਜਦੀਨ ਵਾਸੀਆਨ ਸ਼ੇਰਵਾਨੀ ਕੋਟ ਨੂੰ 5 ਕਿਲੋ ਭੁੱਕੀ ਸਣੇ ਕਾਬੂ ਕੀਤਾ।


Related News