ਭਾਰੀ ਮਾਤਰਾ ''ਚ ਨਾਜਾਇਜ਼ ਸ਼ਰਾਬ ਬਰਾਮਦ
Wednesday, Jan 03, 2018 - 07:18 AM (IST)
ਨਥਾਣਾ(ਬੱਜੋਆਣੀਆਂ)-ਥਾਣਾ ਨਥਾਣਾ ਅਧੀਨ ਆਉਂਦੀ ਪੁਲਸ ਚੌਕੀ ਭੁੱਚੋ ਮੰਡੀ ਦੀ ਪੁਲਸ ਨੇ ਵੱਖ-ਵੱਖ ਥਾਵਾਂ ਤੋਂ 99 ਡੱਬੇ ਸ਼ਰਾਬ ਦੇ ਫੜੇ। ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਪਿੱਕਅਪ ਗੱਡੀ ਵਿਚ ਸਮੱਗਲਿੰਗ ਲਈ ਸ਼ਰਾਬ ਲੱਦੀ ਹੋਈ ਹੈ, ਜੋ ਭੁੱਚੋ ਮੰਡੀ ਵੱਲ ਆ ਰਹੀ ਹੈ। ਪੁਲਸ ਨੇ ਇਸ ਸੂਚਨਾ ਦੇ ਆਧਾਰ 'ਤੇ ਲਿੰਕ ਸੜਕ ਬੇਗਾ ਰੋਡ 'ਤੇ ਲਾਏ ਨਾਕੇ ਦੌਰਾਨ ਗੱਡੀ ਨੂੰ ਰੋਕਿਆ ਤਾਂ ਚਾਲਕ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਗੱਡੀ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ 90 ਡੱਬੇ ਸੋਫੀਆ ਪੰਜਾਬ ਅਤੇ 5 ਡੱਬੇ ਹਰਿਆਣਾ ਸ਼ਰਾਬ ਦੇ ਬਰਾਮਦ ਹੋਏ। ਇਸੇ ਤਰ੍ਹਾਂ ਹੀ ਪੁਲਸ ਅਧਿਕਾਰੀ ਜਗਰੰਟ ਸਿੰਘ ਨੇ ਦੱਸਿਆ ਕਿ ਚੱਕ ਫਤਿਹ ਸਿੰਘ ਵਾਲਾ ਦੇ ਦਲਵੀਰ ਸਿੰਘ ਪੁੱਤਰ ਗੁਰਦਿਆਲ ਸਿੰਘ ਕੋਲੋਂ 48 ਬੋਤਲਾਂ ਸ਼ਰਾਬ ਹਰਿਆਣਾ ਮਾਰਕਾ ਬਰਾਮਦ ਹੋਈਆਂ। ਪੁਲਸ ਨੇ ਐਕਸਾਈਜ਼ ਐਕਟ ਅਧੀਨ ਐੱਫ. ਆਈ. ਆਰ. ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
