ਅਨੋਖੇ ਢੰਗ ਨਾਲ ਹਰਿਆਣੇ ਦੀ ਸ਼ਰਾਬ ਵੇਚਣ ਵਾਲੇ ਦੋ ਗ੍ਰਿਫਤਾਰ

Friday, Feb 08, 2019 - 05:01 PM (IST)

ਅਨੋਖੇ ਢੰਗ ਨਾਲ ਹਰਿਆਣੇ ਦੀ ਸ਼ਰਾਬ ਵੇਚਣ ਵਾਲੇ ਦੋ ਗ੍ਰਿਫਤਾਰ

ਮਾਨਸਾ (ਮਿੱਤਲ) : ਥਾਣਾ ਬੋਹਾ ਦੀ ਪੁਲਸ ਨੇ ਅਨੋਖੇ ਢੰਗ ਨਾਲ ਹਰਿਆਣੇ ਦੀ ਸ਼ਰਾਬ ਵੇਚਣ ਵਾਲੇ ਦੋ ਵਿਅਕਤੀਆਂ ਨੂੰ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਜ਼ਿਲਾ ਪੁਲਸ ਮੁਖੀ ਮਨਧੀਰ ਸਿੰਘ ਨੇ ਦੱਸਿਆ ਕਿ ਥਾਣਾ ਬੋਹਾ ਦੇ ਮੁਖੀ ਗੁਰਦੀਪ ਸਿੰਘ ਦੀ ਟੀਮ ਹੋਲਦਾਰ ਕੁਲਦੀਪ ਸਿੰਘ ਨੇ ਦੀਪਕ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ ਰਤੀਆ (ਹਰਿਆਣਾ) ਤੋਂ ਸ਼ਹਿਨਾਈ ਸ਼ਰਾਬ ਮੋਟਰਸਾਈਕਲ 'ਤੇ ਦੋਧੀ ਬਣ ਕੇ ਦੁੱਧ ਵਾਲੇ ਢੋਲਾਂ ਵਿਚ ਸ਼ਰਾਬ ਵੇਚਦੇ ਸਨ। 
ਪੁਲਸ ਨੇ ਸ਼ਰਾਬ ਦੀਆਂ 180 ਬੋਤਲਾਂ ਸਮੇਤ ਮਨਪ੍ਰੀਤ ਸਿੰਘ ਪੁੱਤਰ ਜੀਤ ਸਿੰਘ ਵਾਸੀ ਬੋਹਾ ਦੇ ਘਰੋਂ ਦੀਪਕ ਕੁਮਾਰ ਨੂੰ ਸ਼ਰਾਬ, ਮੋਟਰਸਾਈਕਲ ਅਤੇ ਦੁੱਧ ਵਾਲੇ ਢੋਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਉਕਤ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਨੂੰ ਪੁਲਸ ਸਿਰ ਨਹੀਂ ਚੁੱਕਣ ਦੇਵੇਗੀ।


author

Gurminder Singh

Content Editor

Related News