ਪੰਜਾਬ 'ਚ ਪੈੱਗ ਲਾਉਣ ਵਾਲਿਆਂ ਦੇ ਮਤਲਬ ਦੀ ਖ਼ਬਰ, ਸਾਹਮਣੇ ਆਈ ਨਵੇਂ ਰੇਟਾਂ ਦੀ ਸੂਚੀ (ਵੀਡੀਓ)

Thursday, Nov 17, 2022 - 01:42 PM (IST)

ਚੰਡੀਗੜ੍ਹ : ਪੰਜਾਬ 'ਚ ਸ਼ਰਾਬ ਪੀਣ ਵਾਲੇ ਲੋਕਾਂ ਦੀਆਂ ਮੌਜਾਂ ਲੱਗਣ ਵਾਲੀਆਂ ਹਨ ਕਿਉਂਕਿ ਪੰਜਾਬ 'ਚ ਸ਼ਰਾਬ ਸਸਤੀ ਹੋ ਗਈ ਹੈ। ਜਾਣਕਾਰੀ ਮੁਤਾਬਕ ਸ਼ਰਾਬ ਦੇ ਨਵੇਂ ਰੇਟਾਂ ਦੀ ਸੂਚੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵਾਇਰਲ ਹੋਈ ਇਸ ਸੂਚੀ ਦੇ ਮੁਤਾਬਕ ਸ਼ਰਾਬ ਦੇ ਰੇਟ ਕਾਫ਼ੀ ਘਟੇ ਹਨ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਕੀਤੀਆਂ ਗਈਆਂ ਮੀਟਿੰਗਾਂ 'ਚ ਹੀ ਇਹ ਰੇਟ ਫਿਕਸ ਕੀਤੇ ਗਏ ਸਨ, ਜਿਨ੍ਹਾਂ ਦੀ ਸੂਚੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।

ਇਹ ਵੀ ਪੜ੍ਹੋ : CM ਮਾਨ ਦੀ ਜ਼ਿੰਦਗੀ 'ਚ ਅੱਜ ਜੁੜੇਗਾ ਨਵਾਂ ਕਿੱਸਾ, 12 ਸਾਲ ਮਗਰੋਂ ਇਹ ਦਿਨ ਆਵੇਗਾ, ਕਿਸੇ ਨੇ ਨਹੀਂ ਸੀ ਸੋਚਿਆ

ਦੱਸਿਆ ਜਾ ਰਿਹਾ ਹੈ ਕਿ ਇਸ ਸੂਚੀ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਵਾਇਰਲ ਹੋਈ ਇਸ ਸੂਚੀ 'ਤੇ ਅੱਜ ਸ਼ਾਮ ਜਾਂ ਭਲਕੇ ਤੱਕ ਮੋਹਰ ਲੱਗ ਸਕਦੀ ਹੈ।  ਸੂਤਰਾਂ ਮੁਤਾਬਕ ਪੰਜਾਬ ਸਰਕਾਰ ਦੀ ਮੋਹਰ ਲੱਗਦੇ ਸਾਰ ਹੀ ਇਹ ਨਵੀਂ ਸੂਚੀ ਲਾਗੂ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਸਿੱਖ ਧਾਰਮਿਕ ਚਿੰਨ੍ਹਾਂ ਦੇ ਟੈਟੂ ਬਣਵਾਉਣ ਨੂੰ ਲੈ ਕੇ ਜੱਥੇਦਾਰ ਹਰਪ੍ਰੀਤ ਸਿੰਘ ਵੱਲੋਂ ਵਿਸ਼ੇਸ਼ ਅਪੀਲ

ਸਾਹਮਣੇ ਆਈ ਸੂਚੀ 'ਚ ਵੱਖ-ਵੱਖ ਕੰਪਨੀਆਂ ਦੀ ਸ਼ਰਾਬ ਅਤੇ ਬੀਅਰ ਦੇ ਰੇਟਾਂ 'ਚ ਵੱਡਾ ਫ਼ਰਕ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਸ਼ਰਾਬ ਪੀਣ ਵਾਲਿਆਂ ਨੂੰ ਮੌਜਾਂ ਲੱਗਣ ਵਾਲੀਆਂ ਹਨ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News