ਟਕਸਾਲੀਆਂ ਦਾ ਐਲਾਨ, ''ਆਪ'' ਤੋਂ ਬਿਨਾਂ ਬਣੇਗਾ ਮਹਾਗਠਜੋੜ

Monday, Jan 21, 2019 - 01:06 PM (IST)

ਟਕਸਾਲੀਆਂ ਦਾ ਐਲਾਨ, ''ਆਪ'' ਤੋਂ ਬਿਨਾਂ ਬਣੇਗਾ ਮਹਾਗਠਜੋੜ

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਅਕਾਲੀ ਦਲ ਤੋਂ ਵੱਖ ਹੋ ਕੇ ਨਵੇਂ ਬਣੇ ਅਕਾਲੀ ਦਲ ਟਕਸਾਲੀ ਵਲੋਂ ਅੱਜ ਨਿੱਕੇ ਘੁੰਮਣਾ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਸੇਵਾ ਸਿੰਘ ਸੇਖਵਾਂ ਤੇ ਬ੍ਰਹਮਪੁਰਾ ਵਲੋਂ ਸੇਵਾ ਮੁਕਤ ਐਕਸੀਅਨ ਜਸਵੰਤ ਸਿੰਘ ਰੰਧਾਵਾ ਨੂੰ ਪਾਰਟੀ 'ਚ ਸ਼ਾਮਲ ਕੀਤਾ ਗਿਆ ਤੇ ਉਨ੍ਹਾਂ ਨੂੰ ਡੇਰਾ ਬਾਬਾ ਨਾਨਕ ਦੀ ਜਿੰਮੇਵਾਰੀ ਸੌਂਪੀ। ਇਸ ਉਪਰੰਤ ਉਨ੍ਹਾਂ ਨੇ ਰਿਵਾਇਤੀ ਪਾਰਟੀਆਂ ਨੂੰ ਟੱਕਰ ਦੇਣ ਲਈ ਕੀਤੇ ਜਾ ਰਹੇ ਮਹਾਗਠਜੋੜ 'ਚ ਸ਼ਾਮਲ ਹੋਣ ਤੋਂ 'ਆਪ' ਵਲੋਂ ਕੀਤੇ ਗਏ ਇਨਕਾਰ ਨੂੰ ਹੰਕਾਰ ਕਰਾਰ ਦਿੱਤਾ ਤੇ 'ਆਪ' ਤੋਂ ਬਿਨਾਂ ਹੀ ਮਹਾਗਠਜੋੜ ਬਣਾਉਣ ਦਾ ਐਲਾਨ ਕੀਤਾ ਹੈ। 

ਇਸ ਦੌਰਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਬਾਦਲਾਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਬਾਦਲਾਂ ਦੇ ਪਾਪ ਬਕਸ਼ਣਯੋਗ ਨਹੀਂ ਹਨ। ਇਸ ਦੇ ਨਾਲ ਹੀ ਟਕਸਾਲੀ ਆਗੂਆਂ ਨੇ 'ਆਪ' ਆਗੂ ਭਗਵੰਤ ਮਾਨ ਵਲੋਂ ਸ਼ਰਾਬ ਛੱਡੇ ਜਾਣ 'ਤੇ ਬੋਲਦਿਆਂ ਮਾਨ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਮਾਨ ਨੂੰ ਇਹ ਸਹੁੰ 5 ਸਾਲ ਪਹਿਲਾਂ ਖਾ ਲੈਣੀ ਚਾਹੀਦੀ ਸੀ।


author

Baljeet Kaur

Content Editor

Related News