ਦਿੱਲੀ ਦੇ ਅਕਾਲੀ ਨੇਤਾ ‘ਜੀ.ਕੇ.’ ਸੁਖਬੀਰ ਬਾਦਲ ਦੇ ਮੁੜ ਬਣਨਗੇ ਸਾਥੀ!
Saturday, Dec 23, 2023 - 04:26 PM (IST)
ਲੁਧਿਆਣਾ (ਮੁੱਲਾਂਪੁਰੀ) : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਿੰਨ ਵਾਰ ਪ੍ਰਧਾਨ ਰਹੇ ਅਤੇ ‘ਦਿੱਲੀ ਜਾਗੋ’ ਮੁਹਿੰਮ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਮੁੜ ਘਰ ਵਾਪਸੀ ਭਾਵ ਸ਼੍ਰੋਮਣੀ ਅਕਾਲੀ ਦਲ ਬਾਦਲਕਿਆਂ ਨਾਲ ਦੁਬਾਰਾ ਸਾਂਝ ਪੈਣ ਦੀ ਖ਼ਬਰ ਹੈ। ਇਸ ਸਬੰਧੀ ਅੱਜ ਜਦੋਂ ਇਸ ਦੀ ਪੁਸ਼ਟੀ ਲਈ ‘ਜਗ ਬਾਣੀ’ ਨੇ ਜੀ. ਕੇ. ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਾਂ, ਇਸ ਸਬੰਧੀ ਕੁਝ ਗੱਲਾਂ ਚੱਲ ਰਹੀਆਂ ਹਨ ਪਰ ਫੈਸਲਾ 24 ਦਸੰਬਰ ਦੀ ਮੀਟਿੰਗ ਤੋਂ ਸਾਥੀਆਂ ਦੀ ਰਾਏ ਲੈ ਕੇ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਅੱਜ ਮੋਹਾਲੀ ’ਚ ਹੋ ਰਹੀ ਸੁਖਦੇਵ ਸਿੰਘ ਢੀਂਡਸਾ ਧੜੇ ਦੀ ਮੀਟਿੰਗ ਨੂੰ ਵੀ ਬੜੀ ਗੰਭੀਰਤਾ ਨਾਲ ਦੇਖ ਰਹੇ ਹਨ। ਜਦੋਂ ਇਹ ਪੁੱਛਿਆ ਕਿ ਘਰ ਵਾਪਸੀ ਦਾ ਐਲਾਨ ਦੇ ਕੀ ਕਾਰਨ ਬਣ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਹਨ, ਇਸ ਨੂੰ ਇਕਮੁੱਠ ਕਰਨ ਲਈ ਹੁਣ ਹਾਲਾਤ ਵੀ ਜ਼ੋਰ ਪਾ ਰਹੇ ਹਨ।
ਇਹ ਵੀ ਪੜ੍ਹੋ : ਸੰਜੀਵ ਅਰੋੜਾ ਨੇ ਰਾਜ ਸਭਾ ’ਚ ਕੈਂਸਰ ਦੀਆਂ ਦਵਾਈਆਂ ਦੀ ਕੀਮਤ ਸਸਤੀ ਤੇ ਕਿਫਾਇਤੀ ਹੋਣ ਦਾ ਮੁੱਦਾ ਉਠਾਇਆ
ਏਕਾ ਕਰਕੇ ਸਿੱਖਾਂ ਦੀਆਂ ਮੰਗਾਂ ਸਮੱਸਿਆਵਾਂ ਵੱਲ ਸਰਕਾਰਾਂ ਦਾ ਧਿਆਨ ਦਿਵਾਇਆ ਜਾਵੇ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਇਸ ਤਰ੍ਹਾਂ ਦੇ ਬਿਆਨ ਨਾਲ ਤੁਹਾਡੀ ਘਰ ਵਾਪਸੀ ਹੋ ਚੁੱਕੀ ਹੈ ਤਾਂ ਉਨ੍ਹਾਂ ਨੇ ਕਿਹਾ,‘‘ ਨਹੀਂ ਨਹੀਂ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ’’ ਕੱਲ ਦੀ ਮੀਟਿੰਗ ’ਚ ਤੈਅ ਹੋਵੇਗਾ। ਇਹ ਤਾਂ ਆਪਣੇ ਮਨ ਦੀ ਭਾਵਨਾ ਉਜਾਗਰ ਕਰ ਰਿਹਾ ਸੀ ਪਰ ਸ਼ਮੂਲੀਅਤ ਕਰਨ ਜਾਂ ਘਰ ਵਾਪਸੀ ਦਾ ਫੈਸਲੇ ਬਾਰੇ ਤਾਂ ਕੱਲ ਹੀ ਮੋਹਰ ਲੱਗੇਗੀ।
ਇਹ ਵੀ ਪੜ੍ਹੋ : ‘ਸ਼ਾਹ’ ਦੀ ਤਲਖੀ ਵਾਲੀ ‘ਟਿੱਪਣੀ’ ’ਤੇ ਅਕਾਲੀ ਖ਼ੇਮਾ ‘ਖਾਮੋਸ਼’, ਬੀਬਾ ਬਾਦਲ ਦੇ ਬਿਆਨ ’ਤੇ ਹੋਏ ‘ਤੱਤੇ’
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8