ਅਕਾਲੀ ਨੇਤਾ ਦੇ ਕਤਲ ਮਾਮਲੇ ''ਚ ਵੱਡਾ ਖ਼ੁਲਾਸਾ, ਸਾਹਮਣੇ ਆਇਆ ਪੂਰਾ ਸੱਚ
Tuesday, Sep 08, 2020 - 06:22 PM (IST)
ਬਠਿੰਡਾ (ਵਰਮਾ) : ਯੂਥ ਅਕਾਲੀ ਦਲ ਦੇ ਨੇਤਾ ਸੁਖਨਪ੍ਰੀਤ ਸਿੰਘ ਸੰਧੂ ਜਿਸ ਦਾ ਐਤਵਾਰ ਨੂੰ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਦੇ ਕਾਤਲ ਨੂੰ ਪੁਲਸ ਨੇ 24 ਘੰਟਿਆਂ 'ਚ ਹੀ ਫੜ ਲਿਆ ਹੈ ਅਤੇ ਉਸ ਤੋਂ ਕਤਲ 'ਚ ਇਸਤੇਮਾਲ ਕੀਤੀ ਗਈ ਪਿਸਤੌਲ ਵੀ ਬਰਾਮਦ ਕਰ ਲਈ ਹੈ। ਐੱਸ. ਐੱਸ. ਪੀ. ਭੁਪਿੰਦਰਜੀਤ ਸਿੰਘ ਵਿਰਕ ਨੇ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਪੁਲਸ ਨੇ ਮੁਲਜ਼ਮ ਸੰਜੇ ਠਾਕੁਰ ਉਰਫ ਸ਼ੰਮੀ ਪੁੱਤਰ ਉਮੇਸ਼ ਕੁਮਾਰ ਵਾਸੀ ਪ੍ਰਤਾਪ ਨਗਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਉਸ ਤੋਂ ਕਤਲ 'ਚ ਇਸਤੇਮਾਲ ਕੀਤਾ ਗਿਆ ਰਿਵਾਲਵਰ 32 ਬੋਰ ਬਰਾਮਦ ਕਰ ਕੇ ਉਸ ਦਾ ਇਕ ਦਿਨ ਦਾ ਰਿਮਾਂਡ ਵੀ ਹਾਸਲ ਕਰ ਲਿਆ ਹੈ।
ਇਹ ਵੀ ਪੜ੍ਹੋ : 14 ਸਾਲਾ ਕੁੜੀ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ ਦੇ ਮਾਮਲੇ ਨੇ ਲਿਆ ਨਵਾਂ ਮੋੜ, ਵਿਦੇਸ਼ੋਂ ਪਰਤੇ ਪਿਓ ਨੇ ਦੱਸੀ ਸੱਚਾਈ
ਕਤਲ ਦਾ ਕਾਰਣ
ਐੱਸ. ਐੱਸ. ਪੀ. ਨੇ ਦੱਸਿਆ ਕਿ ਕਤਲ ਦੇ ਪਿੱਛੇ ਪੈਸੇ ਲੈਣ-ਦੇਣ ਦਾ ਮਾਮਲਾ ਸੀ। ਸੰਜੇ ਠਾਕੁਰ ਫਾਈਨਾਂਸ ਦਾ ਕੰਮ ਕਰਦਾ ਸੀ ਅਤੇ ਸੁਖਨਪ੍ਰੀਤ ਨੇ ਉਸ ਤੋਂ 3 ਲੱਖ ਰੁਪਏ ਲਗਭਗ 3 ਸਾਲ ਪਹਿਲਾਂ ਕਰਜ਼ਾ ਲਿਆ ਸੀ। ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਇਨ੍ਹਾਂ ਦੀ ਪਹਿਲਾਂ ਵੀ ਬਹਿਸਬਾਜ਼ੀ ਹੋ ਚੁੱਕੀ ਹੈ। ਆਖਿਰ 1 ਲੱਖ ਰੁਪਏ ਦੇਣ ਦੀ ਗੱਲ ਤੈਅ ਹੋਈ। ਮ੍ਰਿਤਕ ਆਪਣੇ ਪਿਤਾ ਤੋਂ 40 ਹਜ਼ਾਰ ਰੁਪਏ ਲੈ ਕੇ ਸੰਜੇ ਠਾਕੁਰ ਨੂੰ ਦੇਣ ਲਈ ਪੋਖਰ ਮੱਲ ਦੀ ਕੰਟੀਨ ਕੋਲ ਗਿਆ, ਜਿੱਥੇ ਦੋਵਾਂ ਦੀ ਰਾਤ 10.30 ਵਜੇ ਬਹਿਸ ਵੀ ਹੋਈ ਕਿਉਂਕਿ ਮ੍ਰਿਤਕ ਕੋਲ ਆਪਣਾ ਲਾਇਸੈਂਸੀ ਰਿਵਾਲਵਰ ਸੀ, ਜ਼ਿਆਦਾ ਤਕਰਾਰ ਤੋਂ ਬਾਅਦ ਸ਼ੰਮੀ ਨੇ ਮ੍ਰਿਤਕ ਦਾ ਰਿਵਾਲਵਰ ਖੋਹ ਕੇ ਗੋਲੀ ਚਲਾ ਦਿੱਤੀ ਅਤੇ ਮੌਕੇ 'ਤੇ ਹੀ ਕਤਲ ਕਰ ਦਿੱਤਾ। ਪੁਲਸ ਨੇ ਮੁਲਜ਼ਮ ਤੋਂ 30 ਹਜ਼ਾਰ ਰੁਪਏ ਅਤੇ ਰਿਵਾਲਵਰ ਵੀ ਬਰਾਮਦ ਕਰ ਲਿਆ।
ਇਹ ਵੀ ਪੜ੍ਹੋ : ਬਠਿੰਡਾ ਦੇ ਪਿੰਡ ਵਿਰਕ ਕਲਾਂ ਦੇ ਸਰਪੰਚ ਦਾ ਤੁਗਲਕੀ ਫਰਮਾਨ, ਸੁਣ ਰਹਿ ਜਾਓਗੇ ਹੈਰਾਨ