ਅਕਾਲੀ ਦਲ ਟਕਸਾਲੀ ਦਾ ਕਿਸੇ ਕੀਮਤ ''ਤੇ ਨਾਮ ਨਹੀਂ ਬਦਲਿਆ ਜਾਵੇਗਾ : ਬ੍ਰਹਮਪੁਰਾ

07/04/2020 6:28:16 PM

ਅੰਮ੍ਰਿਤਸਰ (ਛੀਨਾ) : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਨ ਸ੍ਰੀ ਅਕਾਲ ਤਖਤ ਸਾਹਿਬ 'ਤੇ ਅਰਦਾਸ ਕਰਕੇ ਕੀਤਾ ਗਿਆ ਸੀ ਜਿਸ ਕਾਰਨ ਇਸ ਦਾ ਕਿਸੇ ਵੀ ਕੀਮਤ 'ਤੇ ਨਾਮ ਨਹੀਂ ਬਦਲਿਆ ਜਾਵੇਗਾ। ਇਹ ਵਿਚਾਰ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੂਬਾ ਸਕੱਤਰ ਜਥੇ. ਅਮਰੀਕ ਸਿੰਘ ਗਿੱਲ ਨੇ ਅੱਜ ਇਥੇ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਨਾਉਣ ਅਤੇ ਸੂਬੇ ਦੇ ਲੋਕਾਂ ਨੂੰ ਖੁਸ਼ਹਾਲ ਦੇਖਣ ਲਈ ਹਰੇਕ ਟਕਸਾਲੀ ਆਗੂ ਪਾਰਟੀ ਪ੍ਰਧਾਨ ਰਣਜੀਤ ਸਿੰਘ ਬ੍ਰਹਮੁਪਰਾ ਨਾਲ ਚੱਟਾਨ ਵਾਂਗ ਖੜ੍ਹਾ ਹੈ ਤੇ ਹਮੇਸ਼ਾ ਖੜ੍ਹਾ ਰਹੇਗਾ। 

ਬ੍ਰਹਮਪੁਰਾ ਨੇ ਆਖਿਆ ਕਿ ਪੰਜਾਬ ਅਤੇ ਪੰਜਾਬੀਅਤ ਦੇ ਵਧੀਆ ਭਵਿੱਖ ਲਈ ਜੇਕਰ ਕੋਈ ਸੀਨੀਅਰ ਲੀਡਰ ਅਕਾਲੀ ਦਲ ਟਕਸਾਲੀ ਨਾਲ ਚੱਲਣ ਦਾ ਤਹੱਈਆ ਕਰਦਾ ਹੈ ਤਾਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਉਸ ਨੂੰ ਪਾਰਟੀ ਦੀ ਪ੍ਰਧਾਨਗੀ ਦੇਣ ਲਈ ਵੀ ਤਿਆਰ ਹਨ ਕਿਉਂਕਿ ਜਥੇ. ਬ੍ਰਹਮਪੁਰਾ ਪੰਜਾਬ ਦੇ ਹਰ ਵਰਗ ਨੂੰ ਖੁਸ਼ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਤਬਦੀਲੀ ਲਿਆਉਣਾ ਜ਼ਰੂਰੀ ਹੈ। ਉਕਤ ਆਗੂਆਂ ਨੇ ਅਖੀਰ 'ਚ ਪੰਜਾਬ ਵਾਸੀਆ ਨੂੰ ਅਪੀਲ ਕਰਦਿਆਂ ਆਖਿਆ ਕਿ ਉਹ ਸੂਬੇ ਦੀ ਬੇਹਤਰੀ ਲਈ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਅਕਾਲੀ ਦਲ ਟਕਸਾਲੀ ਦਾ ਸਹਿਯੋਗ ਕਰਨ। ਇਸ ਸਮੇਂ ਰਿਟਾ.ਇੰਜੀਨਅਰ ਜਗਦੀਸ਼ ਸਿੰਘ ਗਾਂਧੀ, ਰਿਟਾ. ਪੁਲਸ ਅਫਸਰ ਕੀਮਤੀ ਲਾਲ, ਰਣਜੀਤ ਸਿੰਘ ਰਾਣਾ, ਪਾਲ ਸਿੰਘ ਪਾਲੀ, ਗੁਰਬੀਰ ਸਿੰਘ ਤੇ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।


Gurminder Singh

Content Editor

Related News