ਅਕਾਲੀ ਦਲ ਛੱਡਣ ਤੋਂ ਬਾਅਦ ਸੁਖਬੀਰ ਬਾਦਲ ਦਾ ਡਿੰਪੀ ਢਿੱਲੋਂ ਨੂੰ ਅਪੀਲ

Monday, Aug 26, 2024 - 06:30 PM (IST)

ਅਕਾਲੀ ਦਲ ਛੱਡਣ ਤੋਂ ਬਾਅਦ ਸੁਖਬੀਰ ਬਾਦਲ ਦਾ ਡਿੰਪੀ ਢਿੱਲੋਂ ਨੂੰ ਅਪੀਲ

ਸ੍ਰੀ ਮੁਕਤਸਰ ਸਾਹਿਬ (ਵੈੱਬ ਡੈਸਕ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੋਮਵਾਰ ਨੂੰ ਆਪਣੇ ਨਿਵਾਸ ਪਿੰਡ ਬਾਦਲ ਵਿਖੇ ਗਿੱਦੜਬਾਹਾ ਦੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਡਿੰਪੀ ਢਿੱਲੋਂ ਵਲੋਂ ਅਕਾਲੀ ਦਲ ਛੱਡਣ 'ਤੇ ਕਿਹਾ ਕਿ ਉਹ ਡਿੰਪੀ ਢਿੱਲੋਂ ਨੂੰ ਛੋਟਾ ਭਰਾ ਮੰਨਦੇ ਹਨ। ਉਹ ਜਦੋਂ ਚਾਹੁਣ ਅਕਾਲੀ ਦਲ ਵਿਚ ਵਾਪਸ ਆ ਸਕਦੇ ਹਨ। ਗਿੱਦੜਬਾਹਾ ਦੀ ਸੀਟ ਡਿੰਪੀ ਨੂੰ ਹੀ ਦਿੱਤੀ ਜਾਵੇਗੀ। ਡਿੰਪੀ ਨੂੰ 10 ਦਿਨਾਂ ਵਿਚ ਵਾਪਸ ਆਉਣਾ ਚਾਹੀਦਾ ਹੈ। ਉਸ ਦੀ ਸੀਟ ਪੱਕੀ ਹੈ। ਉਨ੍ਹਾਂ ਕਿਹਾ ਕਿ ਡਿੰਪੀ ਦੇ ਪਾਰਟੀ ਛੱਡਣ ਉਤੇ ਬੜਾ ਦੁੱਖ ਲੱਗਾ ਹੈ। ਡਿੰਪੀ ਦੀ ਦੋ ਮਹੀਨਿਆਂ ਤੋਂ ਆਮ ਆਦਮੀ ਪਾਰਟੀ ਨਾਲ ਗੱਲਬਾਤ ਚੱਲ ਰਹੀ ਸੀ। ਅਸੀਂ ਅੱਜ ਵੀ ਡਿੰਪੀ ਨੂੰ ਟਿਕਟ ਦੇਣ ਲਈ ਤਿਆਰ ਹਾਂ। ਮੈਂ ਅੱਜ ਵੀ ਡਿੰਪੀ ਦਾ ਐਲਾਨ ਕਰਨ ਲਈ ਤਿਆਰ ਹਾਂ।

ਇਹ ਵੀ ਪੜ੍ਹੋ : ਪੰਜਾਬ ਅੰਦਰ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ, PRTC ਨੇ ਲਿਆ ਵੱਡਾ ਫ਼ੈਸਲਾ

ਕੱਲ੍ਹ ਛੱਡਿਆ ਸੀ ਅਕਾਲੀ ਦਲ

ਗਿੱਦੜਬਾਹਾ ਹਲਕੇ ਤੋਂ ਅਕਾਲੀ ਦਲ ਦੇ ਇੰਚਾਰਜ ਅਤੇ ਪਾਰਟੀ ਦੀ ਟਿਕਟ 'ਤੇ ਦੋ ਵਾਰ ਚੋਣ ਲੜ ਚੁੱਕੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਬੀਤੇ ਦਿਨੀਂ ਅਕਾਲੀ ਦਲ ਛੱਡਣ ਦਾ ਐਲਾਨ ਕੀਤਾ ਸੀ। ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅਕਾਲੀ ਦਲ ਦੇ ਸਮੂਹ ਅਹੁਦਿਆਂ ਤੋਂ ਅਸਤੀਫਾ ਦਿੰਦਿਆਂ ਸੋਸ਼ਲ ਮੀਡੀਆ 'ਤੇ ਸੁਨੇਹਾ ਦਿੰਦਿਆਂ ਆਖਿਆ ਕਿ ਉਹ ਕਰੀਬ 35 ਸਾਲ ਤੋਂ ਅਕਾਲੀ ਦਲ ਦੀ ਸੇਵਾ ਕਰ ਰਹੇ ਸਨ ਅਤੇ ਉਨ੍ਹਾਂ ਪਾਰਟੀ ਦਾ ਹਰ ਹੁਕਮ ਸਿਰ ਮੱਥੇ ਮੰਨਿਆ ਪਰ ਇਸ ਸਾਲ ਜਨਵਰੀ ਵਿਚ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਅਚਾਨਕ ਇਹ ਕਿਹਾ ਗਿਆ ਕਿ ਗਿੱਦੜਬਾਹਾ ਤੋਂ ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀ ਦਲ ਵਿਚ ਸ਼ਾਮਲ ਹੋ ਕੇ ਚੋਣ ਲੜਨੀ ਹੈ ਤੇ ਉਹ (ਡਿੰਪੀ ਢਿੱਲੋਂ) ਆਪਣਾ ਵੇਖ ਲੈਣ। ਇਸ ਤੋਂ ਬਾਅਦ ਫਿਰ ਸੁਖਬੀਰ ਸਿੰਘ ਬਾਦਲ ਨੇ ਹਲਕਾ ਗਿੱਦੜਬਾਹਾ ਤੋਂ ਉਨ੍ਹਾਂ ਨੂੰ (ਡਿੰਪੀ ਢਿੱਲੋਂ) ਕੰਮ ਸਾਂਭਣ ਲਈ ਕਿਹਾ ਪਰ ਹੁਣ ਮੁੜ ਇਹ ਸਪੱਸ਼ਟ ਹੋ ਗਿਆ ਹੈ ਕਿ ਗਿੱਦੜਬਾਹਾ ਤੋਂ ਮਨਪ੍ਰੀਤ ਬਾਦਲ ਨੂੰ ਚੋਣ ਲੜਾਈ ਜਾਣੀ ਹੈ। ਇਸ ਲਈ ਉਹ ਆਪਣੇ ਮਨ ਉਤੇ ਪਏ ਬੋਝ ਨੂੰ ਹੋਰ ਨਹੀਂ ਸਹਾਰ ਸਕਦੇ ਜਿਸ ਕਰਕੇ ਉਨ੍ਹਾਂ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਕੋਈ ਵੀ ਰਾਜਸੀ ਫੈਸਲਾ ਲੈਣ ਤੋਂ ਪਹਿਲਾਂ ਆਪਣੇ ਵਰਕਰਾਂ ਨਾਲ ਸਲਾਹ ਕਰਨਗੇ।

ਇਹ ਵੀ ਪੜ੍ਹੋ : ਮੌਤ ਤੋਂ ਕੁਝ ਪਲ ਪਹਿਲਾਂ 23 ਸਾਲਾ ਕੁੜੀ ਦੀ ਵੀਡੀਓ, ਨਹੀਂ ਦੇਖ ਹੁੰਦਾ ਹਾਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News