ਅਕਾਲੀ ਦਲ ਦੇ ਆਗੂ ਦਾ ਨਵਜੋਤ ਕੌਰ ਸਿੱਧੂ ''ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ (ਵੀਡੀਓ)

08/26/2015 6:46:56 PM

ਅੰਮ੍ਰਿਤਸਰ : ਨਵਜੋਤ ਕੌਰ ਸਿੱਧੂ ''ਤੇ ਅਕਾਲੀ ਦਲ ਦੇ ਜ਼ਿਲਾ ਜੱਥਾ ਪ੍ਰਧਾਨ ਉਪਕਾਰ ਸਿੰਘ ਸੰਧੂ ਵਲੋਂ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕੀਤਾ ਗਿਆ ਹੈ। ਉਪਕਾਰ ਸਿੰਘ ਸੰਧੂ ਵਲੋਂ ਨਵਜੋਤ ਕੌਰ ਸਿੱਧੂ ਲਈ ਵਰਤੀ ਗਈ ਇਸ ਸ਼ਬਦਾਵਲੀ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।
ਸੰਧੂ ਨੇ ਨਵਜੋਤ ਕੌਰ ਸਿੱਧੂ ਦਾ ਮੁਕਾਬਲਾ ਇਕ ਪਾਗਲ ਕੁੱਤੇ ਨਾਲ ਕੀਤਾ ਹੈ। ਸੰਧੂ ਨੇ ਕਿਹਾ ਕਿ ਇਕ ਕੁੱਤਾ ਜਦੋਂ ਹਲਕਾਇਆ ਹੋ ਜਾਂਦਾ ਹੈ ਤਾਂ ਉਹ ਆਪਣਿਆਂ ਨੂੰ ਵੀ ਵੱਢਣ ਤੁਰ ਪੈਂਦਾ ਹੈ। ਉਸੇ ਤਰ੍ਹਾਂ ਅੱਜ ਮੈਡਮ ਸਿੱਧੂ ਦੀ ਮਾਨਸਿਕਾ ਵੀ ਇਕ ਪਾਗਲ ਕੁੱਤੇ ਵਾਂਗ ਹੋ ਗਈ ਹੈ ਜਿਸ ਕਾਰਨ ਉਹ ਅਜਿਹੀ ਬਿਆਨਬਾਜ਼ੀ ਕਰ ਰਹੀ ਹੈ ਅਤੇ ਇਹ ਉਨ੍ਹਾਂ ਨੂੰ ਹੀ ਵੱਢਣ ਤੁਰ ਪਈ ਹੈ ਜਿਨ੍ਹਾਂ ਨੇ ਕਾਰਨ ਅੱਜ ਇਹ ਇਸ ਮੁਕਾਮ ''ਤੇ ਹੈ।


Gurminder Singh

Content Editor

Related News