ਅਕਾਲੀ ਦਲ ਨੇ ਚੋਣਾਂ ਦੌਰਾਨ ਸਿਰਫ ਸੁਖਬੀਰ-ਹਰਸਿਮਰਤ ਨੂੰ ਹੀ ਦਿੱਤਾ ਫੰਡ

Thursday, Oct 03, 2019 - 10:24 AM (IST)

ਅਕਾਲੀ ਦਲ ਨੇ ਚੋਣਾਂ ਦੌਰਾਨ ਸਿਰਫ ਸੁਖਬੀਰ-ਹਰਸਿਮਰਤ ਨੂੰ ਹੀ ਦਿੱਤਾ ਫੰਡ

ਚੰਡੀਗੜ੍ਹ : ਪੰਜਾਬ 'ਚ ਮਈ, 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ 10 ਸੀਟਾਂ 'ਤੇ ਚੋਣ ਲੜੀ ਪਰ ਚੋਣਾਂ ਲੜਨ ਲਈ ਪਾਰਟੀ ਦੇ ਸਿਰਫ 2 ਉਮੀਦਵਾਰਾਂ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਹੀ 80 ਲੱਖ ਰੁਪਏ ਦਾ ਫੰਡ ਦਿੱਤਾ ਅਤੇ ਸਿਰਫ ਇਹ ਦੋਵੇਂ ਉਮੀਦਵਾਰ ਹੀ ਚੋਣਾਂ ਜਿੱਤੇ ਸਨ। ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਨੂੰ 40-40 ਲੱਖ ਰੁਪਏ ਦੇ ਫੰਡ ਮਿਲੇ ਸਨ।

ਪਾਰਟੀ ਵਲੋਂ ਲੋਕ ਸਭਾ ਚੋਣਾਂ ਦੌਰਾਨ ਜਮ੍ਹਾਂ ਕਰਵਾਏ ਗਏ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ 10 ਸੀਟਾਂ ਤੋਂ ਕਿਸੇ ਵੀ ਉਮੀਦਵਾਰ ਨੂੰ ਫੰਡ ਮੁਹੱਈਆ ਨਹੀਂ ਕਰਾਏ ਗਏ। ਪਾਰਟੀ ਨੇ ਸਿਰਫ ਬਠਿੰਡਾ ਅਤੇ ਫਿਰੋਜ਼ਪੁਰ 'ਚ ਹੀ ਜਿੱਤ ਹਾਸਲ ਕੀਤੀ ਅਤੇ ਹਰਸਿਮਰਤ ਬਾਦਲ ਕੇਂਦਰੀ ਮੰਤਰੀ ਬਣ ਗਈ। ਚੋਣਾਂ ਤੋਂ ਬਾਅਦ ਅਕਾਲੀ ਦਲ ਹੋਰ ਵੀ ਅਮੀਰ ਹੋ ਗਿਆ। ਚੋਣਾਂ 'ਤੇ ਪਾਰਟੀ ਨੇ ਸਿਰਫ 8.61 ਕਰੋੜ ਰੁਪਿਆ ਖਰਚ ਕੀਤਾ, ਜਦੋਂ ਕਿ ਚੋਣਾਂ ਦੇ ਐਲਾਨ ਤੋਂ ਲੈ ਕੇ ਵੋਟਾਂ ਪੈਣ ਤੱਕ ਪਾਰਟੀ ਨੂੰ ਵੱਖ-ਵੱਖ ਸਰੋਤਾਂ ਰਾਹੀਂ 10.57 ਕਰੋੜ ਰੁਪਿਆ ਆਇਆ।

ਪਾਰਟੀ ਨੂੰ 6.76 ਕਰੋੜ ਰੁਪਏ ਚੋਣ ਬਾਂਡਾਂ ਰਾਹੀਂ, 2.99 ਕਰੋੜ ਚੈੱਕ, ਡਰਾਫਟਾਂ, ਆਨਲਾਈਨ ਟਰਾਂਸਫਰ ਅਤੇ 82.17 ਲੱਖ ਰੁਪਏ ਕੈਸ਼ ਆਏ ਸਨ। ਅਕਾਲੀ ਦਲ ਨੇ ਮੀਡੀਆ ਇਸ਼ਤਿਹਾਰਾਂ 'ਤੇ 4.04 ਕਰੋੜ ਰੁਪਏ ਖਰਚੇ, ਜਦੋਂ ਕਿ ਪੋਸਟਰਾਂ, ਬੈਨਰਾਂ ਅਤੇ ਹੋਰਡਿੰਗਜ਼ ਆਦਿ 'ਤੇ 1.11 ਕਰੋੜ ਰੁਪਿਆ ਖਰਚ ਕੀਤਾ ਗਿਆ। ਪਾਰਟੀ ਨੇ ਦੱਸਿਆ ਕਿ ਚੋਣਾਂ ਦੇ ਐਲਾਨ ਸਮੇਂ ਪਾਰਟੀ ਦਾ ਓਪਨਿੰਗ ਬੈਲੈਂਸ 1.64 ਲੱਖ ਸੀ, ਜਦੋਂ ਕਿ 27 ਮਈ ਤੱਕ ਪਾਰਟੀ ਦਾ ਕਲੋਜ਼ਿੰਗ ਬੈਲੈਂਸ 3.60 ਕਰੋੜ ਰੁਪਿਆ ਹੋ ਗਿਆ।


author

Babita

Content Editor

Related News