ਅਕਾਲੀ ਦਲ ਮਾਨ ਦੇ ਜ਼ਿਲਾ ਪ੍ਰਧਾਨ 'ਤੇ ਜਾਨਲੇਵਾ ਹਮਲਾ

Saturday, Nov 10, 2018 - 12:04 AM (IST)

ਅਕਾਲੀ ਦਲ ਮਾਨ ਦੇ ਜ਼ਿਲਾ ਪ੍ਰਧਾਨ 'ਤੇ ਜਾਨਲੇਵਾ ਹਮਲਾ

ਲੁਧਿਆਣਾ (ਮਹੇਸ਼) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲਾ ਪ੍ਰਧਾਨ ਜਸਵੰਤ ਸਿੰਘ ਚੀਮਾ 'ਤੇ ਸ਼ੁੱਕਰਵਾਰ ਸ਼ਾਮ ਨੂੰ ਮੋਟਰਸਾਈਕਲ ਸਵਾਰ 2 ਨਕਾਬਪੋਸ਼ ਬਦਮਾਸ਼ਾਂ ਨੇ ਜਲੰਧਰ ਬਾਈਪਾਸ, ਦਾਣਾ ਮੰਡੀ ਕੋਲ ਜਾਨਲੇਵਾ ਹਮਲਾ ਕਰਨ ਦੀ ਖ਼ਬਰ ਹੈ।
ਬਦਮਾਸ਼ਾਂ ਨੇ ਪਹਿਲਾਂ ਬੇਸਬਾਲ ਬੈਟ ਨਾਲ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਫਿਰ ਉਨ੍ਹਾਂ 'ਤੇ ਗੋਲੀ ਚਲਾਈ। ਚੰਗੀ ਕਿਸਮਤ ਨਾਲ ਗੋਲੀ ਕਾਰ ਦੇ ਪਿਛਲੇ ਦਰਵਾਜ਼ੇ 'ਤੇ ਜਾ ਲੱਗੀ। ਚੀਮਾ ਨੇ ਕਾਰ ਭਜਾ ਕੇ ਆਪਣੀ ਜਾਨ ਬਚਾਈ।PunjabKesari

ਬਦਮਾਸ਼ਾਂ ਨੇ ਪਹਿਲਾਂ ਬੇਸਬਾਲ ਬੈਟ ਨਾਲ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਫਿਰ ਉਨ੍ਹਾਂ 'ਤੇ ਗੋਲੀ ਚਲਾਈ। ਚੰਗੀ ਕਿਸਮਤ ਨਾਲ ਗੋਲੀ ਕਾਰ ਦੇ ਪਿਛਲੇ ਦਰਵਾਜ਼ੇ 'ਤੇ ਜਾ ਲੱਗੀ। ਚੀਮਾ ਨੇ ਕਾਰ ਭਜਾ ਕੇ ਆਪਣੀ ਜਾਨ ਬਚਾਈ।
ਚੀਮਾ 'ਤੇ ਸ਼ਾਮ 8 ਵਜੇ ਕਾਤਲਾਨਾ ਹਮਲਾ ਹੋਇਆ, ਜਦੋਂ ਉਹ ਆਪਣੇ ਇਕ ਮਿੱਤਰ ਗੁਰਸੇਵਕ ਸਿੰਘ ਆਨੰਦਪੁਰੀ ਦੇ ਨਾਲ ਇਨੋਵਾ ਕਾਰ 'ਚ ਪਿੰਡ ਭੱਟੀਆਂ ਤੋਂ ਸੇਖੇਵਾਲ ਸਥਿਤ ਆਪਣੇ ਘਰ ਵੱਲ ਜਾ ਰਹੇ ਸਨ। ਡਰਾਈਵ ਖੁਦ ਚੀਮਾ ਕਰ ਰਹੇ ਸਨ। ਜਦੋਂ ਉਨ੍ਹਾਂ ਦੀ ਗੱਡੀ ਦਾਣਾ ਮੰਡੀ ਦੇ ਕੋਲ ਹਾਈਵੇ ਦੇ ਓਵਰਬ੍ਰਿਜ 'ਤੇ ਪੁੱਜੀ ਤਾਂ ਪਿੱਛੋਂ ਮੋਟਰਸਾਈਕਲ 'ਤੇ ਆਏ 2 ਬਦਮਾਸ਼ਾਂ ਨੇ ਹਮਲਾ ਕਰ ਦਿੱਤਾ।

PunjabKesari

ਚੀਮਾ ਨੇ ਦੱਸਿਆ ਕਿ ਹਮਲਾਵਰਾਂ ਨੇ ਸਿਰ 'ਤੇ ਪਰਨੇ ਬੰਨ੍ਹੇ ਹੋਏ ਸਨ ਅਤੇ ਮੂੰਹ 'ਤੇ ਕੱਪੜਾ ਬੰਨ੍ਹ ਕੇ ਆਪਣੀ ਪਛਾਣ ਲੁਕੋਈ ਹੋਈ ਸੀ। ਉਨ੍ਹਾਂ ਦੀ ਕਾਰ ਦੀ ਰਫਤਾਰ 30 ਤੋਂ 40 ਦਰਮਿਆਨ ਸੀ। ਉਹ ਅਰਾਮ ਨਾਲ ਗੱਡੀ ਚਲਾ ਰਿਹਾ ਸੀ। ਹਮਲਾਵਰਾਂ ਨੇ ਆਪਣਾ ਮੋਟਰਸਾਈਕਲ ਬਿਲਕੁਲ ਕਾਰ ਦੇ ਨਾਲ ਅਗਾ ਕੇ ਪਹਿਲਾਂ ਬੇਸ ਬਾਲ ਦੇ ਡੰਡੇ ਨਾਲ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਫਿਰ ਮੋਟਰਸਾਈਕਲ ਦੇ ਪਿੱਛੇ ਬਦਮਾਸ਼ ਨੇ ਅਸਲਾ ਕੱਢ ਕੇ ਗੋਲੀ ਚਲਾ ਦਿੱਤੀ, ਜੋ ਪਿਛਲੇ ਦਰਵਾਜ਼ੇ ਦੇ ਠੀਕ ਥੱਲੇ ਲੱਗੀ। ਗੋਲੀ ਚੱਲਦੀ ਦੇਖ ਕੇ ਉਨ੍ਹਾਂ ਨੇ ਕਾਰ ਭਜਾ ਕੇ ਆਪਣੀ ਜਾਨ ਬਚਾਈ ਅਤੇ ਕੇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ।
ਘਟਨਾ ਦੀ ਸੂਚਨਾ ਮਿਲਦੇ ਹੀ ਸਹਾਇਕ ਸੀ. ਪੀ. ਲਖਬੀਰ ਸਿੰਘ ਟਿਵਾਣਾ ਅਤੇ ਥਾਣਾ ਸਲੇਮ ਟਾਬਰੀ ਮੁਖੀ ਇੰਸਪੈਕਟਰ ਵਿਜੇ ਸ਼ਰਮਾ ਪੁਲਸ ਫੋਰਸ ਦੇ ਨਾਲ ਘਟਨਾ 'ਤੇ ਪੁੱਜੇ। ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰਨ ਲਈ ਫੌਰੈਂਸਿਕ ਟੀਮ ਨੂੰ ਬੁਲਾਇਆ ਗਿਆ। ਜਿਨ੍ਹਾਂ ਨੇ ਗੋਲੀ ਦੇ ਅੰਸ਼ ਆਪਣੇ ਕਬਜ਼ੇ 'ਚ ਲੈ ਲਏ ਹਨ ਪਰ ਖਾਲੀ ਖੋਲ ਦਾ ਪਤਾ ਨਹੀਂ ਲੱਗ ਸਕਿਆ। ਸ਼ਰਮਾ ਦਾ ਕਹਿਣਾ ਹੈਕਿ ਕੇਸ ਦੀ ਛਾਣਬੀਨ ਕੀਤੀ ਜਾ ਰਹੀ ਹੈ।

PunjabKesari

ਜਾਇਦਾਦ ਦੇ ਝਗੜੇ ਕਾਰਨ ਹੋਇਆ ਜਾਨਲੇਵਾ ਹਮਲਾ : ਚੀਮਾ
ਜਸਵੰਤ ਚੀਮਾ ਦਾ ਕਹਿਣਾ ਹੈ ਕਿ ਜਾਇਦਾਦ ਦੇ ਝਗੜੇ ਕਾਰਨ ਉਸ 'ਤੇ ਜਾਨਲੇਵਾ ਹਮਲਾ ਹੋਇਆ ਹੈ। ਉਸ ਨੇ ਰਾਹੋਂ ਰੋਡ ਇਲਾਕੇ ਦੇ 3 ਵਿਅਕਤੀਆਂ ਦਾ ਨਾਮ ਲੈਂਦੇ ਹੋਏ ਦੱਸਿਆ ਕਿ 400 ਵਰਗ ਗਜ਼ ਦੇ ਪਲਾਟ ਨੂੰ ਲੈ ਕੇ ਉਸ ਦਾ ਉਨ੍ਹਾਂ ਨਾਲ ਝਗੜਾ ਚੱਲ ਰਿਹਾ ਹੈ, ਜਿਸ ਕਾਰਨ ਉਹ ਉਸ ਨੂੰ ਜਾਨੋਂ ਮਾਰਨਾ ਚਾਹੁੰਦਾ ਹੈ। ਉਸ ਨੂੰ ਪੂਰਾ ਯਕੀਨ ਹੈ ਕਿ ਕਾਤਲਾਨਾ ਹਮਲਾ ਉਨ੍ਹਾਂ ਲੋਕਾਂ ਨੇ ਹੀ ਕੀਤਾ ਜਾਂ ਕਰਵਾਇਆ ਹੈ।

PunjabKesari


Related News