ਅਕਾਲੀ ਦਲ ਨੂੰ ਨਾਭਾ ਹਲਕੇ ''ਚ ਲੱਗਾ ਤਗੜਾ ਝਟਕਾ, ਵਪਾਰ ਵਿੰਗ ਦੇ ਮੈਂਬਰਾਂ ਨੇ ਫੜਿਆ ਕਾਂਗਰਸ ਦਾ ਪੱਲਾ

Monday, Aug 07, 2017 - 06:08 PM (IST)

ਅਕਾਲੀ ਦਲ ਨੂੰ ਨਾਭਾ ਹਲਕੇ ''ਚ ਲੱਗਾ ਤਗੜਾ ਝਟਕਾ, ਵਪਾਰ ਵਿੰਗ ਦੇ ਮੈਂਬਰਾਂ ਨੇ ਫੜਿਆ ਕਾਂਗਰਸ ਦਾ ਪੱਲਾ

ਨਾਭਾ (ਜਗਨਾਰ)— ਅੱਜ ਰਿਜ਼ਰਵ ਹਲਕਾ ਨਾਭਾ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਪ੍ਰਧਾਨ ਵਿਵੇਕ ਸਿੰਗਲਾ ਆਪਣੇ ਸੈਂਕੜੇ ਸਾਥੀਆਂ ਸਮੇਤ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਵਿਚ ਕਾਂਗਰਸ ਵਿਚ ਸ਼ਾਮਲ ਹੋ ਗਏ। ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਬਨਿਟ ਮੰਤਰੀ ਸ. ਧਰਮਸੋਤ ਨੇ ਕਿਹਾ ਕਿ ਅੱਜ ਕਾਂਗਰਸ ਪਾਰਟੀ ਨਾਭਾ ਹਲਕੇ ਵਿਚ ਹੋਰ ਮਜਬੂਤ ਹੋਈ ਹੈ, ਕਿਉਂ ਜੋ ਵਿਰੋਧੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਪ੍ਰਧਾਨ ਵਿਵੇਕ ਸਿੰਗਲਾ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਵਰਕਰ ਕਾਂਗਰਸ ਪਾਰਟੀ ਦੀਆਂ ਲੋਕ-ਪੱਖੀ ਅਤੇ ਵਪਾਰ ਪੱਖੀ ਨੀਤੀਆਂ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਹਨ। ਕਾਂਗਰਸ ਪਾਰਟੀ 'ਚ ਸਾਮਲ ਹੋਏ ਪ੍ਰਧਾਨ ਵਿਵੇਕ ਸਿੰਗਲਾ, ਰਾਜੇਸ ਢੀਂਗਰਾ ਅਤੇ ਕੇਵਲ ਕ੍ਰਿਸ਼ਨ ਕੋਮੀ ਨੇ ਕਿਹਾ ਕਿ ਕਾਂਗਰਸ ਵੱਲੋਂ ਵਪਾਰੀਆਂ ਲਈ ਜੋ ਸਕੀਮਾਂ ਐਲਾਨੀਆਂ ਗਈਆਂ ਹਨ, ਉਹ ਬਹੁਤ ਹੀ ਸ਼ਲਾਘਾਯੋਗ ਹਨ। ਪਿਛਲੀ ਸੂਬੇ ਦੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਅਤੇ ਕੇਂਦਰ ਦੀ ਮੌਜੂਦਾ ਸਰਕਾਰ ਵੱਲੋਂ ਵਪਾਰੀਆਂ ਦੇ ਭਲੇ ਦੀ ਕੋਈ ਗੱਲ ਨਹੀਂ ਕੀਤੀ ਗਈ, ਸਗੋਂ ਅਨੇਕਾਂ ਟੈਕਸ ਲਾ ਕੇ ਵਪਾਰੀਆਂ ਨੂੰ ਝੰਜੋੜ ਕੇ ਰੱਖ ਦਿੱਤਾ।  ਅੱਜ ਕੈਬਨਿਟ ਮੰਤਰੀ ਸ. ਧਰਮਸੋਤ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਹੈ। ਇਸ ਮੌਕੇ ਨਗਰ ਕੌਸਲ ਦੇ ਪ੍ਰਧਾਨ ਰਜਨੀਸ਼ ਮਿੱਤਲ ਸ਼ੈਟੀ, ਸ਼ਹਿਰੀ ਪ੍ਰਧਾਨ ਕਾਂਗਰਸ ਪਵਨ ਗਰਗ, ਦਿਹਾਤੀ ਪ੍ਰਧਾਨ ਕਾਂਗਰਸ ਪਰਮਜੀਤ ਸਿੰਘ ਕੱਲਰਮਾਜਰੀ, ਇੰਦਰਜੀਤ ਸਿੰਘ ਚੀਕੂ ਬਲਾਕ ਪ੍ਰਧਾਨ ਯੂਥ ਕਾਂਗਰਸ, ਮੋਹਿਤ ਕੁਮਾਰ ਮੋਨੂੰ ਡੱਲਾ ਮੀਡੀਆ ਸਲਾਹਕਾਰ ਸ. ਧਰਮਸੋਤ, ਚਰਨਜੀਤ ਬਾਤਿਸ, ਇਛਿਆਮਾਨ ਸਿੰਘ ਭੋਜੋਮਾਜਰੀ, ਹਰੀ ਕ੍ਰਿਸ਼ਨ ਸੇਠ ਸਾ. ਪ੍ਰਧਾਨ, ਜਗਦੀਸ਼ ਮੱਗੋ, ਅਸ਼ੋਕ ਕੁਮਾਰ ਕਾਲਾ, ਅਨਿਲ ਕੁਮਾਰ ਰਾਣਾ ਸਾ. ਕਂੌਸਲਰ, ਵਿਨੇ ਗਰਗ, ਪੁਨੀਤ ਭਾਰਦਵਾਜ, ਅਜੀਤ ਜਖਮੀ, ਤੇਲੂ ਰਾਮ ਜੈਨ, ਨਿਤਿਨ ਗੁਪਤਾ, ਚਿਰਾਗ ਅਗਰਵਾਲ, ਵਿੱਕੀ ਸਿੰਗਲਾ, ਹਰਜੀਤ ਸਿੰਘ ਰੂਪ ਰਾਏ, ਕੁਲਦੀਪ ਸਿੰਘ ਸਿਆਣ, ਛੱਜੂ ਰਾਮ ਸਿੰਘੀ, ਸੁਰਿੰਦਰ ਸਾਹੀ, ਦੀਪਕ ਜੈਨ ਤੋਂ ਇਲਾਵਾ ਹੋਰ ਵੀ ਵਪਾਰੀ ਮੌਜੂਦ ਸਨ। |


Related News