ਅਕਾਲੀ ਦਲ (ਬ) ਦਾ ਬਸਪਾ ਤੋਂ ਬਾਅਦ ਕਾਮਰੇਡਾਂ ਨਾਲ ਵੀ ਹੋ ਸਕਦੈ ਗੱਠਜੋੜ !

06/12/2021 7:45:51 PM

ਬੁਢਲਾਡਾ (ਬਾਂਸਲ) : ਸ਼੍ਰੋਮਣੀ ਅਕਾਲੀ ਦਲ (ਬ) ਬਹੁਜਨ ਸਮਾਜ ਪਾਰਟੀ ਨਾਲ ਸਿਆਸੀ ਗੱਠਜੋੜ ਤੋਂ ਬਾਅਦ ਖੱਬੇਪੱਖੀ ਧਿਰਾਂ ਨਾਲ ਸਿਆਸੀ ਸਾਂਝ ਕਾਇਮ ਕਰਨ ਦੀਆਂ ਸੰਭਾਵਨਾਵਾਂ ਤਲਾਸ਼ ਰਿਹਾ ਹੈ, ਜਿਸ ਦੀ ਪੁਸ਼ਟੀ ਭਾਰਤੀ ਕਮਿਊਨਿਸਟ ਪਾਰਟੀ ਦੇ ਇੱਕ ਕੌਮੀ ਆਗੂ ਨੇ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੇ ਉਨ੍ਹਾਂ ਤੱਕ 2022 ਦੀਆਂ ਵਿਧਾਨ ਸਭਾ ਚੋਣਾ ਲਈ ਗੱਠਜੋੜ ਕਾਇਮ ਕਰਨ ਲਈ ਪਹੁੰਚ ਕੀਤੀ ਹੈ। ਕਮਿਊਨਿਸਟ ਆਗੂ ਨੇ ਅਕਾਲੀ ਦਲ ਨਾਲ ਹੋਣ ਵਾਲੇ ਕਿਸੇ ਗੱਠਜੋੜ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ, ਬਲਕਿ ਉਨ੍ਹਾਂ ਕਿਹਾ ਕਿ ਇਹ ਸੰਭਵ ਹੈ। ਕੁਝ ਮੁੱਦਿਆਂ ਉੱਤੇ ਇਕੱਠੇ ਹੋ ਕੇ ਚੋਣ ਲੜੀ ਜਾ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਕਮਿਊਨਿਸਟ ਪਾਰਟੀ ਨਾਲ ਜੇਕਰ ਅਕਾਲੀ ਦਲ ਦਾ ਗੱਠਜੋੜ ਸਿਰੇ ਚੜ੍ਹਦਾ ਹੈ ਤਾਂ ਜਿਥੇ ਪੰਜਾਬ ਦੀ ਸਿਆਸਤ ’ਚ ਇੱਕ ਵੱਡਾ ਧਮਾਕਾ ਹੋਵੇਗਾ, ਉੱਥੇ ਹੀ ਮੁੱਖ ਵਿਰੋਧੀ ਪਾਰਟੀਆਂ ਨੂੰ ਵੀ ਆਪਣੀ ਨਵੀਂ ਰਣਨੀਤੀ ਤਿਆਰ ਕਰਨ ਲਈ ਮਜਬੂਰ ਹੋਣਾ ਪਵੇਗਾ।

ਇਹ ਵੀ ਪੜ੍ਹੋ- ਅਕਾਲੀ-ਬਸਪਾ ਗਠਜੋੜ ’ਤੇ ਭਾਜਪਾ ਦਾ ਪਹਿਲਾ ਪ੍ਰਤੀਕਰਮ, ਦਿੱਤਾ ਵੱਡਾ ਬਿਆਨ
ਗੱਠਜੋੜ ਹੋਣ ਦੀ ਸੂਰਤ ’ਚ ਕਮਿਊਨਿਸਟ ਪਾਰਟੀ ਇਨ੍ਹਾ ਸੀਟਾਂ ’ਤੇ ਠੋਕ ਸਕਦੀ ਹੈ ਆਪਣਾ ਦਾਅਵਾ
1) ਬਠਿੰਡਾ ਦਿਹਾਤੀ, ਜੋ ਕਿਸੇ ਸਮੇਂ ਪੱਕਾ ਕਲਾਂ ਵਿਧਾਨ ਸਭਾ ਖੇਤਰ ਸੀ, ਜਿਥੇ ਸੀ. ਪੀ. ਆਈ. ਦਾ ਕਾਫੀ ਦਬਦਬਾ ਸੀ। 
2) ਬਠਿੰਡਾ ਹਲਕੇ ਤੋਂ ਕਾਮਰੇਡ ਰਾਮਚੰਦ ਵਿਧਾਇਕ ਰਹੇ ਹਨ। 
3) ਰਾਮਪੁਰਾ ਫੂਲ ਤੋਂ ਕਾਮਰੇਡ ਬਾਬੂ ਸਿੰਘ ਵਿਧਾਇਕ ਰਹੇ ਹਨ। 
4) ਹਲਕਾ ਮਾਨਸਾ ਜਿੱਥੇ ਕਿਸੇ ਸਮੇਂ ਕਾਮਰੇਡ ਬੂਟਾ ਸਿੰਘ ਵਿਧਾਇਕ ਰਹੇ ਹਨ। 
5) ਬੁਢਲਾਡਾ ਹਲਕੇ ਤੋਂ ਕਾਮਰੇਡ ਹਰਦੇਵ ਅਰਸ਼ੀ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। 
6) ਨਿਹਾਲ ਸਿੰਘ ਵਾਲਾ ਤੋਂ ਸੀ. ਪੀ. ਆਈ. ਦਾ ਵਿਧਾਇਕ ਰਿਹਾ। 
7) ਛੇਹਰਟਾ (ਅੰਮ੍ਰਿਤਸਰ) ਤੋਂ ਬਿਮਲਾ ਡਾਂਗ ਵਿਧਾਇਕ ਰਹੇ ਹਨ। 
8) ਅੰਮ੍ਰਿਤਸਰ ਤੋਂ ਸੱਤਪਾਲ ਡਾਂਗ ਵਿਧਾਇਕ ਰਹੇ ਹਨ। 
9) ਸੁਨਾਮ ਤੋਂ ਕਾਮਰੇਡ ਬਚਨ ਸਿੰਘ ਵਿਧਾਇਕ ਰਹੇ ਹਨ। 
10) ਹੁਸ਼ਿਆਰਪੁਰ ਜ਼ਿਲ੍ਹੇ ਤੋਂ ਕਾਮਰੇਡ ਧੀਰੂਵਾਲ ਵਿਧਾਇਕ ਰਹੇ ਹਨ।


Manoj

Content Editor

Related News