ਅਕਾਲੀ ਦਲ ਵੱਲੋਂ ਪਾਰਟੀ ਦੇ 31 ਮੈਂਬਰੀ ਵਪਾਰ ਅਤੇ ਉਦਯੋਗ ਸਲਾਹਕਾਰ ਬੋਰਡ ਦਾ ਐਲਾਨ

Tuesday, Jan 17, 2023 - 05:30 PM (IST)

ਅਕਾਲੀ ਦਲ ਵੱਲੋਂ ਪਾਰਟੀ ਦੇ 31 ਮੈਂਬਰੀ ਵਪਾਰ ਅਤੇ ਉਦਯੋਗ ਸਲਾਹਕਾਰ ਬੋਰਡ ਦਾ ਐਲਾਨ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ 31 ਮੈਂਬਰੀ ਵਪਾਰ ਅਤੇ ਉਦਯੋਗ ਸਲਾਹਕਾਰ ਬੋਰਡ ਦਾ ਐਲਾਨ ਕੀਤਾ। ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਸੂਚੀ ਅਨੁਸਾਰ ਅਨਿੱਲ ਜੋਸ਼ੀ ਸਾਬਕਾ ਮੰਤਰੀ ਵਪਾਰ ਅਤੇ ਉਦਯੋਗ ਸਲਾਹਕਾਰ ਬੋਰਡ ਦੇ ਚੇਅਰਮੈਨ ਅਤੇ ਐੱਨ. ਕੇ. ਸ਼ਰਮਾ ਸਾਬਕਾ ਵਿਧਾਇਕ, ਇਸ ਬੋਰਡ ਦੇ ਵਾਈਸ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਪਾਰਟੀ ਦੇ ਜਿਹੜੇ ਸੀਨੀਅਰ ਆਗੂਆਂ ਨੂੰ ਵਪਾਰ ਅਤੇ ਉਦਯੋਗ ਸਲਾਹਕਾਰ ਬੋਰਡ ਦਾ ਮੈਂਬਰ ਲਿਆ ਗਿਆ ਹੈ ਉਨ੍ਹਾਂ ਵਿੱਚ ਅਸ਼ੋਕ ਮੱਕੜ ਲੁਧਿਆਣਾ, ਰਣਜੀਤ ਸਿੰਘ ਗਿੱਲ ਖਰੜ, ਹਰੀ ਸਿੰਘ ਪ੍ਰੀਤ ਟਰੈਕਟਰ ਨਾਭਾ, ਕੁਲਵੰਤ ਸਿੰਘ ਮੰਨਣ ਜਲੰਧਰ, ਗੁਰਮੀਤ ਸਿੰਘ ਕੁਲਾਰ ਲੁਧਿਆਣਾ, ਆਰ. ਡੀ. ਸ਼ਰਮਾ ਲੁਧਿਆਣਾ, ਕਮਲ ਚੇਤਲੀ ਲੁਧਿਆਣਾ, ਪ੍ਰੇਮ ਕੁਮਾਰ ਅਰੋੜਾ ਮਾਨਸਾ, ਰਾਜ ਕੁਮਾਰ ਗੁਪਤਾ ਸੁਜਾਨਪੁਰ, ਪਿੰਕੀ ਸ਼ਰਮਾ ਦਸੂਹਾ, ਮੋਹਿਤ ਗੁਪਤਾ ਭੁਚੋ, ਰਜਿੰਦਰ ਦੀਪਾ ਸੁਨਾਮ, ਜੀਵਨ ਧਵਨ ਲੁਧਿਆਣਾ, ਇੰਦਰਮੋਹਨ ਸਿੰਘ ਬਜਾਜ ਪਟਿਆਲਾ, ਐੱਚ.ਐੱਸ. ਵਾਲੀਆ ਜਲੰਧਰ ਦਾ ਨਾਮ ਸ਼ਾਮਲ ਹੈ। 

ਇਹ ਵੀ ਪੜ੍ਹੋ- ਰਾਹੁਲ ਗਾਂਧੀ ਦਾ ਭਾਜਪਾ 'ਤੇ ਵੱਡਾ ਇਲਜ਼ਾਮ, ਪ੍ਰੈੱਸ ਕਾਨਫਰੰਸ 'ਚ ਕਈ ਮੁੱਦਿਆਂ 'ਤੇ ਕੀਤੀ ਖੁੱਲ੍ਹ ਕੇ ਚਰਚਾ

ਇਨ੍ਹਾਂ ਸਭ ਤੋਂ ਇਲਾਵਾ ਪ੍ਰੇਮ ਵਲੈਚਾ ਜਲਾਲਾਬਾਦ, ਅਸ਼ੋਕ ਅਨੇਜਾ ਜਲਾਲਾਬਾਦ, ਰਜਿੰਦਰ ਸਿੰਘ ਮਰਵਾਹਾ ਅੰਮ੍ਰਿਤਸਰ, ਬਾਲਕ੍ਰਿਸ਼ਨ ਬਾਲੀ ਬਾਘਾਪੁਰਾਣਾ, ਵਿਪਨ ਸੂਦ ਕਾਕਾ ਲੁਧਿਆਣਾ, ਸਤੀਸ਼ ਗਰੋਵਰ ਫਰੀਦਕੋਟ, ਅਮਿਤ ਕਪੂਰ ਬਠਿੰਡਾ, ਹਰਪ੍ਰੀਤ ਸਿੰਘ ਸਚਦੇਵਾ ਜਲੰਧਰ, ਦਵਿੰਦਰ ਸਿੰਘ ਰਾਜਦੇਵ ਮੁਕਤਸਰ, ਜਗਬੀਰ ਸਿੰਘ ਸੋਖੀ ਲੁਧਿਆਣਾ, ਸੁਮਿਤ ਕੋਛੜ ਅੰਮ੍ਰਿਤਸਰ,  ਸੰਜੀਵ ਸ਼ੌਰੀ ਬਰਨਾਲਾ, ਜਤਿੰਦਰ ਸਿੰਘ ਧਾਲੀਵਾਲ ਅਮਲੋਹ ਅਤੇ ਗੁਰਦੀਪ ਸਿੰਘ ਰਾਵੀ ਜਲੰਧਰ ਦੇ ਨਾਮ ਵੀ ਮੈਂਬਰਾਂ ਦੀ ਸੂਚੀ 'ਚ ਸ਼ਾਮਲ ਹੈ। ਦੱਸ ਦੇਈਏ ਕਿ ਚਰਨਜੀਤ ਸਿੰਘ ਬਰਾੜ ਇਸ ਬੋਰਡ ਦੇ ਮੈਂਬਰ ਸਕੱਤਰ ਅਤੇ ਕੋਆਰਡੀਨੇਟਰ ਹੋਣਗੇ।

ਇਹ ਵੀ ਪੜ੍ਹੋ- ਆਸਟ੍ਰੇਲੀਆ ਜਾਣ ਲਈ ਦੋ ਵਾਰ ਦਿੱਤਾ ILETS ਦਾ ਪੇਪਰ, ਨਾ ਸਫ਼ਲ ਹੋਇਆ ਤਾਂ ਚੁੱਕਿਆ ਖ਼ੌਫਨਾਕ ਕਦਮ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News