ਪੁਲਸ ਦੀ ਢਿੱਲੀ ਕਾਰਗੁਜ਼ਾਰੀ ਖਿਲਾਫ ਅਕਾਲੀਆਂ ਨੇ ਕੀਤੀ ਮੀਟਿੰਗ

12/21/2017 6:52:40 AM

ਤਪਾ ਮੰਡੀ(ਸ਼ਾਮ, ਗਰਗ)- ਹਲਕਾ ਭਦੌੜ ਦੇ ਅਕਾਲੀ ਸਰਪੰਚਾਂ ਤੇ ਪੰਚਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਸੰਸਦੀ ਸਕੱਤਰ ਬਾਬਾ ਬਲਬੀਰ ਸਿੰਘ ਘੁੰਨਸ ਦੀ ਅਗਵਾਈ ਹੇਠ ਤਪ ਅਸਥਾਨ ਸੰਤ ਅਤਰ ਸਿੰਘ ਘੁੰਨਸ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਸੰਤ ਬਲਬੀਰ ਸਿੰਘ ਘੁੰਨਸ ਨੇ ਕਿਹਾ ਕਿ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਕਾਨੂੰਨ ਵਿਵਸਥਾ ਅਜਿਹੀ ਡਾਵਾਂਡੋਲ ਹੋਈ ਕਿ ਆਮ ਲੋਕਾਂ ਦਾ ਘਰਾਂ 'ਚੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਪੰਜਾਬ 'ਚ ਗੁੰਡਾਗਰਦੀ ਵਧ ਗਈ ਹੈ, ਜਿਸ ਸੰਬੰਧ 'ਚ ਹਲਕਾ ਭਦੌੜ ਦੇ ਸਾਰੇ ਅਕਾਲੀ ਆਗੂ ਤੇ ਵਰਕਰ ਇਕੱਠੇ ਹੋ ਕੇ ਐੱਸ. ਐੱਸ. ਪੀ. ਬਰਨਾਲਾ ਨੂੰ ਕਾਨੂੰਨ ਵਿਵਸਥਾ ਨੂੰ ਸੁਧਾਰਨ ਲਈ ਮੰਗ-ਪੱਤਰ ਦੇਣਗੇ ਤਾਂ ਜੋ ਭਗਵਾਨ ਸਿੰਘ ਭਾਨਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਚੁੰਘਾਂ, ਭੋਲਾ ਸਿੰਘ ਗੁਰੂ ਜ਼ਿਲਾ ਪ੍ਰੀਸ਼ਦ ਮੈਂਬਰ, ਚਮਕੌਰ ਸਿੰਘ ਤਾਜੋਕੇ ਬਲਾਕ ਸੰਮਤੀ ਮੈਂਬਰ, ਜਰਨੈਲ ਸਿੰਘ ਸੇਖੋਂ, ਦਰਸ਼ਨ ਸਿੰਘ ਰੂੜੇਕੇ ਖੁਰਦ, ਸਰਪੰਚ ਪੱਪੂ ਪੰਧੇਰ, ਸਰਪੰਚ ਗੁਰਜੰਟ ਸਿੰਘ ਦਰਾਜ, ਸਰਪੰਚ ਰਾਮ ਸਿੰਘ ਧੋਲਾ, ਸਰਪੰਚ ਸੁਖਪਾਲ ਸਿੰਘ ਸਮਰਾ, ਸੀਨੀਅਰ ਅਕਾਲੀ ਆਗੂ ਪਰਮਜੀਤ ਪੰਮਾ ਤਾਜੋਕੇ, ਰਣਜੀਤ ਸਿੰਘ ਤਾਜੋਕੇ, ਕੁਲਵੰਤ ਸਿੰਘ ਬੋਘਾ, ਜਸਵੀਰ ਸਿੰਘ ਧੰਮੀ, ਸਰਪੰਚ ਸਿਕੰਦਰ ਸਿੰਘ ਤਰਨਤਾਰਨ, ਸਾਬਕਾ ਸਰਪੰਚ ਰਮੇਸ਼ ਬਦਰਾ, ਗੁਰਤੇਜ ਸਿੰਘ ਧੋਲਾ, ਗੁਰਵਿੰਦਰ ਘੁੰਨਸ, ਗ੍ਰੰਥੀ ਸਿੰਦਰ ਸਿੰਘ, ਹਰਪਾਲ ਸਿੰਘ, ਦਲਜੀਤ ਸਿੰਘ, ਪੰਚ ਗੁਰਜੰਟ ਸਿੰਘ ਦਰਾਜ, ਗਗਨਦੀਪ ਨੈਣੇਵਾਲੀਆ ਆਦਿ ਹਾਜ਼ਰ ਸਨ।


Related News