ਫਿਰੋਜ਼ਪੁਰ ''ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਕਾਂਗਰਸ ਖਿਲਾਫ ਡੀ. ਸੀ. ਦਫਤਰ ਦੇ ਬਾਹਰ ਦਿੱਤਾ ਧਰਨਾ

Monday, Jun 12, 2017 - 01:21 PM (IST)

ਫਿਰੋਜ਼ਪੁਰ ''ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਕਾਂਗਰਸ ਖਿਲਾਫ ਡੀ. ਸੀ. ਦਫਤਰ ਦੇ ਬਾਹਰ ਦਿੱਤਾ ਧਰਨਾ

ਫਿਰੋਜ਼ਪੁਰ - ਫਿਰੋਜ਼ਪੁਰ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਕਾਂਗਰਸ ਖਿਲਾਫ ਡੀ. ਸੀ. ਦਫਤਰ ਦੇ ਬਾਹਰ ਧਰਨਾ ਲਗਾਇਆ ਹੈ। ਉਨ੍ਹਾਂ ਨੇ ਇਹ ਧਰਨਾ ਰਾਣਾ ਗੁਰਜੀਤ ਦੇ ਖੱਡ ਮਾਮਲੇ 'ਚ ਹੋਏ ਘਪਲੇ ਨੂੰ ਲੈ ਕੇ ਦਿੱਤਾ। ਜਿਸ 'ਚ ਜ਼ਿਲਾਂ ਪ੍ਰਧਾਨ ਅਵਤਾਰ ਸਿੰਘ ਮੀਨਾ ਅਤੇ ਫਿਰੋਜਪੁਰ ਦਿਹਾਤੀ ਦੇ ਸਾਬਕਾ ਐਮ. ਐਲ. ਏ. ਜੋਗਿੰਦਰ ਸਿੰਘ ਜਿੰਦੂ, ਗੁਰਹਰਸਾਏ ਦੇ ਹਲਕਾ ਇੰਚਾਰਜ ਨਵਜੋਤ ਸਿੰਘ ਨੋਨੀ ਮਾਨ ਅਤੇ ਫਿਰੋਜਪੁਰ ਸ਼ਹਿਰੀ ਹਲਕਾ ਇੰਚਾਰਜ ਅਤੇ ਭਾਜਪਾ ਦੇ ਪੰਜਾਬ ਕਿਸਾਨ ਮੋਰਚਾ ਦੇ ਪ੍ਰਧਾਨ ਸੁਖਪਾਲ ਸਿੰਘ ਨਾਨੂ, ਜੀਰਾ ਦੇ ਸਾਬਕਾ ਵਿਧਾਇਕ ਹਰੀ ਸਿੰਘ ਜੀਰਾ ਅਤੇ ਵਰਕਰਾਂ ਨਾਲ ਡੀ. ਸੀ. ਦਫਤਰ ਦੇ ਸਾਹਮਣੇ ਕਾਂਗਰਸ ਦੀਆਂ ਨੀਤੀਆਂ ਖਿਲਾਫ ਧਰਨਾ ਦਿੱਤਾ ਹੈ। 


Related News