ਅਕਾਲੀ ਦਲ ਤੋਂ ਨਾਰਾਜ਼ ਹੋਏ ਮੱਖਣ ਸਿੰਘ ਲਾਲਕਾ, ਦਿਖਾਏ ਤਿੱਖੇ ਤੇਵਰ

08/29/2021 4:40:32 PM

ਨਾਭਾ (ਰਾਹੁਲ) : ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਾਭਾ ਦੀ ਵਾਂਗਡੋਰ ਬਾਬੂ ਕਬੀਰ ਦਾਸ ਨੂੰ ਸੰਭਾਲੀ ਗਈ ਸੀ। ਇਸ ਵਾਗਡੋਰ ਤੋਂ ਖ਼ਫ਼ਾ ਹੋ ਕੇ ਸਾਬਕਾ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਵੱਲੋਂ ਅਕਾਲੀ ਦਲ ਨੂੰ ਤਿੱਖੇ ਤੇਵਰ ਦਿਖਾਏ ਗਏ ਹਨ। ਮੱਖਣ ਸਿੰਘ ਲਾਲਕਾ ਵੱਲੋਂ ਕਬੀਰ ਦਾਸ ਦੇ ਖ਼ਿਲਾਫ਼ ਮਹਾਂ ਪੰਚਾਇਤ ਦਾ ਗਠਨ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸਵ. ਕੈਬਨਿਟ ਮੰਤਰੀ ਰਾਜਾ ਨਰਿੰਦਰ ਸਿੰਘ ਦੇ ਪੋਤਰੇ ਮਾਨਇੰਦਰ ਸਿੰਘ ਮਾਨੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।

ਮੱਖਣ ਸਿੰਘ ਲਾਲਕਾ ਨੇ ਕਿਹਾ ਕਿ ਜੇਕਰ ਕਬੀਰ ਦਾਸ ਨੂੰ ਨਾਭਾ ਹਲਕੇ ਤੋਂ ਮੁੱਖ ਸੇਵਾਦਾਰ ਤੋਂ ਨਹੀਂ ਹਟਾਇਆ ਗਿਆ ਤਾਂ ਉਹ ਆਜ਼ਾਦ ਤੌਰ 'ਤੇ ਚੋਣ ਲੜਨਗੇ। ਮੱਖਣ ਸਿੰਘ ਲਾਲਕਾ ਵੱਲੋਂ ਨਾਭਾ ਹਲਕਾ ਦੇ ਇੰਚਾਰਜ ਬਾਬੂ ਕਬੀਰ ਦਾਸ 'ਤੇ ਦੋਸ਼ ਲਗਾਏ ਕਿ ਉਹ ਪੰਥ ਵਿਰੋਧੀ ਹੈ ਅਤੇ ਇਸ ਨੂੰ ਚੋਣ ਨਾ ਲੜਾਈ ਜਾਵੇ। ਜੇਕਰ ਚੋਣ ਲੜਾਈ ਜਾਂਦੀ ਹੈ ਤਾਂ ਅਸੀਂ ਇਸ ਦਾ ਡਟ ਕੇ ਵਿਰੋਧ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਉਹ ਸਬੂਤਾਂ ਦੇ ਆਧਾਰ 'ਤੇ ਉਸ ਦਾ ਵਿਰੋਧ ਕਰਦੇ ਹਨ। 


Babita

Content Editor

Related News