ਬਿਜਲੀ ਬਿਲਾਂ ਨੂੰ ਲੈ ਕੇ ਕੈਪਟਨ ਸਰਕਾਰ ਖਿਲਾਫ਼ ਅਕਾਲੀ ਦਲ ਦਾ ਪ੍ਰਦਰਸ਼ਨ

Monday, Jun 22, 2020 - 01:49 PM (IST)

ਬਿਜਲੀ ਬਿਲਾਂ ਨੂੰ ਲੈ ਕੇ ਕੈਪਟਨ ਸਰਕਾਰ ਖਿਲਾਫ਼ ਅਕਾਲੀ ਦਲ ਦਾ ਪ੍ਰਦਰਸ਼ਨ

ਭਵਾਨੀਗੜ੍ਹ (ਵਿਕਾਸ, ਸੰਜੀਵ) : ਕੋਰੋਨਾ ਕਾਲ ਦੌਰਾਨ ਬਿਜਲੀ ਵਿਭਾਗ ਵੱਲੋਂ ਲੋਕਾਂ ਨੂੰ ਭੇਜੀਆਂ ਜਾ ਰਹੀਆਂ ਮੋਟੀਆਂ ਰਕਮਾਂ ਦੇ ਬਿਲਾਂ ਖਿਲਾਫ਼ ਅੱਜ ਇੱਥੇ ਸ਼ਹੀਦ ਭਗਤ ਸਿੰਘ ਚੌਕ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਅਕਾਲੀ ਆਗੂ ਹਰਵਿੰਦਰ ਕਾਕੜਾ, ਜੋਗਾ ਸਿੰਘ ਫੱਗੂਵਾਲਾ ਨੇ ਕਿਹਾ ਕਿ ਸੂਬੇ ਸਮੇਤ ਦੇਸ਼ ਅਤੇ ਦੁਨੀਆ 'ਚ ਲੋਕ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਹਨ ਪਰ ਸੂਬੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਜਨਤਾ ਨੂੰ ਕੋਈ ਰਾਹਤ ਦੇਣ ਦੀ ਬਜਾਏ ਮੋਟੀਆ ਰਕਮਾਂ ਦੇ ਬਿਲ ਭੇਜ ਕੇ ਲੋਕ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਤਿੰਨ ਮਹੀਨੇ ਹੋਈ ਤਾਲਾਬੰਦੀ 'ਚ ਲੋਕਾਂ ਦੇ ਕੰਮ ਧੰਦੇ ਅਤੇ ਕਾਰੋਬਾਰ ਮੁਕੰਮਲ ਠੱਪ ਰਹੇ ਅਤੇ ਲੋਕਾਂ ਨੂੰ ਆਰਥਿਕ ਆਫ਼ਤ ਸਤਾਉਣ ਲੱਗ ਪਈ।

ਇਹ ਵੀ ਪੜ੍ਹੋ : ਪੰਜਾਬ ਵਜ਼ਾਰਤ ਦੀ ਅਹਿਮ ਬੈਠਕ ਅੱਜ, ਵਿਚਾਰੇ ਜਾਣਗੇ ਪ੍ਰਭਾਵਸ਼ਾਲੀ ਮੁੱਦੇ

ਕੈਪਟਨ ਸਰਕਾਰ ਭਾਰੀ ਰਕਮਾਂ ਵਾਲੇ ਬਿਜਲੀ ਬਿੱਲ ਭੇਜ ਕੇ ਜਨਤਾ ਦਾ ਕਚੂਮਰ ਕੱਢ ਰਹੀ ਹੈ।, ਜਿਸ ਦਾ ਅਕਾਲੀ ਦਲ ਵਿਰੋਧ ਕਰਦਾ ਹੈ। ਆਗੂਆਂ ਨੇ ਮੰਗ ਕਰਦਿਆ ਕਿਹਾ ਕਿ ਜੇਕਰ ਕੈਪਟਨ ਸਰਕਾਰ ਸੱਚਮੁੱਚ ਹੀ ਲੋਕ ਹਿਤੈਸ਼ੀ ਅਖਵਾਉਣਾ ਚਾਹੁੰਦੀ ਹੈ ਤਾਂ ਜਨਤਾ ਦੇ ਬਿਜਲੀ ਬਿਲ ਮੁਆਫ ਕੀਤੇ ਜਾਣ। ਇਸ ਮੌਕੇ ਰਵੀਜਿੰਦਰ ਸਿੰਘ ਕਾਕੜਾ, ਰੁਪਿੰਦਰ ਸਿੰਘ ਹੈਪੀ ਰੰਧਾਵਾ ਦੋਵੇਂ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ, ਕੁਲਵੰਤ ਸਿੰਘ ਜੌਲੀਆਂ ਸਾਬਕਾ ਚੇਅਰਮੈਨ ਬਲਾਕ ਸੰਮਤੀ, ਜਥੇਦਾਰ ਨਿਰਮਲ ਸਿੰਘ ਭੜੋ, ਰਵਿੰਦਰ ਠੇਕੇਦਾਰ ਕੌਂਸਲਰ, ਕਾਲਾ ਸੱਗੂ, ਹਰਦੇਵ ਸਿੰਘ ਕਾਲਾਝਾੜ, ਨਛੱਤਰ ਸਿੰਘ, ਅਜੈਬ ਸਿੰਘ ਬਖੋਪੀਰ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ :  ਕਿਸਾਨਾਂ ਸੜਕ ਦੀ ਥਾਂ ’ਤੇ ਲਾਇਆ ਝੋਨਾ, ਹਾਦਸੇ ਵਧਣ ਦਾ ਖਦਸ਼ਾ


author

Anuradha

Content Editor

Related News