‘ਅਕਾਲੀ ਦਲ ਦੀਆਂ ਰੈਲੀਆਂ ਦੀ ਚੜ੍ਹਤ ਤੋਂ ਘਬਰਾਈ ਕਾਂਗਰਸ ਸਰਕਾਰ, ਰੈਲੀਆਂ ’ਤੇ ਲਾਈ ਰੋਕ’
Friday, Apr 09, 2021 - 05:44 PM (IST)
ਰਾਜਾਸਾਂਸੀ (ਰਾਜਵਿੰਦਰ) - ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੇ ਪ੍ਰੋਗ੍ਰਾਮ ਪੰਜਾਬ ਮੰਗਦਾ ਜਵਾਬ ਤਹਿਤ ਪੰਜਾਬ ’ਚ ਹੋ ਰਹੀਆਂ ਰੈਲੀਆਂ ’ਚ ਲੋਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ। ਰੈਲੀ ’ਚ ਇਕੱਠ ਨੂੰ ਦੇਖਦਿਆਂ ਘਬਰਾਈ ਕਾਂਗਰਸ ਸਰਕਾਰ ਨੇ ਰੈਲੀਆਂ ’ਤੇ ਰੋਕ ਲਗਾ ਕੇ ਸਾਬਤ ਕਰ ਦਿੱਤਾ ਕਿ ਉਹ ਲੋਕਾਂ ਦੇ ਰੋਹ ਦਾ ਸਾਹਮਣਾ ਨਹੀਂ ਕਰ ਸਕਦੇ। ਰੈਲੀਆਂ ’ਤੇ ਰੋਕ ਤਾਂ ਲੱਗ ਸਕਦੀ ਹੈ ਪਰ 2022 ’ਚ ਅਕਾਲੀ ਦਲ ਦੇ ਹੱਕ ’ਚ ਆਏ ਸੂਬੇ ਦੇ ਲੋਕਾਂ ਦੇ ਹੜ੍ਹ ’ਚ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨਹੀਂ ਠਹਿਰ ਸਕਣਗੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਮਨਦੀਪ ਸਿੰਘ ਲਾਰਾ ਹਲਕਾ ਪ੍ਰਧਾਨ ਯੂਥ ਅਕਾਲੀ ਦਲ ਵਲੋਂ ਕੀਤਾ ਗਿਆ।
ਪੜ੍ਹੋ ਇਹ ਵੀ ਖਬਰ - ਪਿਤਾ ਨੇ ਬੜੇ ਚਾਵਾਂ ਨਾਲ ‘ਏਅਰਫੋਰਸ’ ਦੇ ਅਧਿਕਾਰੀ ਨਾਲ ਵਿਆਹੀ ਸੀ ‘ਧੀ’, ਉਸੇ ਨੇ ਦਿੱਤੀ ਦਰਦਨਾਕ ਮੌਤ (ਵੀਡੀਓ)
ਅਮਨਦੀਪ ਸਿੰਘ ਲਾਰਾ ਨੇ ਕਿਹਾ ਕਿ ਇਨ੍ਹਾਂ ਰੈਲੀਆਂ ’ਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਅਤੇ ਦਸਮ ਪਿਤਾ ਦੀਆਂ ਸੌਹਾਂ ਖਾ ਕੇ ਕੀਤੇ ਵਾਅਦੇ ਪੂਰੇ ਨਾ ਕਰਨ ਅਤੇ ਮੁੜ ਤੋਂ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।
ਪੜ੍ਹੋ ਇਹ ਵੀ ਖਬਰ - ਬਟਾਲਾ ’ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ : ਮਾਂ ਨੇ 2 ਮਾਸੂਮਾਂ ਸਣੇ ਨਿਗਲੀਆਂ ਸਲਫਾਸ ਦੀਆਂ ਗੋਲੀਆਂ
ਗੁੰਮਰਾਹ ਹੋਣ ਤੋਂ ਬਚਾਉਣ ਲਈ ਰੈਲੀਆਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਹਰ ਵਰਗ ਨਾਲ ਧੋਖਾ ਕੀਤਾ, ਜੋ ਲੋਕ ਸਮਝ ਚੁੱਕੇ ਹਨ। ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਖ਼ਿਲਾਫ਼ ਉੱਠੀ ਲੋਕ ਅਵਾਜ਼ ਨੂੰ ਦੱਬਣ ਲਈ ਕੋਰੋਨਾ ਦਾ ਸਹਾਰਾ ਲੈ ਕੇ ਜਨਤਕ ਇਕੱਠ ਨਾ ਹੋਣ ਦੇ ਨਾਮ ਹੇਠ ਕਾਂਗਰਸ ਸਰਕਾਰ ਸਿਆਸੀ ਪੈਂਤੜੇ ਵਰਤ ਰਹੀ ਹੈ।
ਪੜ੍ਹੋ ਇਹ ਵੀ ਖਬਰ - ਸ਼ਰਮਨਾਕ: ਗੁਰਦੁਆਰੇ ਦੇ ਸੇਵਾਦਾਰ ਨੇ ਮਾਸੂਮ ਨਾਲ ਜਬਰ-ਜ਼ਿਨਾਹ ਕਰ ਬਣਾਈ ਵੀਡੀਓ, ਬਲੈਕਮੇਲ ਕਰ ਠੱਗੇ 5 ਲੱਖ