ਅਕਾਲੀ ਦਲ ਨੂੰ ਵੱਡਾ ਝਟਕਾ, ਨਗਰ ਕੌਂਸਲ ਦੇ ਪ੍ਰਧਾਨ ਸਾਥੀਆਂ ਸਮੇਤ ਕਾਂਗਰਸ ''ਚ ਸ਼ਾਮਲ

Wednesday, Sep 13, 2017 - 11:07 AM (IST)

ਡੇਰਾ ਬਾਬਾ ਨਾਨਕ (ਕੰਵਲਜੀਤ, ਵਤਨ) - ਅੱਜ ਸਥਾਨਕ ਨਗਰ ਕੌਂਸਲ ਵਿਖੇ ਇਕ ਵਿਸ਼ੇਸ਼ ਇਕੱਤਰਤਾ ਹਲਕਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਵਿਚ ਹੋਈ, ਜਿਸ ਵਿਚ ਨਗਰ ਕੌਂਸਲ ਪ੍ਰਧਾਨ ਐਡਵੋਕੇਟ ਪਰਮੀਤ ਸਿੰਘ ਬੇਦੀ ਸਾਥੀ ਕੌਂਸਲਰਾਂ ਕੁਲਵਿੰਦਰ ਸਿੰਘ ਜੁਗਨੂੰ, ਮਨਦੀਪ ਕੌਰ, ਕੁਲਵੰਤ ਕੌਰ, ਦੇਸ ਰਾਜ, ਬਲਦੇਵ ਰਾਜ, ਡਾਇਮੰੰਡ ਸਾਬਕਾ ਕੌਂਸਲਰ ਦਲਜੀਤ ਸਿੰਘ ਅਤੇ ਇਨ੍ਹਾਂ ਨਾਲ ਦਲਜੀਤ ਸਿੰਘ ਸੋਨੀ, ਡਾ. ਅਸ਼ੋਕ ਸੋਨੀ, ਬਿਹਾਰੀ ਲਾਲ, ਡਾਕਟਰ ਮਦਨ ਮੋਹਨ, ਬਲਬੀਰ ਸਿੰਘ, ਪ੍ਰਕਾਸ਼ ਚੰਦ, ਸਿਮਰਨ ਬੇਦੀ, ਰਿੰਪਲ, ਕੇਵਲ ਕਿਸ਼ਨ ਫੌਜੀ ਆਦਿ ਹੋਰ ਅਨੇਕਾਂ ਸਾਥੀਆਂ ਸਮੇਤ ਅੱਜ ਕਾਂਗਰਸ 'ਚ ਸ਼ਾਮਲ ਹੋ ਗਏ। ਮੀਟਿੰਗ ਨੂੰ ਸਾਬਕਾ ਪ੍ਰਧਾਨ ਪ੍ਰੇਮ ਸਾਗਰ ਗੁਪਤਾ ਨੇ ਕਿਹਾ ਕਿ ਕਈ ਸਾਥੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਨੇ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਮੈਂਬਰਾਂ ਨੂੰ ਜੀ ਆਇਆਂ ਕਿਹਾ। ਉਪਰੰਤ ਦਵਿੰੰਦਰਪਾਲ ਸਿੰਘ ਪਾਲੀ ਬਲਾਕ ਵਾਈਸ ਪ੍ਰਧਾਨ, ਅਸ਼ੋਕ ਕੁਮਾਰ ਮਹਿਰਾ, ਅਸ਼ੋਕ ਕੁਮਾਰ ਗੋਗੀ ਵੱਲੋਂ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਮੈਂਬਰਾਂ ਦਾ ਸਵਾਗਤ ਕੀਤਾ। ਮੀਟਿੰਗ ਵਿਚ ਹਲਕਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਪਰਮੀਤ ਸਿੰਘ ਬੇਦੀ ਤੇ ਸਾਥੀਆਂ ਦਾ ਕਾਂਗਰਸ ਵਿਚ ਸ਼ਾਮਲ ਹੋਣ ਲਈ ਸਵਾਗਤ ਕਰਦੇ ਹਨ। ਇਸ ਮੌਕੇ ਕਮਲਜੀਤ ਸਿੰਘ, ਮਹਿੰਗਾ ਰਾਮ ਗਰੀਬ, ਜਗਦੀਪ ਸਿੰਘ ਖਾਸਾਵਾਲਾ, ਜਨਕ ਰਾਜ ਮਹਾਜਨ, ਹੀਰਾ ਲਾਲ, ਮਨੀ ਮਹਾਜਨ, ਗੁਰਬਖਸ਼ ਸਿੰਘ, ਸਤਪਾਲ ਸ਼ੌਕੀ, ਕੈਪਟਨ ਹਰਮੇਸ਼, ਤਰਲੋਚਨ ਸਿੰਘ, ਹਰਜੀਤ ਸਿੰਘ ਠੇਠਰਕੇ, ਡਾਕਟਰ ਸੋਨੀ, ਪਵਨ ਕੁਮਾਰ, ਬਿੱਟਾ ਮਹਾਜਨ, ਕੁਲਵੰਤ ਰਾਏ, ਮੁਸਦਾਕ ਰਾਣਾ, ਰਤਨਪਾਲ ਪੱਪੂ, ਚਿਮਨ ਲਾਲ ਸੁਗਲ ਆਦਿ ਸ਼ਾਮਲ ਸਨ।


Related News