ਸੇਖਾ ਕਲਾਂ ਦੀ ਸਹਿਕਾਰੀ ਸਭਾ ਦੇ ਆਮ ਇਜਲਾਸ ਨੂੰ ਲੈ ਕੇ ਅਕਾਲੀ ਦਲ, ''ਆਪ'' ਤੇ ਕਿਸਾਨਾਂ ਨੇ ਲਾਇਆ ਧਰਨਾ

Monday, Jan 18, 2021 - 02:01 PM (IST)

ਸੇਖਾ ਕਲਾਂ ਦੀ ਸਹਿਕਾਰੀ ਸਭਾ ਦੇ ਆਮ ਇਜਲਾਸ ਨੂੰ ਲੈ ਕੇ ਅਕਾਲੀ ਦਲ, ''ਆਪ'' ਤੇ ਕਿਸਾਨਾਂ ਨੇ ਲਾਇਆ ਧਰਨਾ

ਸਮਾਲਸਰ (ਸੁਰਿੰਦਰ ਸੇਖਾ) : ਪਿਛਲੇ ਸਮੇਂ ਤੋਂ ਪੰਚਾਇਤ ਤੋਂ ਵਾਂਝੇ ਚੱਲ ਰਹੇ ਬਲਾਕ ਬਾਘਾਪੁਰਾਣਾ ਦੇ ਪਿੰਡ ਸੇਖਾ ਕਲਾਂ ਵਿਖੇ ਅੱਜ ਹੋਣ ਜਾ ਰਹੀ ਸਹਿਕਾਰੀ ਸਭਾ ਤੇ ਆਮ ਇਜਲਾਸ ਸਮੇਂ ਉਸ ਮਾਹੌਲ ਗਰਮਾ ਗਿਆ ਜਦੋਂ ਪਿੰਡ ਦੇ ਕੁਝ ਕਾਂਗਰਸੀ ਆਗੂਆਂ ਸਮੇਤ ਅਕਾਲੀ ਦਲ, ਆਮ ਆਦਮੀ ਪਾਰਟੀ ਸਮੇਤ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਪਿੰਡ ਵਾਸੀਆਂ ਨੇ ਇਸ ਚੋਣ ਨੂੰ ਰੱਦ ਕਰਵਾਉਣ ਲਈ ਸੜਕ ਜਾਮ ਕਰਕੇ ਸਹਿਕਾਰੀ ਸਭਾ ਅੱਗੇ ਧਰਨਾ ਲਗਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਧਰਨਾਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਧੇਰੇ ਮੈਂਬਰ ਦਿੱਲੀ ਧਰਨੇ ਵਿਚ ਗਏ ਹੋਣ ਕਾਰਨ ਉਹ ਇਸ ਚੋਣ ਨੂੰ ਨਹੀਂ ਹੋਣ ਦੇਣਗੇ ਕਿਉਂਕਿ ਸੱਤਾਧਾਰੀ ਧਿਰ ਆਪਣੇ ਮੈਂਬਰ ਭੁਗਤਾ ਕੇ ਇਸ ਸਹਿਕਾਰੀ ਸਭਾ ਤੇ ਕਾਬਜ਼ ਹੋਣਾ ਚਾਹੁੰਦੀ ਹੈ।


author

Gurminder Singh

Content Editor

Related News