ਅਕਾਲੀ ਦਲ ਨੂੰ ਝਟਕਾ, ਸਾਬਕਾ ਮੰਤਰੀ ਢਿੱਲੋਂ ਦਾ ਭਰਾ ਅਜਮੇਰ ਸਿੰਘ ਕਾਂਗਰਸ ''ਚ ਸ਼ਾਮਲ

Tuesday, Apr 30, 2019 - 05:49 PM (IST)

ਅਕਾਲੀ ਦਲ ਨੂੰ ਝਟਕਾ, ਸਾਬਕਾ ਮੰਤਰੀ ਢਿੱਲੋਂ ਦਾ ਭਰਾ ਅਜਮੇਰ ਸਿੰਘ ਕਾਂਗਰਸ ''ਚ ਸ਼ਾਮਲ

ਚੰਡੀਗੜ੍ਹ— ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦਾ ਭਰਾ ਅਜਮੇਰ ਸਿੰਘ ਭਾਗਪੁਰ ਕਾਂਗਰਸ 'ਚ ਸ਼ਾਮਲ ਹੋ ਗਏ। ਅਜਮੇਰ ਸਿੰਘ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ 'ਚ ਕਾਂਗਰਸ ਪਾਰਟੀ ਜੁਆਇਨ ਕੀਤੀ। ਦੱਸਣਯੋਗ ਹੈ ਕਿ ਅਜਮੇਰ ਸਿੰਘ ਵੇਰਕਾ ਮਿਲਕ ਪਲਾਂਟ ਦੇ ਸਾਬਕਾ ਚੇਅਰਮੈਨ ਵੀ ਰਹਿ ਚੁੱਕ ਹਨ।


author

shivani attri

Content Editor

Related News